ਸਾਹਿਰ ਲੁਧਿਆਣਵੀ ਅਤੇ ਡਾ: ਸਾਥੀ ਲੁਧਿਆਣਵੀ ਇਹ ਦੋਵੇਂ ਨਾਮ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਹਨ। ਇਹ ਨਾਮ ਉਸ ਸਮੇਂ ਤੋਂ ਪ੍ਰਸਿੱਧ ਹਨ ਜਦ ਲੁਧਿਆਣੇ ਸ਼ਹਿਰ ਵਿੱਚ ਕੋਈ ਦਸਤਕਾਰੀ ਨਹੀਂ ਸੀ ਹੁੰਦੀ। ਇਨ੍ਹਾਂ ਦੋਵਾਂ ਨਾਵਾਂ ਨੂੰ ਸੁਣਦਾ ਪਾਠਕ ਸ਼ਾਂਤ ਮਹਾਂਸਾਗਰ ਵਾਂਗ ਸ਼ਾਂਤ ਲੁਧਿਆਣੇ ਨੂੰ ਆਪਣੇ ਮਨ ਵਿੱਚ ਵਸਿਆ ਵੇਖਦਾ ਹੈ। ਸਾਹਿਰ ਲੁਧਿਆਣਵੀ ਫਿਲਮੀ ਦਸਤਕਾਰੀ ਦਾ ਸੁਪ੍ਰਸਿੱਧ ਗੀਤਕਾਰ ਹੋਇਆ ਹੈ। ਸਾਥੀ ਲੁਧਿਆਣਵੀ ਨੂੰ Doctrate of Arts from
University of East London for life time achievements in the field of
broadcasting and, writing and journalism. ਵੀ ਮਿਲ ਚੁੱਕੀ ਹੈ ਅਤੇ ਛੇਵੇਂ ਦਹਾਕੇ ਤੋਂ ਸਮਰੱਥ ਪੰਜਾਬੀ ਵਾਰਤਕ ਲੇਖਕ ਕਰਕੇ ਜਾਣਿਆ ਜਾਂਦਾ ਹੈ। ਸ਼੍ਰੀਮਤੀ ਕੈਲਾਸ਼ ਪੁਰੀ ਨੂੰ ਡਾ: ਸਾਥੀ ਲੁਧਿਆਣਵੀ ਦੀ ਸਮਕਾਲਣ ਵਾਰਤਕ ਲੇਖਿਕਾ ਤਾਂ ਕਿਹਾ ਜਾ ਸਕਦਾ ਹੈ, ਉਸਦੀ ਲਿਖਤ ਵਿੱਚ ਮਰਦ ਔਰਤ ਦੀਆਂ ਯੌਨਿਕ ਸਮੱਸਿਆਂਵਾ ਅਤੇ ਸਮਾਜਕ ਉਲਝਣਾਂ ਦੇ ਵਰਤਾਰੇ ਹਨ ਪਰ ਸਾਥੀ ਲੁਧਿਆਣਵੀ ਦੀ ਵਾਰਤਕ ਵਿੱਚ ਪਾਰ-ਯੌਨਿਕ, ਪਾਰ-ਸੱਭਿਆਚਾਰਕ ਅਤੇ ਪਾਰ-ਸਮਾਜਕ ਸਮੱਸਿਆਵਾਂ ਨੂੰ ਤਰਜੀਹ ਦਿੱਤੀ ਗਈ ਹੈ। ਇਸ ਕਰਕੇ ਡਾ: ਸਾਥੀ ਲੁਧਿਆਣਵੀ ਸ਼੍ਰੀਮਤੀ ਕੈਲਾਸ਼ਪੁਰੀ ਤੋਂ ਅਗਲੇਰੇ ਚਰਣ ਦਾ ਵਾਰਤਕ ਲੇਖਕ ਹੈ। ਭਾਵੇਂ ਪ੍ਰਿੰ: ਸੁਖਜਿੰਦਰ ਸਿੰਘ ਸੰਘਾ ਨੇ ਵਲੈਤ ਵਿੱਚ ‘ਅੱਖੀਂ ਡਿੱਠਾ ਵਲੈਤ’ ਨਾਮੀ ਵਾਰਤਕ ਦੀ ਪੁਸਤਕ ਸਾਥੀ ਲੁਧਿਆਣਵੀ ਦੀ ਵਾਰਤਕ ਦੀ ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਤੋਂ ਪਹਿਲਾਂ ਛਪਵਾ ਲਈ ਸੀ ਇਸਦਾ ਮਤਲਬ ਇਹ ਨਹੀਂ ਕਿ ਉਹ ਵਲੈਤ ਦਾ ਪਹਿਲਾ ਵਾਰਤਕ ਲੇਖਕ ਹੈ। ਡਾ: ਸਾਥੀ ਲੁਧਿਆਣਵੀ ਛੇਵੇਂ ਦਹਾਕੇ ਦੇ ਅੱਧ ਤੋਂ ਵਲੈਤ ਦੇ ਸਪਤਾਹਿਕ ਅਖ਼ਬਾਰਾਂ ਵਿੱਚ ਇੱਕ ਵਾਰਤਕ ਲਿਖਾਰੀ ਕਰਕੇ ਛਪਦਾ ਰਿਹਾ ਹੈ। ਇਸੇ ਕਰਕੇ ਸਾਥੀ ਵਲੈਤ ਦਾ ਸਰਵੋਤਮ ਵਾਰਤਕ ਲਿਖਾਰੀ ਹੈ। ਛੇਵੇਂ ਦਹਾਕੇ ਵਿੱਚ ਪੰਜਾਬ ਦੀਆਂ ਦੈਨਿਕ ਅਖ਼ਬਾਰਾਂ ਅਤੇ ਮਾਸਿਕ ਰਸਾਲਿਆਂ ਵਿੱਚ ਸਾਥੀ ਲੁਧਿਆਣਵੀ ਇੱਕ ਸਮਰੱਥ ਵਾਰਤਕ ਲੇਖਕ ਵਜੋਂ ਲਗਾਤਾਰ ਛਪਦਾ ਰਿਹਾ ਹੈ। ਉਨ੍ਹਾਂ ਦਿਨਾ ਵਿੱਚ ਪੰਜਾਬ ਵਿੱਚ ਵੀ ਵਾਰਤਕ ਲਿਖਣ ਵਾਲੇ ਲੇਖਕ ਉਂਗਲਾਂ ਉਪਰ ਹੀ ਗਿਣੇ ਜਾ ਸਕਦੇ ਸਨ। ਵਲੈਤ ਵਿੱਚ ਭਾਵੇਂ ਪ੍ਰੀਤਮ ਸਿੱਧੂ ਵੀ ਇੱਕ ਵਾਰਤਕ ਲੇਖਕ ਕਰਕੇ ਜਾਣਿਆ ਜਾਂਦਾ ਹੈ ਪਰ ਉਸਦੀ ਲਿਖਤ ਸਿਰਫ਼ ਅਤੇ ਸਿਰਫ਼ ਪੰਜਾਬੀ ਸਮਾਜਕ ਉਲਝਣਾਂ ਵਿੱਚ ਹੀ ਉਲਝੀ ਪੜ੍ਹੀ ਜਾਂਦੀ ਹੈ ਜਦ ਕਿ ਸਾਥੀ ਲੁਧਿਆਣਵੀ ਦੀ ਵਾਰਤਕ ਵਿੱਚ ਸਮੇਂ ਦੀਆਂ ਅੰਤਰ-ਰਾਸ਼ਟਰੀ ਸਮੱਸਿਆਵਾਂ ਦਾ ਵਰਨਣ ਪੜ੍ਹਿਆ ਜਾਂਦਾ ਹੈ। ਇਸ ਕਰਕੇ ਵੀ ਸਾਥੀ ਲੁਧਿਆਣਵੀ ਵਲੈਤ ਦਾ ਸ੍ਰਵੋਤਮ ਵਾਰਤਕ ਲਿਖਾਰੀ ਹੈ। ਇਸ ਤੋਂ ਬਾਅਦ ਹਰਭਜਨ ਸਿੰਘ ਦਰਦੀ ਅਤੇ ਹਰੀਸ਼ ਮਲਹੋਤਰਾ ਵੀ ਇੱਕ ਵਾਰਤਕ ਲਿਖਾਰੀ ਕਰਕੇ ਜਾਣੇ ਜਾਣ ਲੱਗੇ ਹਨ। ਉਨ੍ਹਾਂ ਦੀ ਲਿਖੀ ਵਾਰਤਕ ਵਿੱਚ ਵੀ ਪੰਜਾਬੀ ਸੰਸਕ੍ਰਿਤੀ ਦੀ ਦੁਰਗਤੀ ਪੱਛਮ ਦੇ ਵਰਤਾਰਿਆਂ ਵਿੱਚ ਫਸੀ ਨਜ਼ਰ ਆਉਦੀ ਹੈ। ਇਸ ਲੇਖ ਦੇ ਲੇਖਕ ਨੇ ਵੀ ਇੱਕ ਸਾਲ ਤੋਂ ਵੱਧ ਸਮੇਂ ਤੱਕ 2004/5 ਵਿੱਚ ਹਰ ਹਫ਼ਤੇ ‘ਰੌਲਾ ਰੱਪਾ’ ਸਿਰਲੇਖ ਹੇਠ ਲੇਖ ਲਿਖੇ ਅਤੇ ਬਰਮਿੰਘਮ ਤੋਂ ਨਿਕਲ ਰਹੇ ਸਪਤਾਹਕ ਅਖ਼ਬਾਰ ਵਿੱਚ ਲਗਾਤਾਰ ਹਰ ਹਫ਼ਤੇ ਛਪਦੇ ਰਹੇ ਹਨ। ਜਿਸਦੇ ਫਲਸਰੂਪ ਮੇਰੀ ਕਰੀਏਟਿਵ ਲਿਖਤ ਵਿੱਚ ਖੜੌਤ ਆ ਗਈ ਸੀ ਪਰ ਡਾ: ਸਾਥੀ ਲੁਧਿਆਣਵੀ ਨੇ ਕਰੀਏਟਿਵ ਕਾਰਜ ਨੂੰ ਸਮਾਨਾਂਤਰ ਜ਼ਾਰੀ ਰੱਖਿਆ ਹੈ। ਇਹ ਉਸਦੀ ਜ਼ੀਨ ਵਿੱਚ ਐਕਸਟਰਾ ਐਨਰਜੀ ਦਾ ਹੀ ਕਮਾਲ ਹੈ। ਵਰਤਮਾਨ ਵਿੱਚ ਵਲੈਤ ਵਿੱਚ ਖੁੰਬਾਂ ਵਾਂਗ ਵਾਰਤਕ ਲੇਖਕ ਉਠੇ ਹਨ ਜਿਨ੍ਹਾਂ ਵਿੱਚ ਹਰਬਖ਼ਸ਼ ਸਿੰਘ ਮਕਸੂਦਪੁਰੀ ਵੀ ਵਲੈਤ ਵਿੱਚ ਇੱਕ ਵਾਰਤਕ ਲੇਖਕ ਦੇ ਤੌਰ ਉਪਰ ਜਾਣਿਆ ਜਾਣ ਲੱਗਾ ਹੈ। ਹਰਬਖ਼ਸ਼ ਮਕਸੂਦਪੁਰੀ ਦੀ ਵਾਰਤਕ ਵਿੱਚ ਪੰਜਾਬੀ ਵਿੱਚ ਕੀਤੇ ਗਏ ਅਨੁਵਾਦਕ ਵੇਦ ਅਤੇ ਪੁਰਾਣਾ ਦੀ ਤਰਜਮਾਨੀ ਹੈ। ਉਹ ਵੀ ਡਾ: ਸਾਥੀ ਲੁਧਿਆਣਵੀ ਨਾਲੋਂ ਥੋੜਾ ਹਟ ਕੇ ਵਾਰਤਕ ਲੇਖਕ ਹੈ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਜਿਹੜੀ ਮੇਰੇ ਅਧਿਐਨ ਵਿੱਚ ਆਈ ਹੈ, ਇਸ ਪੁਸਤਕ ਤੋਂ ਪਹਿਲਾਂ ਸਾਥੀ ਨੇ ਸੱਤ ਪੁਸਤਕਾਂ ਵੱਖੋ ਵੱਖਰੇ ਵਿਸਿ਼ਆਂ ਉਪਰ ਛਪਵਾਈਆਂ ਹਨ। ਉਸਦੀਆਂ ਤਿੰਨ ਸੰਪਾਦਤ ਪੁਸਤਕਾਂ ਵੀ ਛਪੀਆਂ ਹਨ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਦਾ ਵਿਸ਼ਾ-ਵਸਤੂ ਉਪ੍ਰੋਕਤ ਸਭ ਪੁਸਤਕਾਂ ਤੋਂ ਵੱਖਰਾ ਹੈ। ਇਸ ਪੁਸਤਕ ਵਿੱਚ ਸਾਥੀ ਸਮਾਜ-ਵਿਗਿਆਨਵੇਤਾ ਬਣ ਕੇ ਸਮਾਜਕ ਉਲਝਣਾ ਨੂੰ ਵਿਗਿਆਨਕ ਢੰਗਾਂ ਨਾਲ ਚਿਤਰਦਾ ਹੈ। ਇਥੋਂ ਤੱਕ ਕਿ ਸਮਾਜਵਾਦ ਨੂੰ ਸ਼ਾਸ਼ਕੀ ਪ੍ਰਬੰਧਾਂ ਨਾਲ ਹੋਏ ਸਮਾਜਕ ਸ਼ੋਸ਼ਣਾ ਨਾਲ ਜੋੜਦਾ ਹੈ। ਇਨ੍ਹਾਂ ਰਲਵੇਂ ਮਿਲਵੇਂ ਸਿਧਾਂਤਾਂ ਦੀ ਹੋਈ ਪੁਸ਼ਟੀ ਕਾਰਨ ਸਾਥੀ ਲੁਧਿਆਣਵੀ ਸੋਸ਼ੀਓ-ਪੁਲੀਟੀਕਲ ਵਾਰਤਕ ਲੇਖਕ ਬਣ ਜਾਂਦਾ ਹੈ। ਭਾਵੇਂ ਉਸਦੇ ਅਜਿਹੇ ਲੇਖਾਂ ਵਿੱਚ ਪ੍ਰਚਲਤ ਮਸਲੇ ਪੜ੍ਹੇ ਜਾਂਦੇ ਹਨ ਪਰ ਉਨ੍ਹਾਂ ਲੇਖਾਂ ਵਿੱਚ ਆਏ ਵਿਚਾਰ ਸਾਹਿਤਕ ਅਤੇ ਕਰੀਏਟਿਵਿਟੀ ਦਾ ਅਭਿਆਸ ਮੰਗਦੇ ਹਨ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਵਿੱਚ ਸੰਨ 1985 ਤੋਂ ਲੈ ਕੇ ਸੰਨ 2007 ਦੁਰਾਨ ਲਿਖੇ ਕੋਈ 45 ਕੁ ਉਲੇਖ ਪੜ੍ਹਨ ਨੂੰ ਮਿਲਦੇ ਹਨ। ‘ਦੋ ਸ਼ਬਦ’ ਸਿਰਲੇਖ ਵਿੱਚ ਲੇਖਕ ਲਿਖਦਾ ਹੈ, ‘ਵਾਰਤਕ ਦੀ ਮਹੱਤਤਾ ਦਾ ਅਹਿਸਾਸ ਮੈਨੂੰ ਪੱਛਮ ਵਿੱਚ ਰਹਿ ਕੇ ਵਧੇਰੇ ਹੋਇਆ। ਜਿਥੇ ਪੰਜਾਬੀ ਸਾਹਿਤ ਨੂੰ ਸਾਡੇ ਆਲੋਚਕ ਕਵਿਤਾ, ਕਹਾਣੀ, ਅਤੇ ਨਾਵਲ ਨੂੰ ਹੀ ਮਿੱਥੀ ਬੈਠੇ ਹਨ ਤੇ ਨਿਬੰਧਕਾਰੀ ਨੂੰ ਹਮੇਸ਼ਾ ਦੂਜਾ ਦਰਜਾ ਹੀ ਦੇਈ ਰੱਖਦੇ ਹਨ, ਉਹ ਪੱਛਮ ਵਿੱਚ ਕਵਿਤਾ, ਕਹਾਣੀ ਤੇ ਨਾਵਲ ਨੂੰ ਫਿਕਸ਼ਨ ਦੇ ਖ਼ਾਨੇ ਵਿੱਚ ਰੱਖਦਿਆਂ ਹੋਇਆਂ ਫ਼ੈਕਚੂਅਲ ਲੇਖਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਬਲਕਿ ਕਹਿਣਾ ਚਾਹੀਦਾ ਹੈ ਕਿ ਇਥੋਂ ਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਫਿ਼ਕਸ਼ਨ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ। ਪੰਜਾਬੀ ਦੇ ਕਈ ਲੇਖਕ/ਆਲੋਚਕ ਸੋਸ਼ੀਓ-ਪੁਲੀਟੀਕਲ ਲੇਖਾਂ ਨੂੰ ਪੱਤਰਕਾਰੀ ਦਾ ਨਾਮ ਦੇ ਕੇ ਇਹ ਕਹਿਣ ਦੀ ਕੋਸਿ਼ਸ਼ ਕਰਦੇ ਹਨ ਕਿ ਇਹੋ ਜਿਹੇ ਲੇਖਾਂ ਨੂੰ ਲਿਖਣ ਲਈ ਕਰੀਏਟਿਵ ਮਾਈਂਡ ਦੀ ਅਵੱਸ਼ਕਤਾ ਨਹੀਂ ਹੁੰਦੀ।’
Showing posts with label ਪਾਠ-ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਦੇ ਸੰਦਰਭਾਂ ਵਿੱਚ ਅੰਤਰ-ਰਾਸ਼ਟਰੀ ਘਟਨਾਵਾਂ. Show all posts
Showing posts with label ਪਾਠ-ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਦੇ ਸੰਦਰਭਾਂ ਵਿੱਚ ਅੰਤਰ-ਰਾਸ਼ਟਰੀ ਘਟਨਾਵਾਂ. Show all posts
Subscribe to:
Posts (Atom)