ਨਚਣੁ ਕੁਦਣੁ ਮਨ ਕਾ ਚਾਉ।
ਨਾਨਕ ਜਿਨ ਮਨਿ ਭਉ ਤਿਨਾ ਮਨਿ ਭਾਉ।3।
ਧੁਰੋਂ ਆਈ ਬਾਣੀ ਨੇ ਮਨੁੱਖ ਦੇ ਮਨ ਵਿੱਚ ਸ਼ਾਂਤੀ ਵਾਸਤੇ ਅਤੇ ਸਹਿਜ ਅਵਸਥਾ ਦੀ ਪ੍ਰਾਪਤੀ ਲਈ ਹਾਸਰਸ ਇੱਕ ਗੁਣ ਉਚਾਰਿਆ ਹੈ। ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ ਕਿ ਨਾਨਕ ਦੁਖੀਆ ਸਭ ਸੰਸਾਰੁ। ਕਿਸੇ ਨੂੰ ਸਰੀਰਕ ਦੁੱਖ ਹੈ। ਕਿਸੇ ਤਾਈਂ ਮਾਨਸਿਕ ਦੁੱਖ ਹੈ। ਕੋਈ ਪਰਿਵਾਰਕ ਦੁੱਖਾਂ ਵਿੱਚ ਗ੍ਰਸਿਆ ਹੋਇਆ ਹੈ। ਕਈ ਛਲਣੀ ਮਾਇਆ ਦੇ ਘੱਟ ਵੱਧ ਦੇ ਪ੍ਰਯਤਨਾਂ ਦੇ ਦੁੱਖਾਂ ਦੇ ਸਿ਼ਕਾਰ ਹੋਏ ਬੈਠੇ ਹਨ। ਇਹ ਦੁੱਖ ਆਪਣੀ ਅਗਿਆਨਤਾ ਕਾਰਨ ਇਨਸਾਨ ਨੇ ਆਪਣੇ ਆਪ ਸੁਹੇੜੇ ਹੋਏ ਹਨ। ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਤੇਜਾ ਸਿੰਘ ‘ਤੇਜ’ ਕੋਟਲੇਵਾਲਾ ਨੇ ਮਾਨਵ ਦੀਆਂ ਅਸ਼ੁਧੀਆਂ ਵਿਸੰਗਤੀਆਂ ਭਾਤੀ ਪੂਰਣਤਾਵਾਂ, ਕੁਮੰਤ੍ਰਿਤਾਵਾਂ, ਅਭਿਵੇਚਿਤਾਵਾਂ ਦਾ ਜਦੋਂ ਵਿਸ਼ਲੇਸ਼ਣ ਕੀਤਾ ਹੈ ਤਾਂ ਬੁੱਧੀ ਜੀਵਿਆਂ ਦੇ ਨਾਲ ਨਾਲ ਚੇਤੰਨ ਮਨਾ ਦੀ ਅਚੇਤਨਾ ਨੂੰ ਵੀ ਆਪਣੀਆਂ ਕੀਤੀਆਂ ਹੋਈਆਂ ਭੁੱਲਾਂ ਉਪਰ ਹਾਸਾ ਆਉਦਾ ਹੈ। ਬੁੱਧੀਜੀਵੀ ਅਤੇ ਆਲੋਚਕ ਜਿਹੜੇ ਹਾਸਰਸ ਅਤੇ ਹਾਸ-ਵਿਅੰਗ ਨੂੰ ਅੱਜ ਤੱਕ