ਲੋਕਾਂ ਰਾਹੀਂ ਰਚੇ
ਗਏ ਗੀਤਾਂ ਨੂੰ ਲੋਕ ਗੀਤ ਆਖਿਆ ਜਾਂਦਾ ਹੈ। ਲੋਕ ਗੀਤਾਂ ਦਾ ਰਚਣਹਾਰਾ ਕੋਈ ਇੱਕ ਵਿਸ਼ੇਸ਼ ਕਵੀ ਨਹੀਂ
ਹੁੰਦਾ। ਲੋਕ ਗੀਤ ਨੂੰ ਸੰਵਾਰਨ ਵਾਲੇ ਸਮੇਂ ਸਮੇਂ ਵੱਖੋ ਵੱਖਰੇ ਲੋਕ ਹੁੰਦੇ ਹਨ। ਲੋਕ ਗੀਤ ਕਿਸੇ
ਸਭਿਆਚਾਰ ਦੀ ਰੂਹ ਹੁੰਦੇ ਹਨ। ਕਿਸੇ ਕੌਮ, ਦੇਸ਼ ਜਾਂ ਕਬੀਲੇ
ਦਾ ਸਭਿਆਚਾਰ ਸਮੇਂ ਸਮੇਂ ਦੂਜਿਆਂ ਸਭਿਆਚਾਰਾਂ ਦਾ ਅਸਰ ਕਬੂਲਦਾ ਬਦਲਦਾ ਰਹਿੰਦਾ ਹੈ। ਇਹ ਬਦਲਾਉ
ਸਭਿਆਚਾਰ ਆਪਣੇ ਰੀਤੀ ਰਿਵਾਜਾਂ ਨੂੰ ਰਾਸ ਆਉਂਣ ਉਪਰ ਹੀ ਬਦਲਦੇ
ਹਨ। ਸਭਿਆਚਾਰ ਵਿੱਚ ਰੀਤੀ ਰਿਵਾਜ ਭੀ ਉਹੀ ਬਦਲਦੇ ਹਨ ਜਿਹਰੇ ਲੋਕ ਮਾਨਸ ਨੂੰ ਮਨਜ਼ੂਰ ਹੋ ਜਾਂਦੇ
ਹਨ । ਕਿਸੇ ਇੱਕ ਵਿਅੱਕਤੀ ਦੇ ਰਿਵਾਜ ਬਦਲਣ ਨਾਲ ਸਮੂਹਿਕ ਰਿਵਾਜ ਕਦੇ ਨਹੀਂ ਬਦਲਦੇ। ਲੋਕ ਗੀਤਾਂ
ਵਿੱਚ ਸ਼ਬਦਾਵਲੀ ਸਰਲ ਅਤੇ ਸੌਖੀ ਹੁੰਦੀ ਹੈ ਜਿਹੜੀ ਆਮ ਲੋਕ ਬੋਲਦੇ ਹਨ। ਲੋਕ ਗੀਤਾਂ ਵਿੱਚ ਰੀਤੀ
ਰਿਵਾਜ, ਪਹਿਨਣ-ਖਾਣ, ਰਾਜਨੀਤਕ, ਇਤਿਹਾਸਕ, ਭੂਗੋਲਿਕ,ਧਾਰਮਕ ਅਤੇ ਸਮਾਜਕ ਪਹਿਲੂਆਂ ਨੂੰ ਅਪਨਾਇਆ
ਜਾਂਦਾ ਹੈ। ਲੋਕ ਗੀਤ ਕਿਸੇ ਸਭਿਆਚਾਰ ਦੀ ਮਹੱਤਵਪੂਰਣ ਵੰਨਗੀ ਹੁੰਦੇ ਹਨ। ਪੰਜਾਬ ਦੇ ਲੋਕ ਗੀਤ
ਪੰਜਾਬੀ ਸਭਿਆਚਾਰ ਦੀ ਆਤਮਾ ਦੀ ਆਵਾਜ਼ ਹਨ। ਲੋਕ ਗੀਤ ਪੀੜ੍ਹੀਉਂ ਪੀੜ੍ਹੀ ਤੁਰਿਆ ਆ ਰਿਹਾ ਮੌਖਿਕ
ਸਾਹਿਤ ਹੁੰਦਾ ਹੈ। ਲੋਕ ਗੀਤ ਕਿਸੇ ਜਾਤੀ ਦੇ ਅੰਤਰੀਵ ਜ਼ਜਬਿਆਂ ਦੇ ਮਨੋਭਾਵਾਂ ਦਾ ਸਹਿਜ ਪ੍ਰਗਟਾ
ਹੁੰਦੇ ਹਨ। ਜੇਕਰ ਅਸੀਂ ਕਵਿਤਾ ਨੂੰ ਕਿਸੇ ਆਤਮਾ ਦੀ ਭਾਵਾਂ ਗੁੱਧੀ ਰਚਨਾ ਕਹਿੰਦੇ ਹਾਂ ਤਾਂ
ਗੀਤਾਂ ਤੋਂ ਸੁੱਚੀ ਕੋਈ ਹੋਰ ਕਵਿਤਾ ਨਹੀਂ ਹੋ ਸਕਦੀ। ਗੀਤ ਵੇਗ ਵਿੱਚ ਆਏ ਭਾਵ ਅਨੁਭਾਵ ਹੁੰਦੇ
ਹਨ। ਲੋਕ ਗੀਤਾਂ ਦਾ ਵਰਗੀਕਰਨ ਹੇਠ ਲਿਖੇ ਦੀ ਤਰ੍ਹਾਂ ਹੁੰਦਾ ਹੈ ।
1) ਅਨੁਸ਼ਠਾਨਤਗਤ ਗੀਤ। 2)
ਕਾਰਜਗੱਤ ਗੀਤ।
3) ਪ੍ਰੇਮ ਪਿਆਰ ਦੇ ਗੀਤ। 4)
ਸੂਰਮਗਤੀ ਦੇ ਗੀਤ।
5) ਕਾਰ ਵਿਹਾਰ ਦੇ ਗੀਤ। 6)
ਜਾਤੀਗਤ ਗੀਤ।
7) ਰੁੱਤਾਂ ਤਿਉਹਾਰਾਂ ਦੇ ਗੀਤ। 8)
ਲੋਕ ਗਥਾਵਾਂ ਦੇ ਗੀਤ।