ਸ਼ਬਦ ਨਾਵਲ ਇਟਾਲੀਅਨ
ਸ਼ਬਦ ‘ਨਾਵੇਲਾ’ (novella)
ਤੋਂ ਲਿਆ ਗਿਆ ਹੈ।
ਮੱਧ-ਕਾਲੀਨ ਯੁਗ ਵਿੱਚ ਇਸ ਸ਼ਬਦ ਦਾ ਭਾਵ ਉਸ ਕਹਾਣੀ ਨਾਲ ਸੰਬੰਧਤ ਹੁੰਦਾ ਸੀ ਜਿਹੜੀ ਸੱਚਮੁੱਚ ਵਾਪਰੀ ਹੋਵੇ ਅਤੇ
ਉਸ ਕਹਾਣੀ ਵਿੱਚ ਕਿਸੇ ਇੱਕ ਪਾਤਰ ਦੇ ਬਹੁ-ਪੱਖੀ ਜੀਵਨ ਕਾਲ ਦਾ ਬ੍ਰਿਤਾਂਤ ਹੋਵੇ।
ਕਹਾਣੀ ਰਾਹੀਂ ਮੁੱਖ ਪਾਤਰ ਦੇ ਪ੍ਰੇਮ, ਵੀਰਤਾ
ਅਤੇ ਉਸਦੇ ਸਮਾਜਕ ਰੋਲ ਦਾ
ਵਿਸਤਾਰਤ ਵਰਨਣ ਹੁੰਦਾ ਹੈ। ਮੁੱਖ ਪਾਤਰ ਮੁੱਢ ਤੋਂ ਅਖੀਰ ਤੱਕ ਨਾਵਲ ਵਿੱਚ ਵਾਪਰਦੀ ਹਰ ਘਟਨਾ ਨਾਲ
ਸੰਬੰਧਤ ਹੁੰਦਾ ਹੈ। ਨਾਵਲ ਦੇ ਅਰੰਭ ਵਿੱਚ ਨਾਵਲਕਾਰ ਪਾਠਕਾਂ ਨੂੰ ਪਾਤਰਾਂ ਦੇ ਸੁਭਾ,
ਚਰਿਤਰ ਅਤੇ ਕਾਰਜਾਂ ਨਾਲ
ਉਪਸਥਿੱਤ ਕਰਕੇ ਉਨ੍ਹਾਂ
ਦੇ ਆਪਸੀ ਸੰਬੰਧਾਂ ਅਤੇ ਮਤ-ਭੇਦਾਂ ਬਾਰੇ ਜਾਣਕਾਰੀ ਦਿੰਦਾ ਹੈ। ਮੱਧ ਵਿੱਚ ਕਹਾਣੀ
ਪਾਤਰਾਂ ਦੇ ਆਪਸੀ ਸੰਬੰਧਾਂ ਅਤੇ ਮੱਤ-ਭੇਦਾਂ ਦੇ ਮੁੱਖ ਕਾਰਨਾਂ ਨੂੰ ਕਈ ਢੰਗਾਂ ਨਾਲ
ਪੇਸ਼ ਕਰਦੀ ਹੈ। ਮੁੱਖ ਪਾਤਰਾਂ ਦੇ ਅਚਾਨਕ ਕੀਤੇ ਗਏ ਚੰਗੇ ਮਾੜੇ ਵਿਹਾਰ ਨਾਲ ਪਾਠਕਾਂ
ਨੂੰ ਅਚੰਭਤ ਕਰਨਾ ਹੁੰਦਾ ਹੈ। ਅੰਤ ਵਿੱਚ ਨਾਵਲਕਾਰ ਉਨ੍ਹਾਂ ਦੇ ਸੰਬੰਧਾਂ ਅਤੇ ਮੱਤ-ਭੇਦਾਂ
ਦੇ ਮੁੱਖ ਕਾਰਨਾਂ ਦਾ ਨਾਟਕੀ ਹਾਲਤ ਰਾਹੀਂ ਨਿਰਣਾਤਮਕ ਫੈਸਲਾ ਦਿੰਦਾ ਹੈ। ਪਾਤਰਾਂ
ਦੀ ਆਪਸ ਵਿੱਚੀ ਖਿਚੋਤਾਣ ਦੇ ਕਾਰਨਾਂ ਵਲੋਂ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੋਇਆ ਨਿਕਲਣ
ਵਾਲੇ ਚੰਗੇ ਮਾੜੇ ਨਤੀਜਿਆਂ ਨੂੰ ਪੇਸ਼ ਕਰਦਾ ਹੈ। ਪਾਤਰ ਉਸਾਰੀ ਰਾਹੀਂ ਰਾਂਦਰੂ ਪਾਤਰਾਂ
ਦੇ ਘਿਨਾਉਣੇ ਕਾਰਜਾਂ ਪ੍ਰਤੀ ਪਾਠਕਾਂ ਨੂੰ ਘ੍ਰਿਣਤ ਕਰਵਾਉਣਾ ਹੁੰਦਾ ਹੈ ਅਤੇ ਸਾਕਾਰਾਤਮਿਕ
ਪਾਤਰਾਂ ਦੇ ਉਸਾਰੂ ਕਾਰਜਾਂ ਦੀ ਪਕੜ ਕਰਵਾਉਣ ਵਾਸਤੇ ਪਾਠਕਾਂ ਨੂੰ ਉਤਸ਼ਾਹਤ ਕਰਨਾ
ਹੁੰਦਾ ਹੈ। ਨਾਵਲਕਾਰ ਨੇ ਇਹ ਵਿਚਾਰ ਪੇਸ਼ ਕਰਨਾ ਹੁੰਦਾ ਹੈ ਕਿ ਪਾਤਰ ਆਪਣੇ ਇਰਾਦੇ
ਵਿੱਚ ਕਾਮਯਾਬ ਹੋ ਕੇ ਚੰਗੇ ਇਨਸਾਨ ਬਣਦੇ ਹਨ। ਰਾਂਦਰੂ ਪਾਤਰਾਂ ਨੂੰ ਸਾਕਾਰਾਤਮਕ ਬਣਾਉਣਾ ਹੁੰਦਾ ਹੈ ਭਾਵ ਖ਼ਲਨਾਇਕ ਨੂੰ ਨਾਇਕ
ਬਣਾਇਆ ਜਾਂਦਾ ਹੈ। ਪਾਤਰਾਂ ਦਾ ਅਜਿਹਾ ਅਕੀਦਾ ਨਾਵਲ ਦੀ ਢਿੱਲੀ ਗੋਂਦ ਨੂੰ ਸੰਘਣਾ ਅਤੇ
ਸੰਯੁਕਤ ਕਰਨ ਦਾ ਕਾਰਜ ਕਰਦਾ ਹੈ। ਨਾਵਲ ਵਿੱਚ ਯੁਕਤੀ-ਸੰਗਤ ਕਹਾਣੀ ਦਾ ਵਹਾ, ਸਹਾਇਕ ਪਾਤਰਾਂ ਨਾਲ ਕਿਸੇ ਨਾ ਕਿਸੇ ਪ੍ਰਵਚਨ
ਕਰਕੇ ਮੁੱਖ
ਨਾਇਕ ਨਾਲ ਸੰਪਰਕ ਹੋਣਾ ਚਾਹੀਦਾ ਹੈ। ਜੋ ਕਹਾਣੀ ਦੀ ਗੋਂਦ ਨੂੰ ਪੀਂਡੀ ਕਰਦਾ ਹੈ। ਪਾਤਰਾਂ
ਦਾ ਸੁਭਾ ਅਤੇ ਅਕੀਦਿਆਂ ਦਾ ਵਰਨਣ ਪਾਠਕ ਦੀ ਪੜ੍ਹਨ ਵਿੱਚ ਦਿਲਚਸਪੀ ਵਧਾਉਂਦਾ ਹੈ।
ਨਾਵਲ ਵਿੱਚ ਜਲਵਾਗਰ ਹੋਏ ਪਾਤਰਾਂ ਰਾਹੀ ਯਥਾਰਥ ਵਿੱਚ ਪਏ ਭਰਮ ਭੁਲੇਖਿਆਂ ਨੂੰ ਦੂਰ ਕੀਤਾ
ਜਾਦਾ ਹੈ। ਕਿਸੇ ਮਹਾਨ ਨਾਵਲ ਜਾਂ ਨਾਵਲਿਟ ਵਿੱਚ ਪਾਠਕਾਂ ਦੀ ਪੜ੍ਹਨ ਸ਼ਕਤੀ ਨੂੰ ਤਾਜ਼ਾ
ਤਰੀਨ ਕਰਨ ਵਾਸਤੇ ਦ੍ਰਿਸ਼ ਚਿਤਰਣ ਦੀ ਚਿਤਰਕਾਰੀ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਪਹਿਲਾਂ
ਪਹਿਲਾਂ ਇਟਲੀ ਦੇ ਨਾਵਲਕਾਰਾਂ ਵਾਂਗ ਸਮਾਜ ਵਿੱਚ ਉਭਰ ਕੇ ਆਏ ਕਿਸੇ ਵਿਸ਼ੇਸ਼ ਵਿਅਕਤੀ
ਦਾ ਜੀਵਨ ਕਾਲ ਬਿਆਨਣ ਦੇ ਨਾਲ ਨਾਲ ਪਰਿਵਾਰਕ, ਧਾਰਮਿਕ, ਰਾਜਨੀਤਕ,
ਸਮਾਜਕ ਅਤੇ ਸੱਭਿਆਚਾਰਕ
ਪਰਾਪਤੀਆਂ ਦਾ ਬ੍ਰਿਤਾਂਤ ਹੁੰਦਾ ਸੀ ਜਿਵੇਂ ਭਾਈ ਵੀਰ ਸਿੰਘ ਦੇ ਨਾਵਲ ‘ਸੁੰਦਰੀ’ ਵਿੱਚ ਉਪਸਥਿੱਤ ਹੈ। ਕਿਸੇ ਰਚਨਾ ਵਿੱਚ ਅੱਗੇ
ਕੀ ਹੋਵੇਗਾ ਅਜਿਹੀ ਉਤਸੁਕਤਾ ਕਾਇਮ ਰਹਿਣੀ ਵੀ ਉਸ ਰਚਨਾ ਦਾ ਦੈਬੀ ਗੁਣ
ਹੁੰਦਾ ਹੈ। ਅਧੁਨਿਕ ਵਿੱਚ ਪੰਜਾਬੀ ਨਾਵਲ ਦੀ ਤਕਨੀਕ ਵਿੱਚ ਬਹੁਤਾ ਫਰਕ ਨਹੀਂ ਪਿਆ ਪਰ ਜੇਕਰ
ਕੋਈ ਫਰਕ ਹੈ ਤਾਂ ਵਿਸ਼ੈ-ਵਸਤੂ ਵਿੱਚ ਹੀ ਬਦਲਾਓ ਆਇਆ ਹੈ। ਪੰਜਾਬੀ ਦੇ ਅਧੁਨਿਕ ਨਾਵਲ
ਵਿੱਚ ਪੰਜਾਬ ਵਿੱਚ ਦਿਨੋਂ ਦਿਨ ਬਦਲ ਰਹੀਆਂ ਧਾਰਮਿਕ, ਵਿਦਿਅਕ, ਰਾਜਨੀਤਕ, ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਪਰਿਵਾਰਕ ਪਰਸਿਥੱਤੀਆਂ ਦਾ
ਬਿਆਨ ਹੁੰਦਾ ਹੈ। ਕਈ ਵਾਰ ਇਤਿਹਾਸਕ ਪ੍ਰਤੀਕਾਂ ਰਾਹੀਂ ਵਰਤਮਾਨ ਵਿੱਚ ਪੰਜਾਬੀ ਨਾਵਲ ਲਿਖਿਆ
ਜਾਂਦਾ ਹੈ ਜਿਵੇਂ ਡਾ: ਸਵਰਨ ਚੰਦਨ ਦਾ ਨਾਵਲ ‘ਉਜਾੜਾ’ ਅਤੇ
ਗੁਰਦਿਆਲ ਸਿੰਘ ਦਾ ਨਾਵਲ ‘ਆਹਣ’
ਆਦਿ।
ਇਸ ਦੇ ਉਲਟ
ਨਾਵਲਿਟ ਵਿੱਚ ਮੁੱਖ ਪਾਤਰ ਦੇ ਜੀਵਨ ਕਾਲ ਦੇ ਕੁਝ ਹਿਸੇ ਹੀ ਦਰਸਾਏ ਜਾਂਦੇ ਹਨ। ਪਾਤਰਾਂ ਦੇ ਵਿਚਾਰਾਂ
ਵਿੱਚ ਤੀਖਣਤਾ ਹੁੰਦੀ ਹੈ। ਘਟਨਾਵਾਂ ਦਾ ਬਹੁਤਾ ਫੈਲਾ ਨਹੀਂ ਹੁੰਦਾ। ਕਥਾ-ਪ੍ਰਸੰਗ ਵਿੱਚ
ਸੰਪੂਰਨ ਜੀਵਨ ਦੀ ਬਜਾਏ ਮੁੱਖ ਪਾਤਰ ਦੇ ਜੀਵਨ ਕਾਲ ਅਤੇ ਕਾਰਜਾਂ ਦੀ ਸੀਮਾਂ-ਨਿਰਧਾਰਣ
ਹੁੰਦੀ ਹੈ। ਨਾਵਲਿਟ ਵਿੱਚ ਲਘੂ ਸਮਾਜਕ ਚਿਤਰਣ, ਲਘੂ ਸੱਭਿਆਚਾਰਕ ਕਦਰਾਂ ਕੀਮਤਾਂ, ਅਤੇ ਕਿਸੇ ਵਿਸ਼ੇਸ਼ ਵਿਤਕਤੀ ਦੇ ਲਘੂ ਜੀਵਨ ਕਾਲ
ਦਾ ਵਰਨਣ ਹੁੰਦਾ ਹੈ। ਨਾਵਲ ਅਤੇ ਨਾਵਲਿਟ ਦੇ ਵਿਸ਼ੈ-ਵਸਤੂ ਦੀ ਚੋਣ, ਪਾਤਰ ਉਸਾਰੀ ਅਤੇ ਦ੍ਰਿਸ਼-ਚਿਤਰਣ ਕਰਨ ਵਿੱਚ ਕੋਈ ਫਰਕ ਨਹੀਂ
ਹੁੰਦਾ।ਨਾਵਲ ਦੀ ਉਪ੍ਰੋਕਤ ਤਕਨੀਕ ਦੇ ਪਰਿਪੇਖ ਵਿੱਚ ਪਹਿਲਾਂ ਇਹ ਨਿਰਣਾ ਕਰਨਾ ਹੈ ਕਿ ‘ਬ੍ਰਿਟਿਸ਼ ਬੌਰਨ ਦੇਸੀ’ ਨਾਵਲ ਜਾਂ ਨਾਵਲਿਟ ਹੈ। ‘ਬ੍ਰਿਟਿਸ਼ ਬੌਰਨ ਦੇਸੀ’ ਬਹੁ-ਪਾਸਾਰੀ ਮੁੱਖ ਪਾਤਰਾਂ ਵਾਲਾ ਨਾਵਲਿਟ ਹੈ। ਪਹਿਲੀ ਪੀੜ੍ਹੀ ਦੇ ਸਾਰੇ ਮੁੱਖ ਨਾਇਕ ਹਨ ਅਤੇ ਦੂਜੀ ਪੀੜ੍ਹੀ ਦੇ ਮਾਪਿਆਂ ਪ੍ਰਤਿ ਵਿਦਰੋਹ ਕਰਨ ਦੇ ਸੰਦਰਭ ਵਿੱਚ ਇੱਕ ਦੋ ਨੂੰ ਛੱਡ ਕੇ ਸਾਰੇ ਖਲਨਾਇਕ ਹੀ ਹਨ। ਇਹ ਪੁਸਤਕ ਇੰਗਲਿਸ਼ ਲੇਖਕ ‘ਸੈਮਿਊਲ ਰਿਚਰਡਸਨ’ ਦੀ ਪੁਸਤਕ ‘ਕਲਾਰੀਸਾ’ (ਚਲਅਰਸਿਸਅ) ਅਨੁਸਾਰ ਪਾਤਰ ਪ੍ਰਧਾਨ ਪੁਸਤਕ ਹੈ। ਪ੍ਰਵਾਸੀਆਂ ਦੀ ਪਹਿਲੀ ਪੀੜ੍ਹੀ ਦੇ ਪ੍ਰਵਾਸ ਦੇ ਅੰਤਲੇ ਹਿਸੇ ਵਿੱਚ ਕਥਾਨਕ ਅਰੰਭ ਹੁੰਦਾ ਹੈ। ਇਹ ਕਥਾ-ਪ੍ਰਸੰਗ ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਦੇ ਜੁਆਨੀ ਦੇ ਦਿਨਾਂ ਵਿੱਚ ਹੀ ਖ਼ਤਮ ਹੋ ਜਾਂਦਾ ਹੈ। ਦੂਜੀ ਪੀੜ੍ਹੀ ਦੇ ਪਾਤਰਾਂ ਦੀਆਂ ਗਤੀ-ਵਿਧੀਆਂ ਉਸੇ ਸਮੇਂ ਹੀ ਖ਼ਤਮ ਹੋ ਜਾਂਦੀਆਂ ਹਨ ਜਦ ਤੱਕ ਪਹਿਲੀ ਪੀੜ੍ਹੀ ਆਪਣੀਆਂ ਜਿ਼ੰਮੇਦਾਰੀਆਂ ਤੋਂ ਵਿਹਲੀ ਹੋ ਜਾਂਦੀ ਹੈ। ਜੇਕਰ ਵਿਸ਼ੈ-ਵਸਤੂ ਦੇ ਦ੍ਰਿਸ਼ਟੀ-ਕੋਨ ਤੋਂ ਵੀ ਪਰਖੀਏ ਤਾਂ ਵੀ ਪਾਤਰ ਕਿਸੇ ਇੱਕ ਸਮਾਜ ਦੇ ਸਾਰੇ ਪਹਿਲੂਆਂ ਨੂੰ ਆਪਣੇ ਕਲੇਵਰ ਵਿੱਚ ਨਹੀਂ ਲਿਆਉਂਦੇ। ਨਾਵਲ ਵਿੱਚ ਸੰਪੂਰਨ ਸਮਾਜ ਅਤੇ ਸੱਭਿਆਚਾਰ ਹੁੰਦਾ ਹੈ। ਇਸ ਪੁਸਤਕ ਦੀ ਰਚਨਾਤਮਿਕਤਾ ਦੇ ਤਕਨੀਕੀ ਪੱਖ ਨੂੰ ਇਵਂੇ ਕਿਹਾ ਜਾ ਸਕਦਾ ਹੈ ਜਿਵੇ ਦਿਨ ਰਾਤ ਦੇ ਅੱਠ ਪਹਿਰ ਹੁੰਦੇ ਹਨ ਅਤੇ ਇਸ ਪੁਸਤਕ ਵਿੱਚ ਸਿਰਫ਼ ਅਤੇ ਸਿਰਫ਼ ਇੱਕ ਪਹਿਰ ਦਾ ਹੀ ਪ੍ਰਕਾਰਜ ਹੈ। ਇਸ ਪੁਸਤਕ ਦੇ ਪਾਠ ਕਰਦਿਆਂ ਪਹਿਲੀ ਪੀੜ੍ਹੀ ਦੇ ਪਾਤਰ ਹਨ ਜਿਵੇਂ ਪਾਲਾ ਸਿੰਘ, ਗੁਰਦਿਆਲ ਸਿੰਘ, ਰਾਮ ਸਿੰਘ, ਕਾਰਾ, ਸੁਦਾਗਰ ਸਿੰਘ, ਗੁਰਮੁੱਖ ਸਿੰਘ, ਯੋਧ ਸਿੰਘ ਪੱਚੀ ਨੰਬਰ ਘਰ ਦਾ ਗਮਨਾ, ਪ੍ਰਦੁਮਣ ਸਿੰਘ, ਸਾਧੂ ਸਿੰਘ, ਸਰਵਣ ਸਿੰਘ, ਮਿਸਜ਼ ਦਿਲਰਾਜ ਕੌਰ, ਬੰਸੀ, ਗਿਆਨ ਕੌਰ, ਕਾਮਰੇਡ ਇੱਕਬਾਲ, ਹਰਵੰਤ ਕੌਰ, ਗਰੇਵਾਲ, ਜੁਗਿੰਦਰ ਕੌਰ, ਪੈਟਰਿਕ ਹੇਜ਼, ਸਾਂਡਰਾ ਦੀ ਮਾਂ ਹੈਲਿਨਾ, ਆਰਥਰ ਲੁਕਸ, ਡੇਵਡ ਜੇਮਜ਼, ਸੈਮ ੳਕਸਲੇ ਅਤੇ ਜੋਜ਼ਬ ਕੌਬਰਨ। ਪਰਦੇ ਦੇ ਪਿੱਛੇ ਦੇ ਪਾਤਰ ਹਨ ਜਿਵੇਂ ਸੇਵਾ ਸਿੰਘ, ਸਾਧੂ ਸਿੰਘ ਅਤੇ ਉਸਦੀ ਧੀ ਸੁਖੀ, ਗਿੱਲ, ਕੁੰਦੀ, ਗੁਰਮੁਖ ਸਿੰਘ ਦੀ ਘਰਵਾਲੀ ਹਰਨਾਮ ਕੌਰ ਅਤੇ ਉਨ੍ਹਾਂ ਦੇ ਪੁੱਤਰ, ਬਿੱਲਾ, ਸਿ਼ੰਦਾ ਅਤੇ ਪੰਮਾ, ਚੌਪੜਾ ਅਤੇ ਉਸਦੀ ਧੀ, ਚੰਦਾ ਡਿਸਾਈ ਦਾ ਭਰਾ ਅਤੇ ਮਾਂ, ਮੋਹਨ ਦੀ ਮਾਂ, ਮਨਿੰਦਰ ਦਾ ਬੁਆਏ ਫਰਿੰਡ ਰਫੀਕ, ਸੁਖੀ ਦਾ ਬੁਆਏ ਫਰਿੰਡ ਹਸਨ, ਕਾਰੇ ਦਾ ਪੁੱਤ ਜਤਿੰਦਰਪਾਲ ਸਿੰਘ, ਕਰਤਾਰ ਸਿੰਘ ਮਨਦੀਪ ਦਾ ਦੋਸਤ, ਪਿਆਰਾ ਸਿੰਘ ਧੰਜਲ, ਜੋਤੀ ਦੀ ਭੂਆ। ਇਨ੍ਹਾਂ ਸਾਰੇ ਪਾਤਰਾਂ ਨੂੰ ਇੱਕੋ ਪਰਿਵਾਰ ਦੇ ਪਾਤਰ ਬਣਾ ਕੇ ਜਾਂ ਉਸ ਪਰਿਵਾਰ ਦੀਆਂ ਲੋੜਾਂ ਪੂਰਨ ਵਾਸਤੇ ਨਾ ਉਸਾਰਿਆ ਗਿਆ ਹੋਣ ਕਰਕੇ ਇਹ ਪੁਸਤਕ ਇੱਕ ਨਾਵਲਿਟ ਹੈ।
ਅਗਲੀ ਪੀੜ੍ਹੀ ਦੇ ਪਾਤਰ ਅੱਗੇ ਲਿਖੇ ਅਨੁਸਾਰ ਹਨ। ਮੋਹਨਦੇਵ, ਚੰਦਾ ਡਿਸਾਈ, ਸੰਦੀਪਾ, ਅਮਰਦੇਵ, ਸਾਂਡਰਾ ਅਤੇ ਸਾਂਡਰਾ ਦੀ ਭਰਜਾਈ ਵਿਬੀਅਨ, ਭੈਣ ਕੈਥੀ ਅਤੇ ਭਣੌਈਆ ਅਨਥਨੀ, ਬੱਚੇ ਹਰਪਾਲ ਅਤੇ ਵਿਲੀਅਮ, ਆਈਰੀਨ ਕੌਵਰਲੀ, ਅਤੇ ਸਾਂਡਰਾ ਦਾ ਬੌਸ ਡੈਨੀਅਲ ਹੀਲੇ, ਮਨਿੰਦਰ ਅਤੇ ਰਫੀਕ, ਜੱਗਾ, ਮਨਦੀਪ, ਪ੍ਰੀਤੀ, ਕਿਰਨਜੋਤ, ਜੀਵਨਜੋਤ, ਭੂਪਿੰਦਰ, ਰਣਵੀਰ ਅਤੇ ਭੁਪਿੰਦਰ ਦੀ ਧੀ ਰਜਨੀ ਅਤੇ ਨਾਟਕ ਮੰਡਲੀ ਦੀ ਮੈਂਬਰ ਪ੍ਰੀਤੀ, ਸੁਨੀਤਾ ਅਤੇ ਉਸਦਾ ਦੋਸਤ ਰਾਜਬੀਰ, ਮੌਨਿਕਾ, ਦੇਵਿਕਾ, ਮੰਨਤ, ਰਾਜਬੀਰ, ਬਿੰਦੀ, ਸ਼ੈਰਨ, ਸੱਤੀ, ਮਾਈਕ, ਜੋਤੀ ਅਤੇ ਉਸਦਾ ਪਤੀ ਰਾਜਵਿੰਦਰ, ਜਵੈਰ ਖ਼ਾਨ, ਰਾਮ ਸਿੰਘ ਦਾ ਪੁੱਤਰ ਸਿ਼ਵ ਰਾਜ, ਅਤੇ ਉਸਦੀ ਨੂੰਹ ਰਾਜੀ, ਗੁਰਦਿਆਲ ਸਿੰਘ ਦੀ ਪੋਤੀ ਸੋਨਮ ਅਤੇ ਉਸਦਾ ਬੁਆਏ ਫਰਿੰਡ ਗੁਰਵਿੰਡਰ, ਮਾਈਕਲ ਅਤੇ ਸੱਤ ਅੱਠ ਫੌਜੀ ਸੁੱਚਾ, ਕੇਸਰ, ਸੂਰਤੀ, ਗੁਰਦੇਵ, ਮੇਜਰ ਅਤੇ ਉਸਦੀ ਕੰਨੋ ਬੋਲੀ ਰਖੇਲ ਜਿਹੜੀ ਪਰਦੇ ਦੇ ਪਿੱਛੇ ਦੀ ਪਾਤਰ ਹੈ, ਸਵਰਨਾ, ਗੁਰੀ ਅਤੇ ਹੋਰ ਕਈ ਪਾਤਰ ਜਿਹੜੇ ਉਪ੍ਰੋਕਤ ਪਾਤਰਾਂ ਨਾਲ ਦਫਤਰਾਂ ਅਤੇ ਫੈਕਟਰੀਆਂ ਵਿੱਚ ਕੰਮ ਕਰਦੇ ਹਨ।
ਪਹਿਲੀ ਅਤੇ ਦੂਜੀ ਪੀੜ੍ਹੀ ਦੇ ਪਾਤਰਾਂ ਦਾ ਪ੍ਰਕਾਰਜ ਇੱਕ ਸਮੇਂ ਹੀ ਵਾਪਰਦਾ ਹੈ। ਸਮਾਜਿਕ ਅਤੇ ਸੱਭਿਆਚਾਰਕ ਸੰਕੀਰਣਤਾ ਹੋਣ ਕਾਰਨ ਉਪ੍ਰੋਕਤ ਨਾਵਲ ਦੀ ਤਕਨੀਕ ਅਨੁਸਾਰ ‘ਬ੍ਰਿਟਿਸ਼ ਬੌਰਨ ਦੇਸੀ’ ਪੁਸਤਕ ਨੂੰ ਨਾਵਲ ਕਹਿਣ ਨਾਲੋਂ ਨਾਵਲਿਟ ਕਹਿਣਾ ਜਿ਼ਆਦਾ ਢੁਕਵਾਂ ਹੋਵੇਗਾ ਅਤੇ ਅੰਗਰੇਜ਼ੀ ਲੇਖਕ ‘ਸੈਮਿਊਲ ਰਿਚਰਡਸਨ’ ਦੇ ਨਾਵਲਿਟ ‘ਕਲਾਰੀਸਾ’ ਵਾਂਗ ਇਹ ਪਾਤਰ ਪ੍ਰਧਾਨ ਨਾਵਲਿਟ ਹੈ। ਇਸ ਪੁਸਤਕ ਵਿੱਚ ਕੋਈ ਇੱਕ ਮੁੱਖ ਪਾਤਰ ਨਾ ਹੋਣ ਕਰਕੇ ਵੀ ਇਹ ਪੁਸਤਕ ‘ਬ੍ਰਿਟਿਸ਼ ਬੌਰਨ ਦੇਸੀ’ ਨਾਵਲਿਟ ਹੀ ਹੈ। ਇਹ ਨਾਵਲਿਟ ਪਾਤਰ ਪ੍ਰਧਾਨ ਹੋਣ ਕਰਕੇ ਪਾਠਕਾਂ ਨੂੰ ਪਾਠ ਕਰਦਿਆਂ ਕਹਾਣੀ ਸਮਝਣ ਵਾਸਤੇ ਰਹਾਓ ਵਿੱਚ ਜਾਣਾ ਪੈਂਦਾ ਹੈ। ਵਖੋ ਵਖਰੇ ਪਾਤਰਾਂ ਦੇ ਵਖੋ ਵਖਰੇ ਕਿਰਦਾਰਾਂ ਕਾਰਨ ਪਾਠਕਾਂ ਨੂੰ ਇੱਕ ਦੂਜੇ ਕਾਂਡ ਨੂੰ ਜੋੜਨ ਦਾ ਕਾਰਜ ਕਰਨਾ ਪੈਂਦਾ ਹੈ। ਇਹ ‘ਰਹਾਓ’ ਜਿਥੇ ਪਾਠਕ ਨੂੰ ਕਹਾਣੀ ਉਪਰ ਪਿਛਲ ਝਾਤ ਪਾਉਣ ਲਈ ਮਜ਼ਬੂਰ ਕਰਦਾ ਹੈ ਉਥੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਾਠਕ ਬੀਤ ਚੁੱਕੀ ਕਹਾਣੀ ਨੂੰ ਕਈ ਵਾਰ ਦੁਹਰਾਉਣ ਦੀ ਸੂਰਤ ਵਿੱਚ ਲੇਖਕ ਵਲੋਂ ਦਿੱਤੇ ਗਏ ਕਈ ਨਿਰਣਾਤਮਿਕ ਵਿਚਾਰਾਂ ਵਿੱਚ ਪਰਪੱਕ ਹੋ ਜਾਂਦਾ ਹੈ। ਹਰ ਕਾਂਡ ਦਾ ਅਰੰਭ ਅਤੇ ਅੰਤ ਨਾਟਕੀ ਹੈ। ਹਰਜੀਤ ਅਟਵਾਲ ਨੇ ਹਰ ਕਾਂਡ ਵਿੱਚ ਅਜਿਹੀ ਨਾਟਕੀ ਕਿਰਿਆ ਨੂੰ ਸਿਰਜ ਕੇ ਪਾਠਕਾਂ ਦੀ ਅਗੇ ਪੜ੍ਹਨ ਦੀ ਰੁੱਚੀ ਵਿੱਚ ਉਤਸੁਕਤਾ ਪੈਦਾ ਕੀਤੀ ਹੈ। ਨਾਟਕੀ ਲਿਖਣ ਪ੍ਰਕਿਰਿਆ ਨਾਵਲਿਟ ਦੀ ਇੱਕ ਨਿਵੇਕਲੀ ਖੂਬੀ ਵੀ ਹੈ। ਕਿਸੇ ਸਮਾਜ ਦੇ ਰੀਤੀ ਰਿਵਾਜ ਜਿਵੇਂ ਜਨਮ ਦਿਨ ਦੀਆਂ ਖੁਸ਼ੀਆਂ, ਮੌਤ ਦੀਆਂ ਗਮੀਆਂ, ਸ਼ਰੀਕਾ ਅਤੇ ਕੁੜਮਾਚਾਰੀ, ਕੁੜਮਾਈਆਂ ਅਤੇ ਵਿਆਹਾਂ ਦੀਆਂ ਰਸਮਾਂ, ਪਰਿਵਾਰਕ ਅਤੇ ਜਨ-ਪ੍ਰਵਚਨ ਆਦਿ ਵਰਗੇ ਵਰਨਣਾਂ ਦੀ ਅਣਹੋਂਦ ਅਤੇ ਸੰਪੂਰਨ ਸਮਾਜ ਨਾ ਸਿਰਜੇ ਜਾਣ ਕਰਕੇ ਵੀ ਇਹ ਪੁਸਤਕ ਇੱਕ ਨਾਵਲਿਟ ਹੈ। ਅਜਿਹੇ ਹੋਏ ਵਰਨਣ ਨਾਲ ਇੱਕ ਤਾਂ ਕਹਾਣੀ ਵਿੱਚ ਰੌਚਿਕਤਾ ਆ ਜਾਣੀਂ ਸੀ ਅਤੇ ਦੂਜਾ ਪਾਠਕ ਦਾ ਮਨ ਕਹਾਣੀ ਵਿੱਚ ਖੁੱਭਾ ਰਹਿਣਾ ਸੀ। ਸੁਦਾਗਰ ਸਿੰਘ ਦੀ ਧੀ ਸੱਤੀ ਦਾ ਗੋਰਾ ਪਤੀ ਮਾਈਕ, ਇਹ ਗੱਲ ਤਾਂ ਕਹਿੰਦਾ ਹੈ ਕਿ ਇਨ੍ਹਾਂ ਦੇ ਬੇਲੋੜੇ ਕਾਰ ਵਿਹਾਰ ਮੈਨੂੰ ਪਸੰਦ ਨਹੀਂ ਹਨ। ਭਾਵੇਂ ਪੈਟਰਿਕ ਹੇਜ਼ ਦੇ ਪਰਿਵਾਰ ਵਲੋਂ ਅਮਰਦੇਵ ਅਤੇ ਸਾਂਡਰਾ ਦੇ ਵਿਆਹ ਦੀ ਪਾਰਟੀ ਅੰਗਰੇਜ਼ੀ ਤਰਜ਼ ਨਾਲ ਕੀਤੀ ਜਾਂਦੀ ਹੈ ਪਰ ਅਜਿਹੀਆਂ ਪਾਰਟੀਆਂ ਤਾਂ ਵਰਤਮਾਨ ਵਿੱਚ ਪੂਰਬੀ ਸਮਾਜ ਵਿੱਚ ਵੀ ਕੀਤੀਆਂ ਜਾਂਦੀਆਂ ਹਨ। ਭਾਵੇਂ ਕਿ ਅਮਰਦੇਵ ਅਤੇ ਸਾਂਡਰਾ ਦੇ ਵਿਆਹ ਸਮੇਂ ਦੀ ਹੋਈ ਅੰਗਰੇਜ਼ੀ ਢੰਗ ਦੀ ਪਾਰਟੀ ਦਾ ਵਰਨਣ ਜ਼ਰੂਰ ਹੋਇਆ ਹੈ ਪਰ ਨਾ ਤਾਂ ਪੂਰਬੀ ਅਤੇ ਨਾ ਹੀ ਪੱਛਮੀ ਸੰਪੂਰਨ ਸਮਾਜ ਦ੍ਰਿਸ਼ਟਮਾਨ ਹੋ ਪਾਉਂਦਾ ਹੈ। ਇਸ ਇੱਕਲੀ ਪਾਰਟੀ ਨਾਲ ਵੀ ਪੱਛਮੀ ਸਮਾਜ ਦਾ ਮੁਹਾਂਦਰਾ ਉਜਾਗਰ ਨਹੀਂ ਹੁੰਦਾ। ਵਾਸਤਵ ਵਿੱਚ ਇਹ ਨਾਵਲਿਟ ਬਹੁ-ਸਮਾਜਕ, ਬਹੁ-ਸੱਭਿਆਚਾਰਕ ਅਤੇ ਧਾਰਮਿਕ ਬਹੁ-ਵਿਸ਼ਵਾਸ਼ ਦੀ ਲਪੇਟ ਵਿੱਚ ਲਿਪਟਿਆ ਹੋਇਆ ਹੋਣ ਕਰਕੇ ਪਾਤਰਾਂ ਦਾ ਵਗੈਰ ਸੇਧ ਤੋਂ ਕਿਸੇ ਸਿੱਟੇ ਉਪਰ ਪਹੁੰਚ ਜਾਣਾ ਨਾਮੁਮਕਿਨ ਦਰਸਾਇਆ ਗਿਆ ਹੈ ਅਤੇ ਇਸ ਪ੍ਰਖੇਪਨ ਦੇ ਸਿੱਟੇ ਵਜੋਂ ਲੇਖਕ ਨੇ ਪੂਰਬੀ ਲੋਕਾਂ ਦਾ ਪਰਿਵਾਰਕ ਸਿਸਟਮ ਜ਼ਰੂਰ ਵਿਗੜਦਾ ਵਿਖਾਇਆ ਹੈ। ਦੂਜੀ ਪੀੜ੍ਹੀ ਦੀਆਂ ਕਾਮ ਵਿਰਤੀਆਂ ਦੇ ਪ੍ਰਤਿਰੋਧ ਨੇ ਉਨ੍ਹਾਂ ਨੂੰ ਪਰਿਵਾਰਾਂ ਨਾਲੋਂ ਤੋੜਿਆ ਹੈ। ਅਜਿਹੀਆਂ ਪ੍ਰਵਿਰਤੀਆਂ ਨੂੰ ਜੱਗ-ਜਾਹਰ ਕਰਨਾ ਇਸ ਨਾਵਲਿਟ ਦੀਆਂ ਪ੍ਰਾਪਤੀਆਂ ਤਾਂ ਜ਼ਰੂਰ ਹਨ ਪਰ ਖੰਡਿਤ ਹੋ ਰਹੇ ਪਰਿਵਾਰਾਂ ਨੂੰ ਬਚਾਉਣ ਵਾਲਾ, ਨਾਕਾਮਯਾਬ ਅੰਤਰ-ਜਾਤੀ ਵਿਆਹਾਂ ਦੇ ਕਾਰਨਾਂ ਜਿਵੇਂ ਵਖਰੀਆਂ ਸਮਾਜਕ ਕਦਰਾਂ ਕੀਮਤਾਂ, ਸੱਭਿਆਚਾਰਕ ਟਕਰਾਓ ਵਿੱਚ ਵਿਚਰ ਕੇ ਰਚ ਮਿਚ ਜਾਣ ਵਾਲੇ ਪਾਤਰਾਂ ਦੀ ਅਣਹੋਂਦ ਜ਼ਰੂਰ ਰੜਕਦੀ ਹੈ। ਲੇਖਕ ਨੂੰ ਪਹਿਲੀ ਪੀੜ੍ਹੀ ਦੇ ਅਤੇ ਦੂਜੀ ਪੀੜ੍ਹੀ ਦੇ ਬਹੁ ਪਾਸਾਰੀ ਪਾਤਰਾਂ ਨੂੰ ਸਿਰਜਨ ਦੀ ਬਜਾਏ ਇੱਕੋ ਪਰਿਵਾਰ ਦੇ ਮੈਂਬਰਾਂ ਨੂੰ ਵੱਖੋ ਵੱਖਰੇ ਕਿਰਦਾਰਾਂ ਨਾਲ ਉਸਾਰ ਕੇ਼ ਮੰਤਵ ਨੂੰ ਪੂਰਿਆ ਜਾ ਸਕਦਾ ਸੀ। ਪੁਸਤਕ ਦੇ ਨਾਮ ਨਾਲ ‘ਨਾਵਲ’ ਲਿਖਿਆ ਗਿਆ ਹੈ ਪਰ ਇਹ ਪੁਸਤਕ ਇੱਕ ਨਾਵਲਿਟ ਦੇ ਵਿਧਾਨ ਅਨੁਸਾਰ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸਦਾ ਨਾਵਲਿਟ ਕਿਸੇ ਕਲਾ ਕ੍ਰਿਤੀ ਵਲੋਂ ਹੀਣਾ ਹੈ। ਇਸ ਨਾਵਲਿਟ ਵਿੱਚ ਉਹ ਸਾਰੇ ਪਾਸਾਰ ਆਉਦੇ ਹਨ ਜਿਹੜੇ ਕਿਸੇ ਕਲਾਤਮਿਕ ਰਚਨਾ ਵਿੱਚ ਹੋਣੇ ਚਾਹੀਦੇ ਹਨ। ਇਸ ਨਾਵਲਿਟ ਦੀ ਸਮੁੱਚੀ ਵਿਉਂਤ ਦੇ ਬ੍ਰਿਤਾਂਤਕ ਚੌਖਟੇ ਵਿੱਚ ਹਰਜੀਤ ਅਟਵਾਲ ਨੇ ਇੱਕ ਅਜਿਹੇ ਰੂਪਕ ਨੂੰ ਅਪਣਾਇਆ ਹੈ ਜਿਸ ਵਿੱਚ ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਦੇ ਯਥਾਰਥਕ ਦ੍ਰਿਸ਼ਟਮਾਨਾਂ ਨਾਲ ਸੰਜੋਇਆ ਥੀਮਕ ਜਗਤ ਸਾਕਾਰ ਹੁੰਦਾ ਹੈ ਅਤੇ ਇਸ ਯਥਾਰਥ ਨੂੰ ਕਲਪਨਾ ਦੀ ਪੇਂਦ ਚਾੜ੍ਹ ਕੇ ਇਸ ਰਚਨਾ ਨੂੰ ਅਮਰ ਬਣਾ ਦਿੱਤਾ ਹੈ। ਇਸ ਨਾਵਲਿਟ ਵਿੱਚ ਬ੍ਰਿਤਾਂਤਕ ਜਗਤ ਵਿੱਚ ਇੱਕੋ ਸਮੇਂ ਪਹਿਲੀ ਪੀੜ੍ਹੀ ਅਤੇ ਦੂਜੀ ਪੀੜ੍ਹੀ ਦਾ ਟਕਰਾਓ ਅਤੇ ਅੰਤਰ ਵਿਰੋਧਾਂ ਵਿੱਚ ਵਾਸਤਵਿਕਤਾ ਦੀ ਦ੍ਰਿਸ਼ਕਾਰੀ ਹੋਈ ਹੈ।
ਇਸ ਨਾਵਲਿਟ ਰਾਹੀਂ ‘ਗਰਲ ਅਤੇ ਬੁਆਏ ਫਰਿੰਡ’ ਰਖਣੇ ਅਤੇ ਪਰੈਗਨੈਟ ਹੋਣ ਤੋਂ ਬਾਅਦ ਵਿਆਹ ਰਚਾਉਣਾ ਜਾਂ ਅਣਵਿਆਹੀ ਮਾਂ ਬਣਨਾ ਆਦਿ ਬ੍ਰਿਟਿਸ਼ ਸਭਿਆਚਾਰ ਦਾ ਪ੍ਰਗਟਾਵਾ ਹੋਇਆ ਹੈ। ਅਜਿਹੇ ਸੱਭਿਆਚਾਰਕ ਪ੍ਰਤੱਖਣ ਕਾਰਨ ਹੋ ਰਹੀਆਂ ਮਨੁੱਖੀ ਕਦਰਾਂ ਕੀਮਤਾਂ ਦੇ ਸ਼ੋਸ਼ਣ ਨੂੰ ਬਾਖੂਬੀ ਦਰਸਾਇਆ ਗਿਆ ਹੈ। ਇਸ ਨਾਵਲਿਟ ਦੇ ਕਥਾਨਿਕ ਵਿੱਚ ਅਜਿਹੇ ਵਿਸ਼ੈ-ਵਸਤੂ ਹੀ ਮੁੱਖ-ਧਾਰਾ ਵਿੱਚ ਪੜ੍ਹੇ ਜਾਂਦੇ ਹਨ।
ਬ੍ਰਿਟਿਸ਼ ਵਿਦਿਅਕ ਢਾਂਚਾ ਜਿਥੇ ਵਖੋ ਵੱਖਰੇ ਪੇਸਿ਼ਆਂ ਬਾਰੇ ਪੜ੍ਹਾਈ ਕਰਵਾਉਂਦਾ ਹੈ ਉਥੇ ਇਹ ਸਿਸਟਿਮ ਬੱਚਿਆਂ ਦੇ ਮਨਾਂ ਦੀ ਕੋਰੀ ਪੱਟੀ ਉਪਰ ਬ੍ਰਿਟਿਸ਼ ਕਦਰਾਂ ਕੀਮਤਾਂ ਦੀ ਅਮਿੱਟ ਛਾਪ ਵੀ ਲਾਉਂਦਾ ਹੈ। ਪ੍ਰਵਾਸੀ ਪੰਜਾਬੀ ਮਾਪੇ ਆਪਣੇ ਕੰਮਾਂ ਕਾਰਾਂ ਦੇ ਰੁਝੇਵਿਆਂ ਕਾਰਨ ਆਪਣੀ ਔਲਾਦ ਦੇ ਭਵਿੱਖ ਵੱਲ ਧਿਆਨ ਨਹੀਂ ਦੇ ਸਕਦੇ। ਆਰਥਿਕ ਖੁਸ਼ਹਾਲੀ ਕਾਰਨ ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਮਾਪਿਆਂ ਉਪਰ ਨਿਰਭਰ ਨਾ ਹੋਣ ਕਰਕੇ ਉਹ ਆਪਣੀ ਆਜ਼ਾਦੀ ਵਾਸਤੇ ਲਾਮਬੱਧ ਹੁੰਦੇ ਹਨ। ਇਹੀ ਵਜ਼ਾ ਹੈ ਕਿ ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਮਾਪਿਆਂ ਪ੍ਰਤਿ ਵਿਦਰੋਹ ਕਰਦੀ ਹੈ। ਨਤੀਜੇ ਵਜੋਂ ਪ੍ਰਵਾਸੀ ਪੰਜਾਬੀ ਪਰਿਵਾਰ ਖੰਡਿਤ ਹੋਏ ਹਨ। ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰਾਂ ਦਾ ਖੰਡਿਤ ਹੋ ਜਾਣ ਦਾ ਇੱਕ ਹੋਰ ਵੀ ਕਾਰਨ ਹੈ। ਬ੍ਰਿਟਿਸ਼ ਸ਼ਹਿਰੀ ਆਪਣੀਆਂ ਸਮਾਜਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਹਨ ਪਰ ਜਦ ਉਹ ਚਾਰੇ ਪਾਸਿਓ ਘਿਰ ਜਾਂਦੇ ਹਨ ਅਤੇ ਆਪਣੀ ਜਿੱਤ ਦੀ ਆਸ ਨਾ ਰਹਿਣ ਕਰਕੇ ਆਪਣੀ ਹਾਰ ਕਬੂਲ ਕਰ ਲੈਂਦੇ ਹਨ। ਭਾਵੇਂ ਧੀਆਂ ਪੁੱਤ ਅਲੱਗ ਅਲੱਗ ਰਹਿੰਦੇ ਹਨ ਪਰ ਫਿਰ ਵੀ ਉਹ ਪ੍ਰਵਾਸੀ ਪੰਜਾਬੀਆਂ ਵਾਂਗ ਬੱਚਿਆਂ ਨਾਲੋਂ ਆਪਣਾ ਨਾਤਾ ਨਹੀਂ ਤੋੜਦੇ। ਉਨ੍ਹਾਂ ਦਾ ਦਰਸ਼ਨ ਹੈ ਕਿ ਜੇਕਰ ਤੁਸੀਂ ਜਿੱਤ ਨਹੀਂ ਸਕਦੇ ਤਾਂ ਉਨ੍ਹਾਂ ਦੇ ਨਾਲ ਰਲ ਜਾਓ ਆਦਿ। ਪ੍ਰਵਾਸੀ ਪੰਜਾਬੀ ਆਪਣੇ ਮੂਲ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਦੂਜੀ ਪੀੜ੍ਹੀ ਬ੍ਰਿਟਿਸ਼ ਸੱਭਿਆਚਾਰ ਨੂੰ ਤਰਜੀਹ ਦਿੰਦੀ ਹੈ। ਇਸ ਕਰਕੇ ਉਨ੍ਹਾਂ ਦਾ ਆਪਸੀ ਮਿਲ ਜਾਣ ਦਾ ਪਾੜਾ ਉਤਰ ਅਤੇ ਦੱਖਣ ਦਿਸ਼ਾ ਜਿੰਨਾ ਲੰਮੇਰਾ ਹੋ ਜਾਂਦਾ ਹੈ। ਦੂਜੀ ਪੀੜ੍ਹੀ ਦਾ ਜੁਆਨੀ ਵਿੱਚ ਪੈਰ ਧਰਦਿਆਂ ਪੂਰਬੀ ਪਰਿਵਾਰਾਂ ਵਿੱਚ ਜੋ ਪਰਿਵਰਤਨ ਹੋਇਆ ਉਸ ਕਰਕੇ ਮਾਪਿਆਂ ਤੋਂ ਬਾਗੀ ਹੋਈ ਦੂਜੀ ਪੀੜ੍ਹੀ ਨੇ ਖੁਦਮੁਖਤਿਆਰੀ ਵਾਲਾ ਰੁਖ ਧਾਰ ਕੇ ਵਡੇਰਿਆਂ ਦਾ ਸੀਨਾ ਛਲਣੀ ਕਰਦਿਆਂ ਨਵੀਂ ਸਮਾਜਕ ਚੇਤਨਾ, ਸਵੈ-ਜੀਵਨ ਜਾਚ ਅਤੇ ਅੰਤਰ-ਜਾਤੀ ਵਿਆਹਾਂ ਦੇ ਮੁੱਲ ਪ੍ਰਬੰਧ ਨੂੰ ਤਰਜੀਹ ਦਿੱਤੀ ਹੈ। ਨਤੀਜੇ ਵਜੋਂ ਪੂਰਬੀ ਸੰਵੇਦਨਾ, ਮਾਪਿਆਂ ਪ੍ਰਤੀ ਬੱਚਿਆਂ ਦਾ ਫ਼ਰਜ ਅਤੇ ਦਾਰਸ਼ਨਿਕ ਚਿੰਤਨ ਦਾ ਘਾਣ ਇਸ ਤਰ੍ਹਾਂ ਦ੍ਰਿਸ਼ਟਮਾਨ ਹੋਇਆ ਹੈ ਕਿ ਪਾਠਕ ਇਸ ਤ੍ਰਾਸਦੀ ਨੂੰ ਹਿਰਦੇ ਵੇਦਕ ਸਮਝਣ ਲਗਦਾ ਹੈ। ਕਾਮ-ਗ੍ਰਸਤ ਦੂਜੀ ਪੀੜ੍ਹੀ ਦੇ ਵਿਰੋਧਾਭਾਸਾਂ ਅਤੇ ਅੰਤਰ-ਵਿਰੋਧਤਾਵਾਂ ਨੇ ਪੂਰਬੀ ਸਮਾਜ ਨੂੰ ਨਵੀਆਂ ਪਰਿਭਾਸ਼ਾਵਾਂ ਦੇ ਕੇ ਲੰਗੜਾ ਕਰ ਦਿੱਤਾ ਹੈ।
ਇਸ ਨਾਵਲਿਟ ਰਾਹੀਂ ਕਈ ਵਾਕਾਂਸ਼ ਸਥਾਪਤ ਹੋਏ ਹਨ। ਜਿਵੇਂ ‘ਫੌਜੀ’ ਉਨ੍ਹਾਂ ਲੋਕਾਂ ਬਾਰੇ ਬੋਲਿਆ ਗਿਆ ਹੈ ਜਿਹੜੇ ਗੈਰ-ਕਾਨੂੰਨੀ ਯੂ ਕੇ ਵਿੱਚ ਦਾਖ਼ਲ ਹੋ ਕੇ ਰਹਿ ਰਹੇ ਹਨ। ਉਨ੍ਹਾਂ ਨੂੰ ਵੀ ਫੌਜੀ ਜਾਂ ਫੌਜਣ ਆਖਿਆ ਜਾਂਦਾ ਹੈ ਜਿਹੜੇ ‘ਵਰਕ ਪਰਮਿੰਟ’ ਜਾਂ ‘ਵਿਜ਼ੀਟਰ ਵੀਜ਼ੇ’ ਦੇ ਤੌਰ ਉਪਰ ਆਏ ਅਤੇ ਬਾਅਦ ਵਿੱਚ ਸਮਾਂ ਪੂਰਾ ਹੋਣ ਉਪਰ ਵਾਪਸ ਨਹੀਂ ਗਏ। ‘ਫਰੈਸ਼ੀ’ ਉਨ੍ਹਾਂ ਲੋਕਾਂ ਲਈ ਵਰਤਿਆ ਗਿਆ ਹੈ ਜਿਹੜੇ ‘ਸਟੂਡੈਂਟ ਵੀਜ਼ੇ’ ਵਾਸਤੇ ਆਣ ਕੇ ਰਹਿੰਦੇ ਹਨ। ‘ਪੀ ਆਰ’ ਤੋਂ ਭਾਵ ‘ਪਰਮਾਨੈਟ ਰੈਜ਼ੀਡੈਸ’ ਸ਼ਬਦ ਉਨ੍ਹਾਂ ਵਿਅੱਕਤੀਆਂ ਪ੍ਰਥਾਇ ਲਿਖਿਆ ਗਿਆ ਹੈ ਜਿਹੜੇ ਇਸ ਮੁਲਕ ਦੇ ਪੱਕੇ ਸ਼ਹਿਰੀਆਂ ਨਾਲ ‘ਰੀਲੇਸ਼ਨਸਿ਼ਪ’ ਨਾਲ ਪੱਕੇ ਹੁੰਦੇ ਹਨ। ‘ਬੀ ਬੀ ਸੀ ਆਈ’ ਤੋਂ ਭਾਵ ‘ਬ੍ਰਿਟਿਸ਼ ਬੌਰਨ ਕੰਨਫਿਊਜ਼ਡ ਇੰਡੀਅਨ’ ਉਨ੍ਹਾਂ ਵਾਸਤੇ ਵਰਤਿਆ ਜਾਂਦਾ ਹੈ ਜਿਹੜੀ ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਹੈ। ਇਸ ਪਦ-ਪ੍ਰਤੀਕ ਨੂੰ ਫਰੈਸ਼ੀ ਲੋਕ ਇਸ ਕਰਕੇ ਵਰਤਦੇ ਹਨ ਕਿ ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਭਾਵੇਂ ‘ਇੰਡੀਅਨ ਆਰਜਨ’ ਹੈ ਪਰ ਉਹ ਆਪਣੇ ਆਪ ਨੂੰ ਇੰਡੀਅਨ ਅਖਵਾਉਂਦੇ ਇਸ ਦੁਬਿਧਾ ਵਿੱਚ ਉਲਝੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਲਗਦੀ, ਉਹ ਇੰਡੀਅਨ ਕਿਉਂ ਹਨ? ਇਸ ਪਦ-ਸੰਕੇਤ ਦਾ ਸੰਬੰਧ ਇਸ ਪੁਸਤਕ ਦੇ ਨਾਮ ‘ਬ੍ਰਿਟਿਸ਼ ਬੌਰਨ ਦੇਸੀ’ ਨਾਲ ਵੀ ਹੈ। ਲੇਖਕ ਨੇ ‘ਕੰਨਫਿਊਜ਼ਡ’ ਸ਼ਬਦ ਨੂੰ ਵਾਕ ਵਰਣ ਵਿੱਚੋਂ ਕੱਟ ਕੇ ਅਤੇ ‘ਇੰਡੀਅਨ’ ਸ਼ਬਦ ਦੀ ਬਜਾਏ ‘ਦੇਸੀ’ ਸ਼ਬਦ ਵਰਤ ਕੇ ਇਸ ਪੁਸਤਕ ਦੇ ਨਾਮ ਨੂੰ ਕਲਾਤਮਿਕ ਅਤੇ ਸਾਹਿਤਕ ਬਣਾ ਦਿੱਤਾ ਹੈ। ਇਹ ਸ਼ਬਦ ਕਿਸ ਲਹਿਜੇ ਵਿੱਚ ਵਰਤੇ ਗਏ ਹਨ? ਕਈ ਕਾਂਡਾਂ ਵਿੱਚ ਉਸ ਲਹਿਜ਼ੇ ਦੀ ਸਮਝ ਤੋਂ ਬਿਨਾਂ ਪਾਠਕ ਆਪ ਉਲਝ ਜਾਂਦਾ ਹੈ। ਇਨ੍ਹਾਂ ਪਦ-ਸੰਕੇਤਾਂ ਦੇ ਮੁੱਖ ਉਦੇਸ਼ਾਂ ਦੀ ਸਮਝ ਪੈ ਜਾਣ ਨਾਲ ਕਈ ਕਾਂਡ ਪਾਠਕ ਦੀ ਪਕੜ ਵਿੱਚ ਸੌਖਿਆਂ ਆ ਜਾਂਦੇ ਹਨ।
ਇਸ ਨਾਵਲਿਟ ਦਾ ਬ੍ਰਿਤਾਂਤਕਾਰ ਬਹੁਤ ਕਰਕੇ ਲੇਖਕ ਆਪ ਹੀ ਹੈ। ਪਰ ਜਦ ਵਿਰੋਧੀ ਵਿਚਾਰਾਂ ਵਾਲੇ ਪਾਠਕਾਂ ਦਾ ਆਪਸ ਵਿੱਚੀ ਸੰਵਾਦ ਰਚਾਉਂਦਾ ਹੈ ਤਾਂ ਪਾਤਰ ਬ੍ਰਿਤਾਂਤਕਾਰ ਆਪ ਬਣ ਜਾਂਦੇ ਹਨ। ਇਸ ਨਾਵਲਿਟ ਦੀ ਬ੍ਰਿਤਾਂਤਕਾਰੀ ਵਿੱਚ ਸਾਊਥਹਾਲ ਅਤੇ ਆਸ ਪਾਸ ਦੇ ਇਲਾਕੇ ਦੇ ਵੇਰਵੇ ਦ੍ਰਿਸ਼ਟਮਾਨ ਹੋਏ ਹਨ। ਅਜਿਹਾ ਰਚਨਾ ਵਸਤੂ ਪਰਵਾਸੀਆਂ ਦੀ ਦੂਜੀ ਪੀੜ੍ਹੀ ਦੀ ਖੁਦਮੁਖਤਿਆਰੀ ਅਤੇ ਪਹਿਲੀ ਪੀੜ੍ਹੀ ਦੇ ਗੌਰਵ ਦੇ ਟਕਰਾਓ ਤੋਂ ਰੂਪਮਾਨ ਹੁੰਦਾ ਹੈ। ਹਰਜੀਤ ਅਟਵਾਲ ਨੇ ਇਸ ਰਚਨਾ ਵਿੱਚ ਅਜਿਹਾ ਟਕਰਾਓ ਸਿਰਜ ਕੇ ਪਹਿਲੀ ਪੀੜ੍ਹੀ ਨੂੰ ਆਪਣੇ ਵਡੇਰਿਆਂ ਵਿਰੁੱਧ ਬਗ਼ਾਵਤ ਕਰਨ ਵਾਸਤੇ ਨਹੀਂ ਸਿਰਜਿਆਂ ਸਗੋਂ ਇਹ ਯਥਾਰਥ ਸਿਰਜਨ ਦੀ ਕੋਸਿ਼ਸ਼ ਕੀਤੀ ਹੈ ਕਿ ਬ੍ਰਿਟਿਸ਼ ਸੱਭਿਆਚਾਰ ਨਾਲ ਜੋ ਵੀ ਅਸਰ ਦੂਜੀ ਪੀੜ੍ਹੀ ਨਿਤ-ਦੀਵੀਂ ਗ੍ਰਹਿਣ ਕਰਦੀ ਹੈ। ਉਸਦੇ ਯਥਾਰਥ ਦੇ ਬਹੁ-ਪਾਸਾਰਾਂ ਨੂੰ ਅਨੇਕਾਂ ਬ੍ਰਿਤਾਂਤਕ ਚਿੰਨ੍ਹਾਂ ਰਾਹੀਂ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਜੀਵਨ ਨੂੰ ਪ੍ਰਸਤੁਤ ਕੀਤਾ ਹੈ। ਇਹੀ ਉਸਦੇ ਇਸ ਨਾਵਲਿਟ ਦੇ ਬ੍ਰਿਤਾਂਤਕ ਸੰਗਠਨ ਦਾ ਮੁੱਖ ਪ੍ਰਕਾਰਜ ਹੈ। ਇਸ ਨਾਵਲਿਟ ਵਿੱਚ ਜੋ ਮਾਧਿਅਮ ਹੈ ਅਤੇ ਉਹੀ ਇਸ ਨਾਵਲਿਟ ਦੇ ਪਰਚਾਰ ਦਾ ਮਕਸਦ ਹੈ। ਹਰਜੀਤ ਅਟਵਾਲ ਵਿਚਾਰਧਾਰਿਕ ਤੌਰ ਉਪਰ ਪ੍ਰਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਪੰਜਾਬੀ ਸੰਸਕ੍ਰਿਤੀ ਅਨੁਸਾਰ ਅਣਖੀ ਪਾਲਾ ਸਿੰਘ ਕਾਨੂੰਨ ਨੂੰ ਆਪਣੇ ਹੱਥ ਲੈ ਕੇ ਆਪਣੀ ਧੀ ਮਨਿੰਦਰ ਦੇ ਆਸ਼ਕ ਰਫ਼ੀਕ ਦਾ ਕਤਲ ਕਰਨਾ ਲੋੜਦਾ ਹੈ ਪਰ ਜਦ ਸਾਧੂ ਸਿੰਘ ਜਿਸ ਨੇ ਆਪਣੀ ਧੀ ਨੂੰ ਕਤਲ ਕਰ ਦਿੱਤਾ ਸੀ, ਉਸਨੂੰ ਹੋਈ ਜੇਲ੍ਹ ਬਾਰੇ ਸੋਚਦਾ ਹੈ ਤਾਂ ਉਹ ਜ਼ਰਾ ਸਹਿਜ ਵਿੱਚ ਹੋ ਜਾਂਦਾ ਹੈ। ਚੋਪੜੇ ਦੀ ਧੀ ਨੇ ਗੋਰੇ ਮੁੰਡੇ ਨਾਲ ਵਿਆਹ ਕਰਵਾਇਆ ਹੋਇਆ ਹੈ ਇਸ ਬਾਰੇ ਵੀ ਵਿਚਾਰ ਕਰਦਾ ਹੈ। ਮਨਿੰਦਰ ਪਾਲਾ ਸਿੰਘ ਦੇ ਅਜਿਹੇ ਵਰਤਾਓ ਤੋਂ ਪਰੇਸ਼ਾਨ ਹੈ। ਆਪਣੀ ਗਲਤੀ ਕਾਰਨ ਪਾਲਾ ਸਿੰਘ ਤੋਂ ਲੁਕ ਕੇ ਰਹਿੰਦੀ ਹੈ ਅਤੇ ਆਪਣੇ ਭਰਾ ਮੋਹਨਦੇਵ ਕੋਲੋਂ ਆਪਣੀ ਸੁਰੱਖਿਆ ਦੀ ਭੀਖ ਮੰਗਦੀ ਹੈ। ਰਫ਼ੀਕ ਡਰ ਦਾ ਮਾਰਾ ਮਨਿੰਦਰ ਨੂੰ ਛੱਡ ਕੇ ਕਿਧਰੇ ਗਾਇਬ ਹੋ ਜਾਂਦਾ ਹੈ। ਫਿਰ ਮਨਿੰਦਰ ਇੱਕ ਮੌਰਸ਼ੀਅਨ ਮੁੰਡੇ ਦੀ ਦੋਸਤੀ ਕਾਰਨ ਮਾਂ ਬਣ ਜਾਂਦੀ ਹੈ। ਉਹ ਵੀ ਮਨਿੰਦਰ ਨੂੰ ਛੱਡ ਕੇ ਚਲੇ ਜਾਂਦਾ ਹੈ। ਪਾਲਾ ਸਿੰਘ ਨੂੰ ਅਟੈਕ ਹੋ ਜਾਂਦਾ ਹੈ। ਆਪਣੇ ਭਰਾਵਾਂ ਦੇ ਤਸੱਲੀ ਦੇਣ ਉਪਰ ਕਿ ਉਸਦਾ ਪਿਉ ਹੁਣ ਬਦਲ ਚੁੱਕਾ ਹੈ ਇਸ ਕਰਕੇ ਹੁਣ ਉਸਨੂੰ ਕੁੱਝ ਨਹੀਂ ਕਹੇਗਾ ਤਾਂ ਮਨਿੰਦਰ ਪਾਲਾ ਸਿੰਘ ਨੂੰ ਹਸਪਤਾਲ ਵਿੱਚ ਮਿਲਣ ਜਾਂਦੀ ਹੈ। ਪਾਲਾ ਸਿੰਘ ਉਸ ਨਾਲ ਚੰਗੇ ਪਿਉ ਵਾਂਗ ਸਲੂਕ ਕਰਦਾ ਆਪਣੀ ਭੁੱਲ ਮੰਗਦਾ ਹੈ। ਭਾਵੇਂ ਪਾਲਾ ਸਿੰਘ ਘਰ ਵਾਪਸ ਆ ਜਾਂਦਾ ਹੈ ਪਰ ਕੁੱਝ ਦਿਨਾਂ ਬਾਅਦ ਉਸਨੂੰ ਫਿਰ ਸਟਰੋਕ ਹੋ ਜਾਂਦਾ ਹੈ। ਪਾਲਾ ਸਿੰਘ ਦੇ ਮੰਜੇ ਕੋਲ ਬੈਠੀ ਮਨਿੰਦਰ ਨੂੰ ਨਰਸ ਕਹਿੰਦੀ ਹੈ ਕਿ ਹਸਪਤਾਲ ਦੀਆਂ ਸੇਵਾਵਾਂ ਮੁਤਾਬਕ ਅਸੀਂ ਪਾਲਾ ਸਿੰਘ ਦਾ ਹੋਰ ਇਲਾਜ ਨਹੀਂ ਕਰ ਸਕਦੇ। ਜੇਕਰ ਘਰ ਦਾ ਕੋਈ ਜੀਅ ਇਸਨੂੰ ਸਾਂਭਣ ਵਾਲਾ ਨਾ ਹੋਇਆ ਤਾਂ ਅਸੀਂ ‘ਕੇਅਰ ਹੋਮ’ ਵਿੱਚ ਤਬਦੀਲ ਕਰ ਦੇਣਾ ਹੈ। ਮਨਿੰਦਰ ਨਰਸ ਨੂੰ ਕਹਿੰਦੀ ਹੈ ਕਿ ਆਪਣੇ ਬਾਪ ਨੂੰ ਘਰ ਲਿਜਾ ਕੇ ਉਹ ਆਪ ਇਸ ਦੀ ਸਾਂਭ ਸੰਭਾਲ ਕਰੂੰਗੀ। ਲੇਖਕ ਨੇ ਇਥੇ ਇਸ ਗੱਲ ਨੂੰ ਸਾਫ਼ ਨਹੀਂ ਕੀਤਾ ਕਿ ਮਨਿੰਦਰ ਦਾ ਪਾਲਾ ਸਿੰਘ ਦੀ ਸਾਂਭ ਸੰਭਾਲ ਕਰਨ ਦਾ ਮਕਸਦ ਪੰਜਾਬੀ ਸਮਾਜ ਅਨੁਸਾਰ ਵਡੇਰਿਆਂ ਦੀ ਸੇਵਾ ਕਰਨ ਦਾ ਸੀ ਜਾਂ ਉਸਦੀ ਅੱਖ ਪਾਲਾ ਸਿੰਘ ਦੀ ਜਾਇਦਾਦ ਨੂੰ ਹੜੱਪਣ ਦੀ ਸੀ। ਭਾਵੇਂ ਕੁੱਝ ਵੀ ਹੈ ਇਸ ਬ੍ਰਿਤਾਂਤ ਰਾਹੀਂ ਲੇਖਕ ਦਾ ਆਸ਼ਾ ਬਹੁਤ ਸ਼ਲਾਘਾਯੋਗ ਹੈ। ਪਾਲਾ ਸਿੰਘ ਆਪਣਾ ਮਾਪਿਆਂ ਵਾਲਾ ਫਰਜ਼ ਨਿਭਾਉਣ ਵਾਸਤੇ ਬਹੁਤ ਚਿੰਤਤ ਹੈ। ਉਸਦਾ ਸਿੱਖੀ ਵਿੱਚ ਵਿਸ਼ਵਾਸ਼ ਹੋਣ ਕਰਕੇ ਇੱਕ ਨੂਰ ਤੋਂ ਸਭ ਜੱਗ ਉਪਜਿਆ ਦੇ ਸਿਧਾਂਤ ਨੂੰ ਭਲੀ ਭਾਂਤ ਸਮਝਦਾ ਹੈ ਪਰ ਉਸਨੂੰ ਮੁਸਲਮਾਨ ਮਜ੍ਹਬ ਦੇ ਕਰਮ ਕਾਂਡਾ ਬਾਰੇ ਵੀ ਜਾਣਕਾਰੀ ਹੈ ਕਿ ਉਹ ਇੱਕ ਤੋਂ ਵੱਧ ਸ਼ਾਦੀਆਂ ਕਰਵਾ ਸਕਦੇ ਹਨ। ਉਹ ਆਪਣੀ ਧੀ ਮਨਿੰਦਰ ਦੇ ਭਵਿੱਖ ਵਾਸਤੇ ਮਨਿੰਦਰ ਦਾ ਰਫ਼ੀਕ ਨਾਲ ਜੁੜਨ ਵਾਲੇ ਨਾਤੇ ਨੂੰ ਅਸਵੀਕਾਰ ਇਸੇ ਕਰਕੇ ਹੀ ਕਰਦਾ ਹੈ। ਅੰਤਰ-ਜਾਤੀ, ਅੰਤਰ-ਨਸਲੀ ਅਤੇ ਧਾਰਮਿਕ ਅੰਤਰ-ਵਿਸ਼ਵਾਸ਼ ਵਿੱਚ ਹੋਏ ਵਿਆਹ ਸਿਰਫ਼ ਤੇ ਸਿਰਫ਼ ਬ੍ਰਿਟਿਸ਼ ਪ੍ਰਣਾਲੀ ਵਿੱਚ ਹੀ ਸੰਭਵ ਹਨ, ਕਿਉਂਕਿ ਬ੍ਰਿਟਿਸ਼ ਸਿਸਟਿਮ ਵਿੱਚ ਔਰਤ ਦੀ ਸੁਰੱਖਿਆ ਵਾਸਤੇ ਅਣਗਿਣਤ ਕਾਨੂੰਨਾ ਦੀ ਪਾਲਣਾ ਕੀਤੀ ਜਾਂਦੀ ਹੈ। ਪਾਲਾ ਸਿੰਘ ਦਾ ਪੁੱਤਰ ਮੋਹਨਦੇਵ ਭਾਵੇਂ ਉਸਦੇ ਨਾਲ ਨਹੀਂ ਰਹਿੰਦਾ ਪਰ ਉਹ ਵੀ ਪਾਲਾ ਸਿੰਘ ਵਾਂਗ ਆਪਣੇ ਨਾਲ ਕੰਮ ਕਰਦੇ ਨਸਲਵਾਦੀ ਗੋਰਿਆਂ ਅਤੇ ਆਪਣੀ ‘ਗਰਲ ਫਰਿੰਡ’ ਚੰਦਾ ਡਿਸਾਈ ਦੇ ਭਰਾ ਨੂੰ ਨਿੱਕੀ ਜਿਹੀ ਗੱਲ ਪਿੱਛੇ ਕੁੱਟਣ ਮਾਰਨ ਤੱਕ ਚਲੇ ਜਾਂਦਾ ਹੈ। ਮੋਹਨਦੇਵ ਦਾ ਚੰਦਾ ਤੋਂ ਦੂਰ ਰਹਿਣ ਦਾ ਇਹ ਕਾਰਨ ਸੀ ਕਿ ਮੋਹਨਦੇਵ ਬੱਚੇ ਪੈਦਾ ਕਰਨ ਵਿੱਚ ਬਹੁਤਾ ਦਿਲਚਸਪੀ ਨਹੀਂ ਲੈਂਦਾ ਅਤੇ ਚੰਦਾ ਮਾਂ ਬਣਨਾ ਲੋੜਦੀ ਹੈ। ਔਰਤ ਦੇ ਸਾਥ ਤੋਂ ਬਿਨਾਂ ਵਿਯੋਗ ਨੂੰ ਸਮਝਦਾ ਹੋਇਆ ਅਮਰਦੇਵ ਆਪਣੇ ਵੱਡੇ ਭਰਾ ਮੋਹਨਦੇਵ ਨੂੰ ਆਪਣੀ ਇੱਕ ਸਹਿਕਾਮੀ ਸੰਦੀਪਾਂ ਨਾਲ ਮਿਲਾ ਦਿੰਦਾ ਹੈ। ਸੰਦੀਪਾ ਦੀ ਉਮਰ ਵਡੇਰੀ ਹੋ ਚੁੱਕੀ ਹੁੰਦੀ ਹੈ ਕਿਉਂਕੇ ਉਸਦੇ ਮਾਪੇ ਆਪਣੀ ਕੁੱਲ ਵਿੱਚ ਹੀ ਕੋਈ ਪੜ੍ਹਿਆ ਲਿਖਿਆ ਵਰ ਟੋਲ੍ਹਦੇ ਹਨ। ਨਾ ਮਿਲਣ ਤੇ ਉਹ ਸੰਦੀਪਾ ਨੂੰ ਆਖ ਦਿੰਦੇ ਹਨ ਕਿ ਉਹ ਕਿਸੇ ਵੀ ਪੰਜਾਬੀ ਨਾਲ ਵਿਆਹ ਕਰਵਾ ਲਵੇ ਭਾਵੇਂ ਉਹ ਜੱਟ ਹੀ ਕਿਉਂ ਨਾ ਹੋਵੇ। ਮੋਹਨਦੇਵ ਨਾਲ ਹੋਈ ਪਹਿਲੀ ਮੁਲਾਕਾਤ ਵਿੱਚ ਸੰਦੀਪਾਂ ਆਖਦੀ ਹੈ ਕਿ ਉਹ ‘ਵਰਜਿਨ’ ਹੈ। ਮੋਹਨਦੇਵ ਇਸ ਵਿਚਾਰ ਦਾ ਕਾਇਲ ਨਾ ਹੁੰਦਾ ਹੋਇਆ ਉਸ ਨਾਲ ਫਿਰ ਮੁਲਾਕਾਤ ਕਰਨੋਂ ਕੰਨੀ ਕਤਰਾਉਂਦਾ ਹੈ। ਸੰਦੀਪਾਂ ਉਸ ਦੇ ਮਗਰ ਹੀ ਪੈ ਜਾਂਦੀ ਹੈ। ਦੂਜੀ ਵਾਰ ਜਦ ਉਹ ਮੋਹਨਦੇਵ ਨਾਲ ਮਿਲਦੀ ਹੈ ਤਾਂ ਕਿਸੇ ਹੋਟਲ ਵਿੱਚ ਰਾਤ ਇੱਕਠੇ ਬਤੀਤ ਕਰਦੇ ਹਨ। ਸੰਦੀਪਾਂ ਦਾ ਵਰਜਿਨ ਹੋਣਾ ਉਸ ਰਾਤ ਮੋਹਨਦੇਵ ਨੂੰ ਅਨੰਦਤ ਕਰ ਗਿਆ ਅਤੇ ਫਿਰ ਉਹ ਇੱਕਠੇ ਰਹਿਣ ਲੱਗ ਪਏ। ਸੰਦੀਪਾਂ ਇੱਕ ਦਿਨ ਮੋਹਨਦੇਵ ਨੂੰ ਬਹੁਤ ਪਿਆਰ ਜਿਤਾਉਂਦੀ ਆਖਦੀ ਹੈ ਕਿ ਉਹ ਹੁਣ ‘ਪ੍ਰੇਗਨੈਂਟ’ ਹੋ ਗਈ ਹੈ। ਸੁਣ ਕੇ ਮੋਹਨਦੇਵ ਪਹਿਲਾਂ ਮੁਸਕ੍ਰਾੳਂਦਾ ਹੈ ਅਤੇ ਫਿਰ ਗੰਭੀਰ ਹੋ ਜਾਂਦਾ ਹੈ। ਉਸਦੀ ਇਸ ਗੰਭੀਰਤਾ ਨਾਲ ਹੀ ਇਹ ਨਾਵਲਿਟ ਖ਼ਤਮ ਹੋ ਜਾਂਦਾ ਹੈ। ਅਰੰਭ ਵਿੱਚ ਮੋਹਨਦੇਵ ਮੁੱਖ ਪਾਤਰ ਦੇ ਸੰਦਰਭ ਵਿੱਚ ਉਜਾਗਰ ਤਾਂ ਹੁੰਦਾ ਹੈ ਪਰ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਅਤੇ ਦੂਜੀ ਪੀੜ੍ਹੀ ਦੇ ਪਾਤਰਾਂ ਦੀ ਬਹੁਲਤਾ ਕਾਰਨ ਉਹ ਸਾਈਡ ਪਾਤਰ ਹੀ ਬਣ ਕੇ ਕਹਾਣੀ ਨੂੰ ਮੁਕਾ ਦਿੰਦਾ ਹੈ। ਪਾਠਕ ਲੇਖਕ ਦੇ ਇਸ ਬ੍ਰਿਤਾਂਤ ਨਾਲ ਆਪਣੇ ਮਨ ਵਿੱਚ ਸਵਾਲ ਲੈ ਕੇ ਫਿਰਨ ਲਗਦੇ ਹਨ ਕਿ ਨਾਵਲਿਟ ਵਿੱਚ ਆਏ ਹੋਰ ਪਾਤਰ ਕਿਧਰ ਗਏ? ਮੋਹਨਦੇਵ ਦਾ ਭਰਾ ਅਮਰਦੇਵ ਨਸਲਵਾਦੀ ਸਾਬਕਾ ਕੌਂਸਲਰ ਪੈਟਰਿਕ ਹੇਜ਼ ਦੀ ਧੀ ਸਾਂਡਰਾ ਨਾਲ ਪਿਆਰ ਦੀਆਂ ਪੀਘਾਂ ਚੜ੍ਹਾਉਂਦਾ ਹੈ। ਨਸਲਵਾਦੀ ਪੈਟਰਿਕ ਆਪਣੀ ਧੀ ਦੀ ਖੁਸ਼ੀ ਕਾਰਨ ਨਸਲਵਾਦੀ ਵਿਚਾਰਾਂ ਨੂੰ ਤਿਆਗ ਦਿੰਦਾ ਹੈ। ਅਮਰਦੇਵ ਦੇ ਦੋ ਪੁੱਤਰ ਹੁੰਦੇ ਹਨ। ਇੱਕ ਦਾ ਨਾਮ ਹਰਪਾਲ ਅਤੇ ਦੂਜੇ ਦਾ ਨਾਮ ਵਿਲੀਅਮ ਰੱਖਦਾ ਹੈ। ਲੇਖਕ ਨੇ ਪੈਟਰਿਕ ਹੇਜ਼ ਦਾ ਅਮਰਦੇਵ ਨਾਲ ਵਿਹਾਰ ਜੁਆਈਆਂ ਵਾਲਾ ਕੀਤਾ ਹੈ। ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਵਾਂਗ ਲੇਖਕ ਨੇ ਗੋਰੇ ਲੋਕਾਂ ਦੇ ਵਿਖਾਵੇ ਦਾ ਸੁਭਾ ਹੋਰ ਅਤੇ ਦਿਲ ਅੰਦਰ ਉਨ੍ਹਾਂ ਪ੍ਰਤਿ ਵਖਰੇ ਵਿਚਾਰ ਰੱਖਣ ਦੀ ਆਦਤ ਨੂੰ ਇੱਕ ਜਨ-ਪ੍ਰਵਚਨ ਵਾਂਗ ਪੇਸ਼ ਕੀਤਾ ਹੈ। ਵਿਕਸਤ ਦੇਸ਼ਾਂ ਵਿੱਚ ਠੋਸ ਰਾਜਨੀਤਕ ਸਿਸਟਿਮ ਹੇਠ ਉਸਰੇ ਆਰਥਿਕ ਢਾਂਚੇ ਕਾਰਨ ਪੱਛਮੀ ਸਮਾਜ ਅਤੇ ਸੱਭਿਆਚਾਰ ਦੇ ਪ੍ਰਤੀਮਾਨ ਦੂਜੀ ਪੀੜ੍ਹੀ ਨੂੰ ਰਾਸ ਇਸ ਕਰਕੇ ਆਉਦੇ ਹਨ ਕਿ ਆਰਥਿਕ ਪਖੋਂ ਉਹ ਪਹਿਲੀ ਪੀੜ੍ਹੀ ਉਪਰ ਨਿਰਭਰ ਨਹੀਂ ਰਹਿੰਦੇ ਪਰ ਅਜਿਹੇ ਮਾਪ ਦੰਡ ਤੀਜੀ ਦੁਨੀਆਂ ਵਿੱਚ ਆਰਥਿਕ ਸਮੱਸਿਆਵਾਂ ਕਾਰਨ ਪੰਜਾਬੀ ਸਮਾਜ ਅਤੇ ਪੰਜਾਬੀ ਸੱਭਿਆਚਾਰ ਵਿੱਚ ਪਨਪਣ ਨਾਲ ਘਾਤਿਕ ਨਤੀਜੇ ਨਿਕਲਣ ਦਾ ਖਦਸ਼ਾ ਜ਼ਰੂਰ ਹੋ ਸਕਦਾ ਹੈ। ਇਸ ਆਰਥਿਕ ਸਹੂਲਤਾ ਬਾਰੇ ਵੀ ਲੇਖਕ ਵਲੋਂ ਨਿਸ਼ਾਨਦੇਹੀ ਕਰਨੀ ਬਣਦੀ ਸੀ। ਲੇਖਕ ਨੇ ਵਿਕਸਤ ਦੇਸ਼ਾਂ ਦੇ ਆਰਥਿਕ ਢਾਂਚੇ ਦੇ ਮਾਡਲ ਨਾਲ ਸਿੱਧੇ ਤੌਰ ਉਪਰ ਪਾਠਕਾਂ ਨੂੰ ਜਾਣੂ ਕਰਵਾਉਂਣ ਵਾਸਤੇ ਪੂਰਬੀ ਅਤੇ ਪੱਛਮੀ ਆਰਥਿਕ ਸਿਸਟਮ ਦਾ ਤੁਲਨਾਤਮਿਕ ਵਰਨਣ ਨਹੀਂ ਕੀਤਾ। ਹਰਜੀਤ ਅਟਵਾਲ ਇਸ ਸਿਧਾਂਤ ਨੂੰ ਸੁਭਾਵਕ ਹੀ ਪ੍ਰਗਟ ਕਰ ਜਾਂਦਾ ਹੈ ਪਰ ਪਾਠਕਾਂ ਨੂੰ ਇਸ ਬਾਰੇ ਵਿਦਿਤ ਨਹੀਂ ਕਰਦਾ। ਇਸ ਸੰਦਰਭ ਵਾਸਤੇ ਉਸਦੇ ਬ੍ਰਿਤਾਂਤ ਦੇ ਅੰਤਰਗਤ ਦੂਜੀ ਪੀੜ੍ਹੀ ਦੇ ਪੜ੍ਹੇ ਲਿਖੇ ਪਾਤਰਾਂ ਚਾਹੇ ਕੋਈ ਮੁੰਡਾ ਹੈ ਜਾਂ ਕੁੜੀ ਸਭ ਨੂੰ ਚੰਗੀਆਂ ਨੌਕਰੀਆਂ ਕਰਦਿਆਂ ਵਿਖਾਇਆ ਹੈ। ਵਿਗੜੇ ਕਾਕੇ ਅਤੇ ਕਾਕੀਆਂ ਦੀ ਸਾਂਭ ਸੰਭਾਲ ਵਾਸਤੇ ਭਾਵੇਂ ਉਹ ਮਾਪਿਆਂ ਨਾਲ ਰਹਿੰਦੇ ਹਨ ਜਾਂ ਉਨ੍ਹਾਂ ਤੋਂ ਦੂਰ, ਉਨ੍ਹਾਂ ਦੀ ਸਾਂਭ ਸੰਭਾਲ ਦੇ ਬ੍ਰਿਤਾਂਤ ਵਿੱਚ ਪੰਜਾਬੀ ਮਾਪਿਆਂ ਦੇ ਫਰਜ਼ ਦੀ ਅਭਿਵਿਅਕਤੀ ਕੀਤੀ ਹੈ। ਇਸ ਬ੍ਰਿਤਾਂਤ ਨਾਲ ਕੱਟੜ ਪੰਜਾਬੀ ਸੋਚ ਦੇ ਅਸੰਗਤ ਕਥਨ ਵਿੱਚ ਪੱਛਮੀ ਸੋਚ ਦਾ ਸੁਲਝਿਆ ਹੋਇਆ ਮਾਡਲ ਪੇਸ਼ ਕਰਦਾ ਹੈ। ਭਾਵੇਂ ਹਰਜੀਤ ਕੋਈ ਅਜਿਹਾ ਪਾਤਰ ਨਹੀਂ ਸਿਰਜ ਸਕਿਆ ਜਿਹੜਾ ਪ੍ਰਵਾਸੀਆਂ ਦੇ ਪਰਿਵਾਰਾਂ ਦੀ ਹੁੰਦੀ ਟੁੱਟ-ਭੱਜ ਨੂੰ ਰੋਕ ਸਕਦਾ ਅਤੇ ਦੂਜੀ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਸਕਦਾ ਅਤੇ ਪੰਜਾਬੀ ਸੱਭਿਆਚਾਰ ਦੇ ਮੁਲ-ਵਿਧਾਨ ਦੀ ਨਿਸ਼ਾਨਦੇਹੀ ਕਰਦਾ। ਹਰਜੀਤ ਦਾ ਇਹ ਨਾਵਲਿਟ ਸਿਰਫ਼ ਤੇ ਸਿਰਫ਼ ਬ੍ਰਿਟਿਸ਼ ਕਲਚਰ ਦਾ ਹੀ ਵਿਗਿਆਪਨ ਕਰਦਾ ਹੈ।
ਪਹਿਲੀ ਪੀੜ੍ਹੀ ਦੇ ਗੁਰਮੁਖ ਸਿੰਘ ਦਾ ਵੱਡੇ ਭਾਈ ਦਾ ਕਿਰਦਾਰ ਪੰਜਾਬੀ ਸਮਾਜ ਦੇ ਰਾਸ ਆਉਂਦਾ ਹੈ। ਜਦ ਸੁਦਾਗਰ ਸਿੰਘ ਆਪਣੀਆਂ ਅੱਥਰੀਆਂ ਧੀਆਂ ਬਾਰੇ ਸਲਾਹ ਲੈਣ ਜਾਂਦਾ ਹੈ ਤਾਂ ਗੁਰਮੁਖ ਸਿੰਘ ਉਸਨੂੰ ਯੋਗ ਸੁਲਾਹ ਦਿੰਦਾ ਹੈ। ਸੁਦਾਗਰ ਸਿੰਘ ਦੀ ਵੱਡੀ ਭਰਜਾਈ ਹਰਨਾਮ ਕੌਰ ਵੀ ਜ਼ਮਾਨੇ ਦੀ ਹਵਾ ਨੂੰ ਮਹਿਸੂਸ ਕਰਦੀ ਸੁਦਾਗਰ ਸਿੰਘ ਨੂੰ ਆਪਣੀਆਂ ਧੀਆਂ ਦਾ ਅੰਤਰ-ਜਾਤੀ ਵਿਆਹ ਕਰ ਦੇਣ ਦੀ ਸਲਾਹ ਦਿੰਦੀ ਹੈ। ਸੁਦਾਗਰ ਸਿੰਘ ਦਾ ਨਾਮ ਪਰਸ਼ਨ ਦਾਸ ਸਾਧ ਨੂੰ ਮਾਰਨ ਵਿੱਚ ਲਿਆ ਜਾਂਦਾ ਹੈ। ਇਹ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠ ਕੇ ਸੰਗਤਾਂ ਤੋਂ ਆਪਣੇ ਆਪ ਨੂੰ ਸਿੱਜਦਾ ਕਰਵਾਉਂਦਾ ਹੁੰਦਾ ਸੀ। ਹਰਨਾਮ ਕੌਰ ਗੁਰੀ ਦਾ ਵਿਆਹ ਚੇਤ ਰਾਮ ਦੇ ਮੁੰਡੇ ਜਗਤਾਰ ਨਾਲ ਕਰ ਦੇਣ ਦੀ ਸਲਾਹ ਦਿੰਦੀ ਹੈ। ਨਤੀਜੇ ਵਜੋਂ ਸੱਤੀ ਗੋਰਿਆਂ ਨਾਲ ਵਿਆਹੀ ਜਾਂਦੀ ਹੈ। ਉਨ੍ਹਾਂ ਦੀ ਸ਼ੈਰਨ ਪੂਰੀ ਦੀ ਪੂਰੀ ‘ਵੈਸਟਰਨਾਈਜ’ ਹੋ ਚੁੱਕੀ ਹੈ। ਦਿਲਰਾਜ ਕੌਰ ਦੀ ਦਿੱਤੀ ਹੋਈ ਖੁਲ੍ਹ ਕਾਰਨ ਉਹ ਨਿੱਤ ਨਵਾਂ ਬੁਆਏ ਫਰਿੰਡ ਭੋਗਦੀ ਹੈ ਅਤੇ ਦੋ ਵਾਰ ਅਬਾਰਸ਼ਨ ਕਰਵਾਉਦੀ ਹੈ। ਤੀਜੀ ਵਾਰ ਉਸਦੇ ਅੰਦਰ ਮਮਤਾ ਜਾਗਦੀ ਹੈ ਤਾਂ ਉਹ ਇੱਕ ਬਲਰਾਜ ਨਾਮੀ ਮੁੰਡੇ ਨੂੰ ਜਨਮ ਦਿੰਦੀ ਹੈ। ਗੁਰਮੁੱਖ ਸਿੰਘ ਇਸ ਭੈੜੇ ਵਕਤ ਵਿੱਚ ਸੁਦਾਗਰ ਸਿੰਘ ਨੂੰ ਹੌਸਲਾ ਦੇਣ ਦੇ ਨਾਲ ਨਾਲ ਪੱਚੀ ਹਜ਼ਾਰ ਪੌਂਡ ਇਸ ਕਰਕੇ ਦਿੰਦਾ ਹੈ ਕਿ ਕਿਧਰੇ ਦੂਰ ਸ਼ੈਰਨ ਦੇ ਰਹਿਣ ਵਾਸਤੇ ਫਲੈਟ ਲੈ ਦੇਵੇ ਅਤੇ ਉਸਦੇ ਹੋਣ ਵਾਲੇ ਮੁੰਡੇ ਨੂੰ ‘ਅਡਾਪਟ’ ਕਰੇ, ਜਿਸ ਨਾਲ ਉਹ ਸਮਾਜ ਵਿੱਚ ਹੋਣ ਵਾਲੀ ਬੇਇਜ਼ਤੀ ਤੋਂ ਬਚ ਜਾਏਗਾ। ਸਭ ਤੋਂ ਨਿੱਕੀ ਕੁੜੀ ਬਿੰਦੀ ਜਿਸ ਨੂੰ ਟੋਰੀ ਪਾਰਟੀ ਵਲੋਂ ਚੋਣ ਲੜ੍ਹਨ ਦਾ ਟਿਕਟ ਮਿਲਣ ਵਾਲਾ ਹੈ। ਹਰਜੀਤ ਇਸ ਪਾਤਰ ਦੀਆਂ ਰਾਜਨੀਤਕ ਪ੍ਰਾਪਤੀਆਂ ਨੂੰ ਸਿਰਜਨ ਵਿੱਚ ਅਸਫ਼ਲ ਰਿਹਾ ਹੈ। ਜਿਸ ਕਾਰਨ ਪੰਜਾਬੀ ਸਮਾਜ ਦਾ ਚਿਹਰਾ ਪੱਛਮ ਵਿੱਚ ਚਮਕ ਸਕਦਾ ਸੀ। ਸੁਦਾਗਰ ਸਿੰਘ ਆਪਣੇ ਗੋਰੇ ਕੁੜਮਾਂ ਉਪਰ ਆਪਣੀ ਸਥਾਪਤੀ ਦੀਆਂ ਫੜ੍ਹਾਂ ਮਾਰਦਾ ਹੈ ਜਿਸ ਨੂੰ ਨਾ ਤਾਂ ਉਸਦੀ ਘਰਵਾਲੀ ਗਿਆਨ ਕੌਰ ਪਸੰਦ ਕਰਦੀ ਹੈ ਅਤੇ ਨਾ ਉਸਦਾ ਜੁਆਈ ਮਾਈਕ ਉਸਦੇ ਵਰਤਾਓ ਤੋਂ ਖੁਸ਼ ਹੁੰਦਾ ਹੈ। ਗੋਰਿਆਂ ਦੀ ਸੁਸਾਇਟੀ ਵਿੱਚ ਲੇਖਕ ਨੇ ਸੁਦਾਗਰ ਸਿੰਘ ਨੂੰ ਬਹੁਤ ਘ੍ਰਿਣਤ ਪਾਤਰ ਸਿਰਜ ਕੇ ਪੱਛਮੀ ਸਮਾਜ ਵਿੱਚ ਪੰਜਾਬੀ ਸਮਾਜ ਦੀ ਖਿਲਖਿਲੀ ਉਡਾਈ ਹੈ। ਹਰਨਾਮ ਕੌਰ ਦੀ ਮੌਤ ਦੀ ਕਥਾ ਵੀ ਪਰਦੇ ਦੇ ਪਿੱਛੇ ਦੀ ਹੈ। ਗੁਰਮੁੱਖ ਸਿੰਘ ਦੇ ਤਿੰਨ ਪੁਤਰ ਵੀ ਉਸ ਨਾਲ ਨਹੀਂ ਰਹਿੰਦੇ। ਬਿੱਲਾ ਕਿਧਰੇ ਲੰਡਨ ਵਿੱਚ ਰਹਿੰਦਾ ਹੈ। ਸਿ਼ੰਦਾ ਮਾਨਚਿਸਟਰ ਵਿੱਚ ਅਤੇ ਪੰਮਾਂ ਮਾਪਿਆਂ ਨੂੰ ਛੱਡ ਕੇ ਨਿਊਯਾਰਕ ਵਿੱਚ ਚਲੇ ਗਿਆ ਹੈ। ਗੁਰਮੁੱਖ ਸਿੰਘ ਦੀ ਮੌਤ ਦਾ ਕਾਰਨ ਇੱਕਲਾਪਾ ਉਜਾਗਰ ਹੋਣ ਨਾਲ ਪਾਠਕ ਸਮਝਦਾ ਹੈ ਕਿ ਪੰਜਾਬੀ ਸਮਾਜ ਦੇ ਵਿਪਰੀਤ ਦੂਜੀ ਪੀੜ੍ਹੀ ਦਾ ਮਾਪਿਆਂ ਪ੍ਰਤੀ ਫ਼ਰਜ਼ ਨਾ ਨਿਭਾਉਣਾ ਇਸ ਨਾਵਲਿਟ ਵਿੱਚ ਵੱਖਰੇ ਸਮਾਜਕ ਥੀਮਾਂ ਰਾਹੀਂ ਪ੍ਰਵਾਸੀਆਂ ਦੀ ਪਹਿਲੀ ਪੀੜ੍ਹੀ ਦੀ ਤ੍ਰਾਸਦੀ ਦਾ ਬ੍ਰਿਤਾਂਤ ਸਿਰਜਦਾ ਹੈ। ਗੁਰਮੁੱਖ ਸਿੰਘ ਵਾਂਗ ਪਾਲਾ ਸਿੰਘ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਸਦੇ ਧੀਆਂ ਪੁਤਰ ਕਿਥੇ ਰਹਿੰਦੇ ਹਨ ਅਤੇ ਬੜੀ ਮੁਸ਼ਕਲਾਂ ਨਾਲ ਉਹਨਾਂ ਦੀ ਭਾਲ ਕਰਦੇ ਹਨ। ਪਹਿਲੀ ਪੀੜ੍ਹੀ ਦਾ ਯੋਧ ਸਿੰਘ ਜਿਹੜਾ ਸੁਦਾਗਰ ਸਿੰਘ ਦੇ ‘ਡਬਲ ਗਲੇਜਿੰਗ’ ਫਰਮ ਦਾ ਪ੍ਰਤੀਦਵੰਦੀ ਹੈ ਅਤੇ ਥੋੜੇ ਜਿਹੇ ਬ੍ਰਿਤਾਂਤ ਮਗਰੋਂ ਲੇਖਕ ਉਸ ਨੂੰ ਵੀ ਪਰਦੇ ਦੇ ਪਿੱਛੇ ਦਾ ਪਾਤਰ ਬਣਾ ਦਿੰਦਾ ਹੈ। ਇਸ ਤਰ੍ਹਾਂ ਪਾਲਾ ਸਿੰਘ, ਗੁਰਮੁੱਖ ਸਿੰਘ ਅਤੇ ਸੁਦਾਗਰ ਸਿੰਘ ਦੇ ਪਰਿਵਾਰ ਦੇ ਸਾਰੇ ਜੀਅ ਖਿੰਡ ਪੁੰਡ ਜਾਂਦੇ ਹਨ। ਪਹਿਲੀ ਪੀੜ੍ਹੀ ਦੇ ਪ੍ਰਵਾਸੀ ਆਪਣੇ ਬੱਚਿਆਂ ਪ੍ਰਤੀ ਰੰਜਸ਼ ਨੂੰ ਵਧਾਉਦੇ ਹੋਏ ਉਨ੍ਹਾਂ ਦਾ ਪਿੱਛਾ ਛੱਡ ਦਿੰਦੇ ਹਨ। ਜੱਗਾ ਆਪਣੀ ਘਰਵਾਲੀ ਨੂੰ ਛੱਡ ਕੇ ਰਣਵੀਰ ਦੀ ‘ਲੌਂਡਰੀ’ ਵਿੱਚ ਰਹਿਣ ਲੱਗਦਾ ਹੈ। ਇਹ ਵੀ ਨਹੀਂ ਕਿ ਦੂਜੀ ਪੀੜ੍ਹੀ ਦੇ ਸਾਰੇ ਪਾਤਰ ਹੀ ਅਜਿਹਾ ਕਰਦੇ ਹਨ ਪਰ ਗੁਰਦਿਆਲ ਸਿੰਘ ਦਾ ਪੁੱਤਰ ਸਿ਼ਵਰਾਜ ਅਤੇ ਉਸਦੀ ਨੂੰਹ ਰਾਜੀ ਉਸਦੇ ‘ਸਿੰਘ ਟਰੈਵਿਲ’ ਦਾ ਸਾਰਾ ਵਪਾਰ ਸਾਂਭਦੇ ਹਨ। ਪ੍ਰਦੁਮਣ ਸਿੰਘ ਦੇ ਸਮੋਸਿਆਂ ਦੇ ਕਾਰੋਬਾਰ ਨੂੰ ਉਸਦਾ ਪੁੱਤਰ ਬਲਰਾਮ ਸਾਂਭਦਾ ਹੈ ਅਤੇ ਪ੍ਰਦੁਮਣ ਦਾ ਸਰਵਣ ਪੁੱਤਰ ਵਾਂਗ ਸਾਥ ਦਿੰਦਾ ਹੈ। ਜੱਗਦੇਵ ਦਾ ਪੁੱਤਰ ਕਿਰਨਜੋਤ ਮਾਪਿਆਂ ਦਾ ਸਾਊ ਪੁੱਤਰ ਦੇ ਰੂਪ ਵਿੱਚ ਉਜਾਗਰ ਹੁੰਦਾ ਹੈ।
ਪਹਿਲੀ ਪੀੜ੍ਹੀ ਦਾ ਪ੍ਰਦੁਮਣ ਸਥਾਪਤ ਵਿਪਾਰੀ ਤਾਂ ਜ਼ਰੂਰ ਹੈ ਪਰ ਉਸਦੀ ਕੁੜੀ ਕਮਜ਼ੋਰੀ ਹੁੰਦੀ ਹੈ। ਉਹ ਆਸ਼ਕ ਮਿਜ਼ਾਜ ਹੈ। ਫੌਜਣ ਕੁੜੀਆਂ ਨਾਲ ਸੰਬੰਧ ਰਚਾਉਂਣ ਕਾਰਨ ਕਈ ਕੁੜੀਆਂ ਪੀ ਆਰ ਲੈਣ ਵਾਸਤੇ ਉਸਦੇ ਬੱਚਿਆਂ ਦੀਆਂ ਜਦ ਮਾਵਾਂ ਬਣ ਜਾਂਦੀਆਂ ਹਨ ਤਾਂ ਉਸਦਾ ਭਤੀਜ ਜੁਆਈ ਜੱਗਦੇਵ ਉਸਦੇ ਕੰਮ ਆਉਦਾ ਹੈ। ਉਂਜ ਦੂਜੀ ਪੀੜ੍ਹੀ ਦਾ ਰਾਜਬੀਰ ਵੀ ਸੁਨੀਤਾ ਦੇ ਬੱਚੇ ਦਾ ਬਾਪ ਜਦ ਬਣਦਾ ਹੈ ਤਾਂ ਸੁਨੀਤਾ ਨੂੰ ਪੀ ਆਰ ਮਿਲ ਜਾਂਦਾ ਹੈ। ਜੱਗਾ ਦੂਜੀ ਪੀੜ੍ਹੀ ਦਾ ਅਗਾਂਹਵਧੂ ਪਾਤਰ ਹੈ। ਪ੍ਰਦੁਮਣ ਸਿੰਘ ਨੂੰ ਕੁਲਬੀਰ ਨਾਮੀ ਔਰਤ ਵੀ ਉਸਦਾ ਬੱਚਾ ਲੈ ਕੇ ਬਲੈਕਮੇਲ ਕਰਦੀ ਹੈ। ਫੌਜਣ ਮੌਨਿਕਾ ਭਾਵੇ ਉਸ ਨੂੰ ਬਲੈਕਮੇਲ ਨਹੀਂ ਕਰਦੀ ਪਰ ਪੀ ਆਰ ਲੈਣ ਵਾਸਤੇ ਉਸਦਾ ਬੱਚਾ ਲੈਂਦੀ ਹੈ। ਮੌਨਿਕਾ ਨੂੰ ਜਦ ਹਰਵੰਤ ਕੌਰ ਮਿਲ ਜਾਂਦੀ ਹੈ ਜਿਸ ਦੇ ਗੁਰਦਿਆਲ ਸਿੰਘ ਨਾਲ ਸੰਬੰਧ ਸਨ। ਮਰਦਾਂ ਨੂੰ ਬਲੈਕਮੇਲ ਕਰਨ ਵਿੱਚ ਉਹ ਬਹੁਤ ਚਾਤੁਰ ਹੈ ਅਤੇ ਮੌਨਿਕਾ ਨੂੰ ਪ੍ਰਦੁਮਣ ਸਿੰਘ ਕੋਲੋਂ ਪੈਸੇ ਮੰਗਣ ਵਾਸਤੇ ਸਮਝਾਉਦੀ ਹੈ ਅਤੇ ਜੱਗਦੇਵ ਵਿੱਚ ਪੈ ਕੇ ਹਰਵੰਤ ਕੌਰ ਅਤੇ ਪ੍ਰਦੁਮਣ ਸਿੰਘ ਦਾ ਸਮਝੌਤਾ ਕਰਵਾ ਦਿੰਦਾ ਹੈ। ਪ੍ਰਦੁਮਣ ਦਾ ਵੱਡਾ ਮੁੰਡਾ ਰਾਜਵਿੰਦਰ ਪੰਜਾਬੋਂ ਆਈ ਜੋਤੀ ਨਾਲ ਵਿਆਹਿਆ ਜਾਂਦਾ ਹੈ। ਰਾਜਵਿੰਦਰ ਨੂੰ ਇਸ ਨਾਵਲਿਟ ਵਿੱਚ ਇਕ ‘ਗੇ’ ਦੇ ਪਾਤਰ ਨਾਲ ਸਿਰਜਿਆ ਗਿਆ ਹੈ। ਉਹ ਬਾਹਰ ਗੋਰੀਆਂ ਮਗਰ ਨੱਠਾ ਫਿਰਦਾ ਹੈ ਅਤੇ ਜੋਤੀ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖਦਾ। ਘਰ ਦੀ ਇਜ਼ਤ ਬਾਹਰ ਨਾ ਜਾਵੇ ਇਹ ਸੋਚ ਕੇ ਪਹਿਲਾਂ ਤਾਂ ਪ੍ਰਦੁਮਣ ਆਪਣੇ ਦੂਜੇ ਪੁੱਤ ਨੂੰ ਜੋਤੀ ਨਾਲ ਸੰਬੰਧ ਬਣਾਉਣ ਲਈ ਆਖਦਾ ਹੈ ਪਰ ਅਜਿਹਾ ਨਾ ਹੋਣ ਉਪਰ ਉਹ ਆਪ ਜੋਤੀ ਨੂੰ ਮੈਲੀ ਅੱਖ ਨਾਲ ਵੇਖਦਾ ਉਸ ਦਾ ਸ਼ੋਸ਼ਣ ਕਰਦਾ ਹੈ। ਜੋਤੀ ਉਸਦੀ ਨੀਤ ਵਿੱਚ ਆਈ ਬਦਨੀਤ ਨੂੰ ਭਲੀ ਭਾਂਤ ਸਮਝਦੀ ਹੈ ਪਰ ਚੁੱਪ ਵੱਟ ਕੇ ਆਪਣੇ ਦਿਨ ਕੱਟਦੀ ਹੈ। ਪ੍ਰਦੁਮਣ ਦੀ ਸਮੋਸਿਆਂ ਦੀ ਫੈਕਟਰੀ ਦਾ ਸਾਰਾ ਭਾਰ ਜੋਤੀ ਉਪਰ ਅਤੇ ਇੱਕ ਫੌਜੀ ਕੇਸਰ ਉਪਰ ਹੁੰਦਾ ਹੈ। ਜਦ ਕੇਸਰ ਅਤੇ ਜੋਤੀ ਆਪਸ ਵਿੱਚੀ ਖਿਚੇ ਜਾਂਦੇ ਹਨ ਤਾਂ ਜੋਤੀ ਪ੍ਰਦੁਮਣ ਸਿੰਘ ਦੀ ਉਸ ਉਪਰ ਜਾਂਦੀ ਮੈਲੀ ਅੱਖ ਨੂੰ ਸਮਝ ਕੇ ਪਹਿਲਾਂ ਆਪਣੇ ਪਤੀ ਕੋਲੋਂ ਤਲਾਕ ਲੈ ਲੈਂਦੀ ਹੈ ਅਤੇ ਫਿਰ ਜੋਤੀ ਬੜੀ ਹੁਸਿ਼ਆਰੀ ਨਾਲ ਕੇਸਰ ਨਾਲ ਵਿਆਹ ਕਰਵਾ ਲੈਂਦੀ ਹੈ ਪਰ ਪ੍ਰਦੁਮਣ ਸਿੰਘ ਨੂੰ ਕੰਨੋ ਕੰਨ ਖ਼ਬਰ ਨਹੀਂ ਪੈਂਦੀ। ਇਥੇ ਜੋਤੀ ਅਤੇ ਕੇਸਰ ਵਾਲਾ ਪਾਤਰ ਪਰਦੇ ਪਿੱਛੇ ਹੋ ਜਾਂਦਾ ਹੈ। ਜਗਦੇਵ ਦਾ ‘ਨਿੱਕ ਨੇਮ’ ਆਮ ਤੌਰ ਉਪਰ ਜੱਗਾ ਹੀ ਲਿਖਿਆ ਗਿਆ ਹੈ। ਪ੍ਰਦੁਮਣ ਸਿੰਘ ਜੱਗੇ ਦੀ ਘਰਵਾਲੀ ਮਨਦੀਪ ਦਾ ਸਕਾ ਚਾਚਾ ਹੈ। ਜੱਗਾ ਪਰਿਵਾਰਕ ਮਾਮਲਿਆਂ ਵਿੱਚ ਬੜਾ ਸੰਜੀਦਾ ਹੈ। ਉਸਨੂੰ ਪਤਾ ਹੈ ਕਿ ਉਸਦੀ ਘਰਵਾਲੀ ਦੇ ਸੰਬੰਧ ਉਸ ਨਾਲ ਕੰਮ ਕਰ ਰਹੇ ਕਰਤਾਰ ਨਾਲ ਹਨ ਪਰ ਫਿਰ ਵੀ ਉਹ ਮੁੰਡਿਆਂ ਦੇ ਭਵਿੱਖ ਦੀ ਫਿਕਰ ਕਰਦਾ ਮਨਦੀਪ ਨੂੰ ਕੁਝ ਨਹੀਂ ਕਹਿੰਦਾ ਅਤੇ ਉਸਦੇ ਨਾਲ ਹੀ ਰਹੀ ਜਾਂਦਾ ਹੈ। ਜੱਗੇ ਦੀ ਪੰਜਾਬ ਵਿੱਚ ਦੋਸਤ ਕੁੜੀ ਮੰਨਤ ਦੀ ਭੈਣ ਸਾਊਥਹਾਲ ਵਿਆਹੀ ਜਾਂਦੀ ਹੈ। ਉਸਦੀ ਆਪਣੇ ਵਿਗੜੇ ਹੋਏ ਪਤੀ ਨਾਲ ਨਹੀਂ ਬਣਦੀ। ਉਹ ਇੱਕ ਉਭਰਦੀ ਸ਼ਾਇਰਾ ਹੈ। ਦੇਵਿਕਾ ਦੀ ਸ਼ਾਇਰੀ ਪੜ੍ਹ ਸੁਣ ਕੇ ਜੱਗੇ ਨੂੰ ਸ਼ਾਇਰੀ ਸਮਝ ਆਉਣ ਲਗਦੀ ਹੈ। ਇਸ ਸੰਬੰਧ ਵਾਲੇ ਕਾਂਡਾ ਵਿੱਚ ਲੇਖਕ ਨੇ ਕਵਿਤਾਵਾਂ ਵੀ ਮਿਆਰੀ ਲਿਖੀਆਂ ਹਨ। ਇਨ੍ਹਾਂ ਕਵਿਤਾਵਾਂ ਨਾਲ ਦੇਵਿਕਾ ਦਾ ਸੰਤਾਪ ਤਾਂ ਹੈ ਹੀ ਪਰ ਇਹ ਕਵਿਤਾਵਾਂ ਆਪਣੇ ਆਪ ਵਿੱਚ ਇੱਕ ਸਾਹਿਤਕ ਮਹੱਤਤਾ ਵੀ ਰੱਖਦੀਆਂ ਹਨ। ਪਹਿਲੀ ਪੀੜ੍ਹੀ ਦਾ ਗਰੇਵਾਲ ਵੀ ਜੱਗੇ ਦੀ ਜਿ਼ੰਦਗੀ ਦਾ ਭਾਗ ਬਣਦਾ ਹੈ। ਗਰੇਵਾਲ ਦੀ ਘਰਵਾਲੀ ਜੁਗਿੰਦਰ ਕੌਰ ਗਰੇਵਾਲ ਨੂੰ ਛੱਡ ਕੇ ਅਮਰੀਕਾ ਚਲੇ ਜਾਂਦੀ ਹੈ। ਇਹ ਗੱਲ ਯਕੀਨ ਨਾਲ ਨਹੀਂ ਕਹੀ ਜਾ ਸਕਦੀ ਕਿ ਉਸਦੀ ਘਰਵਾਲੀ ਜੁਗਿੰਦਰ ਕੌਰ ਇੱਕ ਧੀ ਦੀ ਮਾਂ ਵੀ ਹੈ। ਗਰੇਵਾਲ ਦੀ ਮੌਤ ਤੋਂ ਬਾਅਦ ਉਸਦਾ ਦਾ ਵਪਾਰ ਉਸਦੇ ਭਰਾ ਸੁਰਜਾ ਅਤੇ ਗੁਰਜਾ ਸੰਭਾਲਦੇ ਹਨ। ਜਦ ਅਮਰੀਕਾ ਤੋਂ ਵਾਪਸ ਆ ਕੇ ਜੁਗਿੰਦਰ ਕੌਰ ਵਪਾਰ ਵਿੱਚੋਂ ਆਪਣੀ ਧੀ ਲਈ ਹਿੱਸਾ ਮੰਗਦੀ ਹੈ ਤਾਂ ਜੱਗੇ ਦੀਆਂ ਕੋਸਿ਼ਸ਼ਾਂ ਨਾਲ ਹੀ ਸੁਰਜਾ ਅਤੇ ਗੁਰਜਾ ਇਸ ਮੁਸੀਬਤ ਵਿੱਚੋਂ ਬਚ ਨਿਕਲਦੇ ਹਨ। ਜੱਗੇ ਦਾ ਵੱਡਾ ਮੁੰਡਾ ਜੀਵਨਜੋਤ ਗਲਤ ਸੰਗਤ ਵਿੱਚ ਪੈ ਕੇ ਡਰੱਗੀ ਬਣ ਗਿਆ ਹੈ ਪਰ ਉਹ ਛੋਟੇ ਪੁੱਤਰ ਦੇ ਭਵਿੱਖ ਬਾਰੇ ਬਹੁਤ ਚਿੰਤਤ ਹੈ। ਉਸਨੂੰ ਖੇਡਾਂ ਖੇਡਣ ਵਿੱਚ ਪਾਉਂਦਾ ਹੈ ਤਾਂ ਕਿ ਉਸਦਾ ਦਿਮਾਗ਼ ਰੁੱਝਿਆ ਰਹੇ। ਉਸ ਨੂੰ ਡਿਗਰੀ ਤੱਕ ਪਾਸ ਕਰਵਾ ਦਿੰਦਾ ਹੈ। ਭਾਵੇਂ ਕਿਰਨਜੋਤ ਦੀ ਸੰਗਤ ਵਧੀਆ ਚਿਤਰੀ ਗਈ ਹੈ ਪਰ ਆਪਣੇ ਭਵਿੱਖ ਦੇ ਜੀਵਨ ਵਿੱਚ ਆਪਣੇ ਪਿਤਾ ਜੱਗੇ ਦੇ ਸਾਥ ਦਾ ਵਰਨਣ ਨਾ ਹੋਣ ਕਰਕੇ ਉਸਦਾ ਕਿਰਦਾਰ ਵੀ ਦੂਜੀ ਪੀੜ੍ਹੀ ਦੇ ਹੋਰ ਮੁੰਡਿਆ ਵਰਗਾ ਹੀ ਪ੍ਰਤੀਤ ਹੁੰਦਾ ਹੈ। ਕਿਰਨਜੋਤ ਦੀ ਯੂਨੀ ਵਿੱਚ ਹੀ ਫਰੈਸ਼ੀ ਬੀ ਬੀ ਸੀ ਆਈ ਵਾਲੇ ਪਦ-ਸੰਕੇਤ ਨੂੰ ਚਿਤਰਦੇ ਹਨ। ਜੱਗਾ ਜੁਆਨੀ ਵਿੱਚ ਡਰਾਮਾ ਮੰਡਲੀ ਦਾ ਵੀ ਮੈਂਬਰ ਰਿਹਾ ਹੈ। ਉਸਦਾ ਦੋਸਤ ਭੁਪਿੰਦਰ ਐਕਟਿੰਗ ਵਿੱਚ ਕਾਮਯਾਬ ਨਾ ਹੋਣ ਕਰਕੇ ਨਿੱਤ ਦਾ ਸ਼ਰਾਬੀ ਹੋ ਗਿਆ ਹੈ। ਉਨ੍ਹਾਂ ਦੀ ਸਾਥਣ ਪ੍ਰੀਤੀ ਨਾਮਵਰ ਅਭਿਨੇਤਰੀ ਬਣ ਜਾਂਦੀ ਹੈ। ਪ੍ਰੀਤੀ ਆਪਣੇ ਪਤੀ ਦੇ ਕਤਲ ਦੇ ਕੇਸ ਵਿੱਚ ‘ਸਿਲਫ਼-ਡੀਫੈਂਸ’ ਦੇ ਆਧਾਰ ਉਪਰ ਸਾਫ਼ ਵਰੀ ਹੋ ਜਾਂਦੀ ਹੈ ਅਤੇ ਆਪਣੀ ਜੀਵਨ ਕਥਾ ਰੇਡੀਓ, ਟੈਲੀਵੀਜ਼ਨ ਅਤੇ ਅਖ਼ਬਾਰਾਂ ਨੂੰ ਵੇਚ ਕੇ ਦਿਨਾਂ ਵਿੱਚ ਲੱਖਪਤੀ ਬਣ ਜਾਂਦੀ ਹੈ। ਉਸਦੀ ਘਰਵਾਲੀ ਰਣਵੀਰ ‘ਲੌਂਡਰੀ’ ਚਲਾਉਂਦੀ ਹੈ ਅਤੇ ਆਪਣੇ ਘਰ ਦਾ ਗੁਜ਼ਾਰਾ ਤੋਰਦੀ ਹੈ। ਉਨ੍ਹਾਂ ਦੀ ਧੀ ਵੀ ਯੂਨੀ ਵਿੱਚੋਂ ਡਿਗਰੀ ਲੈ ਲੈਂਦੀ ਹੈ। ਭੁਪਿੰਦਰ ਨਿੱਤ ਦਾ ਸ਼ਰਾਬੀ ਹੋਣ ਕਰਕੇ ਰਣਵੀਰ ਉਸਨੂੰ ਡਿਗਰੀ ਵੰਡ ਉਪਰ ਨਾਲ ਲੈ ਕੇ ਨਹੀਂ ਜਾਂਦੀ ਅਤੇ ਜੱਗੇ ਨੂੰ ਨਾਲ ਲਿਜਾਂਦੀ ਹੈ। ਜੱਗਾ ਕਿਰਨਜੋਤ ਦਾ ਡਿਗਰੀ ਪਾਸ ਕਰ ਲੈਣ ਮਗਰੋਂ ਮਨਦੀਪ ਨੂੰ ਛੱਡਕੇ ਰਣਵੀਰ ਦੀ ‘ਲੌਂਡਰੀ’ ਵਿੱਚ ਆਣ ਕੇ ਰਹਿਣ ਲੱਗਦਾ ਹੈ। ਜੱਗੇ ਦਾ ਰਣਵੀਰ ਨਾਲ ਕੀ ਆਸ਼ਕਾਨਾਂ ਰਿਸ਼ਤਾ ਹੋਵੇਗਾ ਜਾਂ ਜੱਗਾ ਆਪਣੇ ਦੋਸਤ ਭੁਪਿੰਦਰ ਦੀ ਦੋਸਤੀ ਦਾ ਹੀ ਕਰਜ ਉਤਾਰਨ ਕਰਕੇ ਹੀ ਉਹ ਰਣਵੀਰ ਦੀ ਮਦਦ ਕਰ ਰਿਹਾ ਹੁੰਦਾ ਹੈ, ਇਸ ਬਾਰੇ ਲੇਖਕ ਦੇ ਬ੍ਰਿਤਾਂਤ ਵਿੱਚੋਂ ਕੋਈ ਭਿਣਕ ਨਹੀਂ ਪੈਂਦੀ। ਇਸ ਨਾਵਲਿਟ ਵਿੱਚ ਜੱਗੇ ਦਾ ਕਿਰਦਾਰ ਏਥੇ ਹੀ ਖ਼ਤਮ ਹੋ ਜਾਂਦਾ ਹੈ। ਇਸ ਤਰ੍ਹਾਂ ਪਹਿਲੀ ਪੀੜ੍ਹੀ ਅਤੇ ਦੁਜੀ ਪੀੜ੍ਹੀ ਦੇ ਬਹੁ-ਪਸਾਰੀ ਪਾਠਕਾਂ ਕਾਰਨ ਕਿਸੇ ਇੱਕ ਸ਼ਖ਼ਸ਼ੀਅਤ ਦਾ ਜੀਵਨ ਅੰਕਿਤ ਨਾ ਹੋਣ ਕਰਕੇ ਇਹ ਪੁਸਤਕ ਇੱਕ ਨਾਵਲਿਟ ਹੀ ਹੈ। ਹਰ ਕਾਂਡ ਦਾ ਕਥਾ-ਵਿਧਾਨ ਇੰਝ ਪ੍ਰਤੀਤ ਹੁੰਦਾ ਹੈ ਕਿ ਲੇਖਕ ਸਿਰਫ਼ ਸਾਰਾਂਸ਼ ਹੀ ਲਿਖ ਰਿਹਾ ਹੈ।
ਪਹਿਲੀ ਪੀੜ੍ਹੀ ਦਾ ਮੁੱਖ ਪਾਤਰ ਨਾ ਤਾਂ ਪਾਲਾ ਸਿੰਘ ਹੈ। ਨਾ ਗੁਰਮੁੱਖ ਸਿੰਘ, ਸੁਦਾਗਰ ਸਿੰਘ, ਯੋਧ ਸਿੰਘ, ਗਰੇਵਾਲ, ਗੁਰਦਿਆਲ ਸਿੰਘ, ਕਾਰਾ ਸਿੰਘ ਅਤੇ ਨਾ ਹੀ ਪ੍ਰਦੁਮਣ ਸਿੰਘ ਹੈ। ਦੂਜੀ ਪੀੜ੍ਹੀ ਦੇ ਮੋਹਨਦੇਵ, ਅਮਰਦੇਵ, ਚੰਦਾ, ਸਾਂਡਰਾ ਅਤੇ ਨਾ ਹੀ ਜੱਗਾ ਮੁੱਖ ਪਾਤਰ ਹੋ ਕੇ ਉਭਰਿਆ ਹੈ। ਇਹ ਨਾਵਲਿਟ ਇਸ ਤਰ੍ਹਾਂ ਹੈ ਜਿਵੇਂ ਸਰਦਾਰ ਤੋਂ ਬਿਨਾਂ ਫੌਜ ਲੜ੍ਹਦੀ ਹੋਈ ਜਿੱਤ ਪ੍ਰਾਪਤ ਕਰਦੀ ਹੈ ਅਤੇ ਜਾਂ ਫਿਰ ਸਵਾਰ ਤੋਂ ਬਿਨਾਂ ਦੌੜਿਆ ਘੋੜਾ ਸਭ ਤੋਂ ਪਹਿਲਾਂ ‘ਗੋਲ ਪੋਸਟ’ ਪਾਰ ਕਰ ਜਾਂਦਾ ਹੈ। ਭਾਵੇਂ ਇਸ ਨਾਵਲਿਟ ਵਿੱਚ ਕੋਈ ਵੀ ਮੁੱਖ ਪਾਤਰ ਨਹੀਂ ਹੈ ਪਰ ਕਥਾ-ਪ੍ਰਸੰਗ ਵਿੱਚ ਆਈ ਏਕਤਾ ਹੀ ਸੰਰਚਨਾ ਪ੍ਰਬੰਧ ਨੂੰ ਸੰਯੁਕਤ ਕਰੀ ਰੱਖਦੀ ਹੈ। ਇਹ ਨਾਵਲਿਟ ਬਹੁ-ਪਾਸਾਰੀ ਪਾਤਰਾਂ ਦੇ ਕਿਰਦਾਰਾਂ ਦੇ ਕਲਾਤਮਿਕ ਧਿਰ ਨੂੰ ਆਪਣੇ ਕਲੇਵਰ ਵਿੱਚ ਸਮਾਈ ਬੈਠਾ ਹੈ। ਹਰਜੀਤ ਅਟਵਾਲ ਸ਼ਬਦਾਂ ਰਾਹੀਂ ਕਾਂਡਾ ਦਾ ਆਪਸੀ ਸੰਵਾਦ ਰਚਾ ਕੇ ਕਹਾਣੀ ਨੂੰ ਸੰਯੁਕਤ ਕਰਨ ਵਾਸਤੇ ਇੱਕ ਵਿਲੱਖਣ ਅਤੇ ਵਿਗਿਆਨਕ ਵਿਧੀ ਅਪਨਾਉਦਾ ਹੈ। ਇਸ ਵਿਧੀ ਰਾਹੀਂ ਲੇਖਕ ਪਹਿਲੀ ਪੀੜ੍ਹੀ ਵਲੋਂ ਮਿਹਨਤ ਨਾਲ ਬਲੰਦੀਆਂ ਉਪਰ ਲੈ ਗਏ ਵਿਪਾਰਕ ਪ੍ਰਪੰਚਾਂ ਦੀਆਂ ਅੰਤਰਮੁੱਖੀ ਅਤੇ ਬਾਹਰਮੁੱਖੀ ਕਾਰਗੁਜ਼ਾਰੀਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਬ੍ਰਿਤਾਂਤ ਵਿੱਚ ਜਾਂ ਪਾਤਰਾਂ ਵਲੋਂ ਰਚਾਏ ਗਏ ਆਪਸੀ ਸੰਵਾਦ ਰਾਹੀਂ ਪ੍ਰਗਟਾਉਦਾ ਹੈ। ਕੌਂਸਲ ਦੇ ‘ਪਲੈਨਿੰਗ’ ਵਿਭਾਗ ਦੇ ਹਰ ਨਿਯਮ ਦੀ ਵਾਕਫੀਅਤ ਰੱਖਦਾ ਹੈ। ਕਸਟਮ ਐਂਡ ਐਕਸਾਈਜ਼ (ੜੳਠ) ਵਾਟ ਕਿਹੜੀ ਕਿਹੜੀ ਵਸਤੂ ਉਪਰ ਲਾਉਣੀ ਚਾਹੀਦੀ ਅਤੇ ਕਿਹੜੀ ਵਸਤੂ ਉਪਰ ਲਾਗੂ ਨਹੀਂ ਹੁੰਦੀ ਇਸ ਸਾਰੀ ਤਕਨੀਕ ਬਾਰੇ ਉਸਦੀ ਜਾਣਕਾਰੀ ਦਾ ਘੇਰਾ ਵਿਸ਼ਾਲ ਹੈ। ਵੈਲਫੇਅਰ ਵਲੋਂ ਦਿੱਤੇ ਜਾ ਰਹੇ ਭੱਤਿਆਂ ਦੀ ਤਕਸੀਮ ਬਾਰੇ ਵੀ ਵਿਦਿਤ ਹੈ। ਕੌਂਸਲ ਦੇ ਹਾਊਸਿੰਗ ਵਿਭਾਗ ਦੀਆਂ ਕਾਰਗੁਜ਼ਾਰੀਆਂ ਨੂੰ ਵੀ ਜਾਣਦਾ ਹੈ। ਦੂਜੀ ਪੀੜ੍ਹੀ ਵਲੋਂ ਨਸੀਲੀਆਂ ਦਵਾਈਆਂ ਅਤੇ ਡਰੱਗਜ਼ ਵਗੈਰਾ ਦੇ ਸੇਵਨ ਅਤੇ ਫਿਰ ਰੀਹੈਬੀਲੇਸ਼ਨ ਅਦਾਰਿਆਂ ਬਾਰੇ ਵੀ ਇਸ ਨਾਵਲਿਟ ਰਾਹੀਂ ਚਰਚਾ ਹੋਈ ਹੈ। ਭਾਰਤ ਤੋਂ ਆਏ ਰਾਗੀ, ਢਾਡੀ, ਕਥਾ-ਵਾਚਕ ਅਤੇ ਹੋਰ ਖਾੜੇ ਲਾਉਣ ਵਾਲੇ ਪੱਪ ਸਿੰਗਰਾਂ ਦੀਆਂ ਗਤੀ ਵਿਧੀਆਂ ਨੂੰ ਵੀ ਨਸ਼ਰ ਕਰਦਾ ਹੈ। ਲੇਖਕ ਫੌਜੀਆਂ ਅਤੇ ਫਰੈਸ਼ੀਆਂ ਅਤੇ ਬ੍ਰਿਟਿਸ਼ ਲੋਕਾਂ ਦੇ ਮਨਾਂ ਦੀਆਂ ਭਾਵਨਾਵਾਂ ਦਾ ਵੀ ਪੂਰੀ ਤਰ੍ਹਾਂ ਜਾਣੂ ਹੈ। ਗੱਲ ਕੀ ਕਿ ਇਸ ਨਾਵਲਿਟ ਵਿੱਚ ਲੇਖਕ ਸਾਊਥਹਾਲ ਦੇ ਰਾਜਨੀਤਕ ਢਾਂਚੇ, ਸ਼ੋਸ਼ਲ ਵੈਲਫ਼ੇਅਰ, ਸਮਾਜਕ, ਧਾਰਮਿਕ ਅਤੇ ਸੱਭਿਆਚਾਰਕ ਸਿਸਟਮ ਦੀ ਪੁਨਰ ਸਥਾਪਤੀ ਕਰਨ ਵਿੱਚ ਮਾਹਰ ਹੈ। ਇਸ ਨਾਵਲਿਟ ਦੇ ਬ੍ਰਿਤਾਂਤ ਰਾਹੀਂ ਲੇਖਕ ਦੀ ਵਿਦਵਤਾ ਦਾ ਘੇਰਾ ਦਿਸਹੱਦੇ ਵਾਂਗ ਏਨਾ ਅਗਾਧ ਅਤੇ ਅਨੰਤ ਪੜ੍ਹਿਆ ਜਾਂਦਾ ਹੈ ਕਿ ਉਸ ਦੀ ਪ੍ਰਤਿਭਾ ਦਿਸਹੱਦੇ ਦੀ ਅਨੰਤਤਾ ਵਾਂਗ ਪਰੇਰੇ ਹੋਰ।।।ਹੋਰ ਅਤੇ ਹੋਰ ਪਰੇਰੇ ਹੈ।
ਇਸ ਨਾਵਲਿਟ ਦੀ ਭਾਸ਼ਾ ਰਾਹੀਂ ਸਰਲ, ਸਪੱਸ਼ਟ ਅਤੇ ਪ੍ਰਤਿਭਾਵਾਨ ਵਿਚਾਰਾਂ ਦੀ ਅਭਿਵਿਅਕੱਤੀ ਹੋਈ ਹੈ। ਇਸ ਨਾਵਲਿਟ ਦੀ ਇਹ ਭਾਸ਼ਾ ਹੀ ਹੈ ਜਿਸ ਨਾਲ ਵੱਖੋ ਵੱਖਰੀਆਂ ਘਟਨਾਵਾਂ ਦਾ ਬੜੀ ਸਾਰਥਿਕਤਾ ਨਾਲ ਰਚਨਾਤਮਿਕ ਕਾਰਜ ਹੋਇਆ ਹੈ। ਭਾਸ਼ਾ ਰਾਹੀਂ ਦੀਰਘ ਵਿਚਾਰ, ਦਾਰਸ਼ਨਿਕ ਸਿਧਾਂਤ, ਮਾਨਵ-ਵਾਦੀ ਤਰਕ, ਬ੍ਰਿਟਿਸ਼ ਕਦਰਾਂ ਕੀਮਤਾਂ ਦੀ ਸਥਾਪਤੀ, ਹਾਸਰਸ/ਵਿਅੰਗ ਰਾਹੀਂ ਪਾਤਰ ਉਸਾਰੀ ਅਤੇ ਦ੍ਰਿਸ਼ ਚਿਤਰਣ ਬਹੁਤ ਹੀ ਕਲਾਤਮਿਕ ਵਿਧੀ ਨਾਲ ਹੋਇਆ ਹੈ। ਇਹ ਰਚਨਾਤਮਿਕ ਕਾਰਜ ਕਹਾਣੀ ਦੀ ਗੋਂਦ ਨੂੰ ਪੀਂਡਿਆਂ ਕਰੀ ਰੱਖਦਾ ਹੈ। ਦੁਆਬੀ ਬੋਲੀ ਪੰਜਾਬੀ ਦੀ ਉਪ-ਭਾਸ਼ਾ ਹੈ। ਹਰਜੀਤ ਅਟਵਾਲ ਨੇ ਸ਼ਬਦਾਂ ਦੇ ਉਚਾਰਨੀ ਰੂਪ ਨੂੰ ਸਥਾਨਿਕ ਬੋਲੀ ‘ਐਂਗਲੋ-ਦੁਆਬੀ’ ਵਿੱਚ ਢਾਲ ਕੇ ਕਈ ਨਵੇਂ ਮੁਹਾਵਰਿਆਂ ਨੂੰ ਸਿਰਜ ਕੇ ਵਰਤਿਆ ਹੈ। ਕਈ ਘਟਨਾਵਾਂ ਦੇ ਮੁਹਾਂਦਰੇ ਅਤੇ ਨਤੀਜੇ ਪੇਸ਼ ਕਰਨ ਵਾਸਤੇ ਕਈ ਵਾਰ ਵਿਅੰਗਮਈ ਅਤੇ ਹਾਸਰਸ ਨੂੰ ਪੇਸ਼ ਕਰਦੀ ਭਾਸ਼ਾ ਵਰਤੀ ਗਈ ਹੈ। ਮੋਹਨਦੇਵ ਦੀ ‘ਗਰਲ ਫਰਿੰਡ’ ਗੁਜਰਾਤਣ ਕੁੜੀ ਹੈ। ਲੇਖਕ ਨੇ ਪੰਜਾਬੀ ਬੋਲੀ ਵਿੱਚ ਆਪਣਾ ਮੁਹ ਵਿਖਾਉਂਦਿਆਂ ਚੰਦਾ ਦੀ ਹਿੰਦੀ ਦੀ ਵਾਰਤਾਲਾਪ ਦਾ ਮੋਹਨਦੇਵ ਵਲੋਂ ਜਵਾਬ ਪੰਜਾਬੀ ਵਿੱਚ ਹੀ ਦਿਵਾਇਆ ਗਿਆ ਹੈ। ਬੋਲੀ ਆਮ ਕਰਕੇ ਐਗਲੋ-ਦੁਆਬੀ ਹੈ ਪਰ ਇਸ ਐਂਗਲੋ-ਦੁਆਬੀ ਬੋਲੀ ਨੂੰ ਦਰਸਾਉਣ ਵਾਲੇ ਬ੍ਰਿਤਾਂਤ ਵਿੱਚ ਲੇਖਕ ਨੇ ਭਾਸ਼ਾ ਟਕਸਾਲੀ ਹੀ ਵਰਤੀ ਹੈ। ਹਰਜੀਤ ਨੇ ਪੰਜਾਬੀ ਪਾਤਰਾਂ ਦੇ ਮੂੰਹੋਂ ਅੰਗਰੇਜ਼ੀ ਦੇ ਵਾਰਤਾਲਾਪ ਅਖਵਾਏ ਹਨ ਅਤੇ ਅੰਗਰੇਜ਼ੀ ਪਾਤਰਾਂ ਦੀ ਵਾਰਤਾਲਾਪ ਪੰਜਾਬੀ ਬੋਲੀ ਵਿੱਚ ਕਰਵਾਈ ਹੈ। ਇਹ ਇੱਕ ਚੰਗਾ ਉਪਰਾਲਾ ਤਾਂ ਹੈ ਹੀ ਪਰ ਪਾਠਕ ਇਹ ਵੇਖਦਾ ਹੈ ਗੋਰਾ ਪੰਜਾਬੀ ਬੋਲਦਾ ਹੈ ਤਾਂ ਹੈਰਾਨ ਵੀ ਹੋ ਜਾਂਦਾ ਹੈ। ਮੇਰਾ ਵਿਚਾਰ ਹੈ ਕਿ ਵਾਰਤਾਲਾਪ ਦੀ ਅਜਿਹੀ ਅਵੀਸ਼ੇਕ ਵਿਧੀ ਨੂੰ ਹਰਜੀਤ ਨੇ ਪਾਠਕਾਂ ਨੂੰ ਹੈਰਾਨ-ਕੁੰਨ ਕਰਨ ਵਾਸਤੇ ਹੀ ਵਰਤਿਆ ਹੈ। ਇਸ ਆਲੋਚਨਾ ਪੱਤਰ ਦੇ ਅਗਲੇ ਪੰਨਿਆ ਉਪਰ ਪਾਤਰ ਉਸਾਰੀਵਾਲੇ ਬ੍ਰਿਤਾਂਤ ਵਿੱਚ ਸ਼ੈਰਨ ਅਤੇ ਵਿਲੀਅਮ ਦੀ ਵਾਰਤਾਲਾਪ ਨੂੰ ਪੜ੍ਹਿਆ ਜਾ ਸਕਦਾ ਹੈ। ਉਸਦੇ ਇਸ ਪ੍ਰਕਾਰਜ ਨਾਲ ਇਹ ਨਾਵਲਿਟ ਸੁਆਦਲਾ ਹੋ ਗਿਆ ਹੈ ਅਤੇ ਪਾਠਕ ਦੀ ਰੁੱਚੀ ਨੂੰ ਕੀਤੇ ਜਾ ਰਹੇ ਬ੍ਰਿਤਾਂਤ ਨਾਲ ਜੋੜੀ ਰੱਖਦਾ ਹੈ। ਇਸ ਕਰਕੇ ਭਾਸ਼ਾ ਪਾਤਰਾਂ ਦੇ ਉਚਾਰਨ ਦਾ ਅਨੁਕਰਣ ਬਣਦੀ ਹੈ। ਭਾਵੇਂ ਬ੍ਰਿਤਾਂਤਕ ਸੰਗਠਨ ਨੂੰ ਉਘੜੇ ਦੁਗੜੇ ਰੂਪ ਵਿੱਚ ਵਰਨਣ ਕੀਤਾ ਗਿਆ ਹੈ ਪਰ ਇਹ ਭਾਸ਼ਾ ਹੀ ਹੈ ਇਸ ਸੰਗਠਨ ਨੂੰ ਇੱਕ ਸੁਰ ਵਿੱਚ ਬੰਨ੍ਹੀ ਰੱਖਦੀ ਹੈ। ਦ੍ਰਿਸ਼ ਚਿਤਰਣ ਵਿੱਚ ਹਰਜੀਤ ਨੇ ਅਜਿਹੀ ਕਲਾ ਵਿਖਾਈ ਹੈ ਕਿ ਪਾਠਕ ਆਪਣਾ ਚੁਗਿਰਦਾ ਇੰਝ ਵੇਖਦਾ ਹੈ ਕਿ ਜਿਵੇਂ ਉਹ ਆਪ ਉਥੇ ਹਾਜ਼ਰ ਹੁੰਦਾ ਹੈ। ਜੱਗਾ ਮਨਦੀਪ ਨੂੰ ਤਲਾਕ ਦੇ ਕੇ ਰਣਵੀਰ ਕੌਰ ਦੀ ਲੌਂਡਰੀ ਵਿੱਚ ਰਹਿਣ ਜਾਂਦਾ ਹੈ ਤਾਂ ਲੌਂਡਰੀ ਦੇ ਫਲੈਟ ਦਾ ਦ੍ਰਿਸ਼ ਬਹੁਤ ਲੁਭਾਵਾਂ ਹੈ।
‘ਉਹ ਘਰੋਂ ਕੁਝ ਕਪੜੇ ਆਪਣੇ ਤੇ ਕੁਝ ਜੀਵਨਜੋਤ ਦੇ ਚੁੱਕਦਾ ਹੈ ਤੇ ਮੁੰਡੇ ਨੂੰ ਰਾਹ ਵਿੱਚੋਂ ਲੈ ਕੇ ਲੌਂਡਰੀ ਪੁੱਜ ਜਾਂਦਾ ਹੈ। ਫਲੈਟ ਵਿੱਚ ਬੈੱਡ ਤਾਂ ਹਨ ਹੀ, ਰਣਵੀਰੋ ਉਹਨਾਂ ਨੂੰ ਰਜਾਈਆਂ, ਸਰਾਹਣੇ ਤੇ ਚਾਦਰਾਂ ਦੇ ਦਿੰਦੀ ਹੈ ਤੇ ਕੁਝ ਭਾਂਡੇ ਵੀ। ਉਹ ਇੱਕ ਟੈਲੀਵੀਯਨ ਵੀ ਲੈ ਆਉਦਾ ਹੈ। ਲੈਪਟੌਪ ਤਾਂ ਉਸ ਕੋਲ ਹੈ ਹੀ। ਸ਼ੌਪਿੰਗ ਕਰਕੇ ਫਰਿੱਜ ਤੇ ਫਰੀਜ਼ਰ ਭਰ ਲੈਂਦੇ ਹਨ। ਇੱਕ ਕਿਸਮ ਨਾਲ ਘਰ ਹੀ ਵਸ ਜਾਂਦਾ ਹੈ।’
ਪਾਤਰ ਉਸਾਰੀ ਕਰਨ ਵੇਲੇ ਭਾਵੇਂ ਹਰਜੀਤ ਨੇ ਪਾਤਰਾਂ ਦੇ ਹੁਲੀਏ ਅਤੇ ਪਹਿਰਾਵੇ ਬਾਰੇ ਬਿਆਨਬਾਜ਼ੀ ਨਹੀਂ ਕੀਤੀ ਪਰ ਪਾਤਰਾਂ ਦਾ ਵਿਹਾਰ ਹੀ ਇਹ ਗੱਲ ਦਸ ਜਾਂਦਾ ਹੈ ਕਿ ਇਸ ਪਾਤਰ ਦਾ ਹੁਲੀਆ ਜਾ ਪਹਿਰਾਵਾ ਕਿਸ ਢੰਗ ਦਾ ਹੋਵੇਗਾ। ਸੁਦਾਗਰ ਸਿੰਘ ਦੀ ਧੀ ਸ਼ੈਰਨ ਜਦ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਤਾਂ ਉਸਦੀ ਮਾਂ ਦਿਲਰਾਜ ਕੌਰ ਉਸਦੇ ਫਲੈਟ ਵਿੱਚ ਵੇਖਣ ਜਾਂਦੀ ਹੈ। ਸ਼ੈਰਨ ਆਪਣੀ ਮਾਂ ਦਾ ਜਵਾਬ ਦਿੰਦੀ ਆਖਦੀ ਹੈ।
‘ਕਾਹਦਾ ਚੰਗਾ ਮੌਮ, ਮੁੰਡੇ ਗੰਦੇ ਹੁੰਦੇ ਆ, ਇਹ ਸਭ ਕੁਝ ਕਿਸੇ ਮੁੰਡੇ ਕਰਕੇ ਹੀ ਹੋਇਆ।’ ਫਿਰ ਕੁਝ ਸੋਚਦੀ ਆਖਦੀ ਹੈ।
‘ਮੌਮ, ਲੈਟ ਮੀ ਸੀ ਇਟ, ਦੇਖਾਂ ਕਿਹੜੇ ਬਾਸਟਡ ਵਰਗਾ ਲਗਦੈ।’ ਦਿਲਰਾਜ ਕੌਰ ਮੁੰਡੇ ਨੂੰ ਹੌਲੇ ਜਿਹੇ ਚੁੱਕ ਕੇ ਸ਼ੈਰਨ ਦੇ ਸਾਹਮਣੇ ਕਰਦੀ ਹੈ ਤੇ ਆਖਦੀ ਹੈ,
‘ਰੱਬ ਨੇ ਬਹੁਤ ਸੁਹਣਾ ਜੀਅ ਦਿੱਤਾ, ਹੁਣ ਮਾੜੇ ਬੋਲ ਨਾ ਬੋਲ।’ ਸ਼ੈਰਨ ਮੁੰਡੇ ਵੱਲ ਧਿਆਨ ਨਾਲ ਦੇਖਦੀ ਹੈ ਤੇ ਕਹਿੰਦੀ ਹੈ,
‘ਮੈਨੂੰ ਲਗਦਾ ਇਹ ਡੇਵ ਆ, ਸਨ ਆਫ਼ ਬਿੱਚ! ਜਿਹੜਾ ਟਰਿੰਟੀ ਰੋਡ ਤੇ ਰਹਿੰਦਾ।’
ਅਮਰਦੇਵ ਦਾ ਪੁੱਤਰ ਵਿਲੀਅਮ ਆਪਣੀ ਮਾਂ ਸਾਂਡਰਾ ਨੂੰ ਕਹਿੰਦਾ ਹੈ।
‘ਮੌਮ! ਤੈਨੂੰ ਕੋਈ ਇੰਗਲਿਸ਼ ਬੰਦਾ ਨਹੀਂ ਮਿਲਿਆ ਵਿਆਹ ਕਰਵਾਉਣ ਲਈ?’
‘ਨਹੀਂ, ਮੈਂ ਇਸੇ ਨੂੰ ਪਿਆਰ ਕਰਦੀ ਸੀ ਤੇ ਕਰਦੀ ਆਂ।’
‘ਉਹ ਤਾਂ ਠੀਕ ਐ ਪਰ ਜਿਹੜੇ ਮੁੰਡੇ ਮੈਨੂੰ ਸਕੂਲ ਵਿੱਚ ਪਾਕੀ ਪਾਕੀ ਕਹਿੰਦੇ ਆ, ਉਹਨਾਂ ਦਾ ਕੀ ਕਰਾਂ?’
ਕਿਰਨਜੋਤ ਜਦ ਯੂਨੀ ਵਿੱਚ ਪੜ੍ਹਨ ਜਾਂਦਾ ਹੈ ਤਾਂ ਉਸਦਾ ਇੱਕ ‘ਫਰੈਸ਼ੀ’ ਦੋਸਤ ਪੁਛਦਾ ਹੈ।
‘ਨਹੀ ਤੂੰ ਸਿੱਖ ਐਂ, ਪੰਜਾਬੀ ਐਂ, ਤੇਰੀ ਮਦਰ ਟੰਗ ਵੀ ਪੰਜਾਬੀ ਆ।’
‘ਪੰਜਾਬੀ ਮੈਨੂੰ ਬੋਲਣੀ ਵੀ ਚੰਗੀ ਤਰ੍ਹਾਂ ਨਹੀਂ ਆਉਦੀ, ਮੈਂ ਸੋਚਦਾ ਅੰਗਰੇਜ਼ੀ ਵਿੱਚ ਆਂ।’
‘ਪਰ ਤੂੰ ਗੋਰਾ ਤਾਂ ਨਹੀਂ।’
‘ਤਾਂ ਕੀ ਹੋਇਆ ਪਰ ਮੈਂ ਬ੍ਰਿਟਿਸ਼ ਆਂ ਤੇ ਤੂੰ ਗੋਰੇ ਵਿੱਚ ਤੇ ਬ੍ਰਿਟਿਸ਼ ਵਿੱਚ ਫਰਕ ਸਮਝ। ਤੁਸੀਂ ਫਰੈਸ਼ੀ ਇੰਨੀ ਕੁ ਗੱਲ ਨਹੀਂ ਸਮਝ ਸਕਦੇ!’
‘ਮੈਂ ਕੀ ਸਮਝਣਾ, ਤੁਹਾਨੂੰ ਇਥੇ ਜੰਮੇ ਲੋਕਾਂ ਨੂੰ ਪਤਾ ਈ ਨਹੀਂ ਕਿ ਤੁਸੀਂ ਕੌਣ ਓ, ਇਸੇ ਲਈ ਤਾਂ ਕਿਸੇ ਨੇ ਤੁਹਾਡਾ ਨਾਂ ਘੜਿਆ-ਬੀ ਬੀ ਸੀ ਡੀ।’
ਦਰਅਸਲ ਵਿੱਚ ਫਰੈਸ਼ੀ ਇਸ ਗੱਲ ਨੂੰ ਸਮਝਣ ਤੋਂ ਅਸਮਰਥ ਹਨ ਕਿ ਕਿਸੇ ਰੰਗ ਨਸਲ ਕਰਕੇ ਕੋਈ ਬ੍ਰਿਟਿਸ਼ ਨਹੀਂ ਅਖਵਾ ਸਕਦਾ ਪਰ ਬ੍ਰਿਟਿਸ਼ ਕਦਰਾਂ ਕੀਮਤਾਂ ਨੂੰ ਅਪਣਾ ਕੇ ਅਤੇ ਇਸ ਦੇਸ਼ ਦੇ ਰਾਜਨੀਤਕ ਕਾਨੂੰਨਾ ਦੀ ਪਾਲਣਾ ਕਰਨ ਵਾਲਾ ਹੀ ਬ੍ਰਿਟਿਸ਼ ਅਖਵਾਉਂਦਾ ਹੈ।
ਯੂਰਪ ਵਿੱਚ ਵੱਧ ਰਹੇ ਅੱਤਿਵਾਦ ਨੂੰ ਦਰਸਾਉਦੀ ਮਾਈਕ ਅਤੇ ਸਾਂਡਰਾ ਬੇਨਜ਼ ਦੀ ਵਾਰਤਾਲਾਪ ਰਾਹੀਂ ਗੋਰੇ ਪਾਤਰਾਂ ਦਾ ਪੂਰਬੀ ਲੋਕਾਂ ਬਾਰੇ ਆਪਣਾ ਮੱਤ ਪ੍ਰਗਟਾਉਦਿਆਂ ਪਾਤਰਾਂ ਦਾ ਮੁਹਾਂਦਰਾ ਕਿੰਨਾਂ ਸਪੱਸ਼ਟ ਨਜ਼ਰ ਆਉਦਾ ਹੈ। ਇਸ ਵਿਚਾਰ ਦਾ ਬ੍ਰਿਤਾਂਤਕਾਰ ਨਾਲ ਕੋਈ ਵਾਸਤਾ ਨਹੀਂ ਹੈ। ਭਾਵੇਂ ਕਿਸੇ ਧਰਮ ਦੇ ਕਰਮ-ਕਾਂਡਾ ਉਪਰ ਪ੍ਰਸ਼ਨ ਚਿੰਨ੍ਹ ਲਾਉਣਾ ਗੈਰ-ਵਿਧਾਨਕ ਹੈ ਪਰ ਲੇਖਕ ਨੇ ਵਿਸ਼ਵ ਭਰ ਵਿੱਚ ਆਮ ਲੋਕਾਂ ਦੇ ਦਿਲਾਂ ਵਿੱਚ ਵਸੀ ਭਾਂਵਨਾ ਦੀ ਹੀ ਤਰਜਮਾਨੀ ਕੀਤੀ ਹੈ। ਉਸਾਮਾ ਬਿਨ ਲਾਦਨ ਦੀ ਕੱਟੜ ਇਸਲਾਮਕ ਨੀਤੀ ਨੇ ਵਿਸ਼ਵ ਭਰ ਦੇ ਮੁਸਲਮਾਨਾਂ ਦੇ ਦਿਲਾਂ ਵਿੱਚ ਜ਼ਹਾਦ ਵਾਲੀ ਭਾਵਨਾ ਭਰ ਦਿੱਤੀ ਹੈ। ਉਂਝ ਕੁਰਾਨ-ਏ-ਸ਼ਰੀਫ਼ ਅਨੁਸਾਰ ਇਸਲਾਮ ਧਰਮ ਅਤਿਵਾਦੀ ਗਤੀਆਂ ਵਿਧੀਆਂ ਨੂੰ ਆਪ ਨਿਕਾਰਦਾ ਹੈ।
‘ਮਿਸਜ਼ ਬੇਨਜ਼, ਮੈਨੂੰ ਤਾਂ ਕਈ ਵਾਰ ਇਹ ਸਾਰੇ ਲੋਕ ਇੱਕੋ ਜਿਹੇ ਈ ਲਗਦੇ ਆ, ਬਹੁਤ ਧਿਆਨ ਨਾਲ ਦੇਖ ਕੇ ਪਛਾਣ ਵਿੱਚ ਆਉਂਦੇ ਆ।’
‘ਹਾਂ ਮਾਈਕ , ਦੋ ਧਰਮ ਤਾਂ ਬਹੁਤਾ ਫਰਕ ਨਹੀਂ ਕਰਦੇ, ਹਿੰਦੂ ਤੇ ਸਿੱਖ ਪਰ ਮੁਹੱਮਡਨ ਇਹਨਾਂ ਤੋਂ ਅਲੱਗ ਐ।’
‘ਮੁਹੱਮਡਨ ਤਾਂ ਉਹੋ ਹਨ, ਆ ਜਿਹੜੇ ਆਹ ਟਰੱਬਲ ਕਰ ਰਹੇ ਆ, ਬਲੱਡੀ ਟੈਰਾਰੈਸਟ! ਪਹਿਲਾਂ ਨਾਈਨ ਅਲੈਵਨ ਫੇਰ ਲੰਡਨ ਵਿੱਚ ਸੈਵਨ ਸੈਵਨ!’
‘ਆਈ ਹੇਟ ਮੁਹੱਮਡਨ!’
ਆਮ ਤੌਰ
ਉਪਰ ਸਾਊਲਹਾਲ ਵਿੱਚ ਫੌਜੀ ਘਰਾਂ ਪਿੱਛੇ ਬਣੀਆਂ ਛੈੱਡਾਂ ਵਿੱਚ ਰਹਿੰਦੇ ਹਨ ਅਤੇ ਸਵੇਰੇ
ਬੈਗ ਵਿੱਚ ਖਾਣਾ ਬੰਨ੍ਹ ਕੇ ਕਿਸੇ ਚੌਂਕ ਵਿੱਚ ਖੜ੍ਹ ਜਾਂਦੇ ਹਨ। ਲੋੜਬੰਦ ਆਪਣਾ ਕੰਮ
ਕਰਾਉਣ ਲਈ ਉਨ੍ਹਾਂ ਨੂੰ ਉਥੋਂ ਚੁੱਕ ਕੇ ਆਪਣੇ ਕੰਮ ਕਰਵਾਉਣ ਵਾਸਤੇ ਲੈ ਜਾਂਦੇ ਹਨ। ਪੱਚੀ
ਨੰਬਰ ਦੇ ਫੌਜੀ ਕਿਸੇ ਦਾ ਕੰਮ ਟੁੱਟ ਜਾਣ ਕਾਰਨ ਆਪਣੇ ਬੇਲੀਆਂ ਨੂੰ ਖਾਣ ਪੀਣ ਦੀ ਸਹੂਲਤ
ਮੁੱਫ਼ਤ ਪ੍ਰਦਾਨ ਕਰਦੇ ਹਨ। ਲੇਖਕ ਨੇ ਇਸ ਯਥਾਰਥ ਦੇ ਬ੍ਰਿਤਾਂਤ ਨੂੰ ਕਲਮਬੰਦ ਕਰਕੇ
ਗੈਰ-ਕਾਨੂੰਨੀ ਰਹਿੰਦੇ ਪ੍ਰਵਾਸੀਆਂ ਦੀ ਨਿਘਰੀ ਹੋਈ ਅਤੇ ਦਰਦਨਾਕ ਹਾਲਤ ਪੇਸ਼ ਕੀਤੀ ਹੈ।
ਛੈੱਡ ਵਿੱਚ ਰਹਿੰਦੇ ਗੁਰਮੇਲ ਦਾ ਕੰਮ ਟੁੱਟ ਜਾਂਦਾ ਹੈ ਅਤੇ ਉਹ ਆਪਣੇ ਦੋਸਤ ਸੁੱਚੇ ਕੋਲ
ਪੱਚੀ ਨੰਬਰ ਵਿੱਚ ਆ ਟਪਕਦਾ ਹੈ। ਸੁੱਚਾ ਉਸਦੇ ਮਨ ਨੂੰ ਵਰਜਾਉਣ ਵਾਸਤੇ ਹਾਸੇ ਹਾਸੇ ਵਿੱਚ
ਇੱਕ ਨਸੀਹਤ ਕਰਦਾ ਹੈ।
‘ਗੁਰਮੇਲ ਸਿਆਂ, ਜਦ ਏਸ ਮੁਲਕ ਵਿੱਚ ਆ ਈ ਗਏ ਤਾਂ ਕਾਹਦਾ ਮਰੂੰ ਮਰੂੰ! ।।।ਲੋਕਾਂ ਨੇ ਸਾਡਾ ਨਾਂ ਫੌਜੀ ਐਵੇਂ ਨਹੀਂ ਧਰ ਦਿੱਤਾ, ਕੁਝ ਸੋਚ ਕੇ ਈ ਧਰਿਆ, ਇੰਡੀਆ ਵਿੱਚ ਫੌਜੀ ਹਥਿਆਰ ਬਿਨ੍ਹਾਂ ਨਹੀਂ ਹੋਣਾ ਚਾਹੀਦਾ ਤੇ ਸਾਊਥਹਾਲ ਦਾ ਫੌਜੀ ਕੰਮ ਬਿਨ੍ਹਾਂ ਨਹੀਂ ਰਹਿਣਾ ਚਾਹੀਦਾ, ਏਸ ਲਈ ਸਵੇਰੇ ਬੈਗ ਵਿੱਚ ਪਾ ਕੇ ਸੈਂਡਵਿੱਚ, ਜਾ ਖੜ੍ਹ, ਜਿੰਨੇ ਦਿਨ ਕੰਮ ਨਹੀਂ ਮਿਲਦਾ ਗਲਾਸੀ ਮੇਰੀ ਰਹੀ।’
ਗੁਰਮੇਲ ਅਤੇ ਸੁੱਚਾ ਕਮਰੇ ਅੰਦਰ ਅਜਿਹੀ ਵਾਰਤਾਲਾਪ ਅਲਾਪਦੇ ਹਨ ਤਾਂ ਗੁਰਦੇਵ ਉਨ੍ਹਾਂ ਦੇ ਕਮਰੇ ਨੂੰ ਖੋਲ੍ਹ ਕੇ ਦੇਖਦਾ ਕਹਿੰਦਾ ਹੈ।
‘ਅੱਛਾ ਤੂੰ ਐਂ, ਮੈਂ ਕਿਹਾ ਪਤਾ ਨਹੀਂ ਕੌਣ ਗੱਲਾਂ ਕਰੀ ਜਾਂਦਾ, ਮੈਨੂੰ ਦੂਜੇ ਰੂਮ ‘ਚੋਂ ਏਦਾਂ ਲਗਦਾ ਸੀ ਜਿਦਾਂ ਆਂਡਿਆਂ ਤੇ ਬੈਠੀ ਕੁਕੜੀ ਕੁੜ ਕੁੜ ਕਰਦੀ ਹੁੰਦੀ ਆ।’
‘ਮਾਮਾ, ਤੈਨੂੰ ਹੁਣ ਐਡੇ ਐਡੇ ਬੰਦੇ ਕੁਕੜੀਆਂ ਦਿਸਦੇ ਆ।’ ਗੁਰਮੇਲ ਗੁਸੇ ਵਿੱਚ ਆਉਂਦਾ ਕਹਿੰਦਾ ਹੈ ਅਤੇ ਗੁਰਦੇਵ ਫਿਰ ਆਖਦਾ ਹੈ।
‘ਜਿੱਦਾਂ ਤੂੰ ਛੈੱਡ ‘ਚ ਰਹਿੰਨਾ ਉਹ ਖੁੱਡਾ ਨਹੀਂ ਤਾਂ ਹੋਰ ਕੀ ਆ!’
ਪੱਚੀ ਨੰਬਰ ਵਿੱਚ ਮੇਜਰ ਵੀ ਰਹਿੰਦਾ ਹੈ। ਉਸ ਦੀ ਮਹਿਬੂਬਾ ਕੰਨੋਂ ਬੋਲੀ ਹੈ। ਬੋਲੀ ਦਾ ਘਰ ਵਾਲਾ ਰਾਤਾਂ ਉਪਰ ਕੰਮ ਕਰਦਾ ਹੈ। ਮੇਜਰ ਨੂੰ ਪਤਾ ਹੈ ਕਿ ਉਹ ਕੰਮ ਉਪਰ ਹੋਵੇਗਾ ਤਾਂ ਬੋਲੀ ਦੇ ਘਰ ਜਾਣ ਵਾਸਤੇ ਉਹ ਸੁਚੇ ਨਾਲ ਆਪਣੀ ਮੱਦਦ ਵਾਸਤੇ ਸੰਵਾਦ ਰਚਾਉਦਾ ਹੈ। ਸੁੱਚੇ ਵਲੋਂ ਨਾ ਜਵਾਬ ਆਉਣ ਬਾਅਦ ਮੇਜਰ ਕੁਝ ਦੇਰ ਸੋਚ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਬਾਹਰ ਨਿਕਲ ਜਾਂਦਾ ਹੈ। ਬੋਲੀ ਦਾ ਘਰ ਨਾਲ ਦੀ ਸੜਕ ਤੇ ਹੀ ਹੈ। ਲੇਖਕ ਕਾਂਡਾ ਦੇ ਅਜਿਹੇ ਨਾਟਕੀ ਅੰਤ ਕਰਕੇ ਪਾਠਕਾਂ ਨੂੰ ਕਹਾਣੀ ਨਾਲ ਜੋੜੀ ਰੱਖਦਾ ਹੈ। ਅੱਧੇ ਘੰਟੇ ਬਾਅਦ ਮੇਜਰ ਸਾਹੋ ਸਾਹੀ ਹੋਇਆ ਅੰਦਰ ਆ ਵੜਦਾ ਹੈ। ਸੁੱਚਾ ਉਸਦਾ ਫਿਕਰ ਕਰਦਾ ਪੁੱਛਦਾ ਹੈ।
‘ਕੀ ਹੋਇਆ?’
‘ਸਾਲੇ ਦੀ ਅੱਜ ਛੁੱਟੀ ਸੀ ਤੇ ਸ਼ੌਪਾਂ ਨੂੰ ਗਿਆ ਹੋਇਆ ਸੀ, ਉਤੋਂ ਆ ਗਿਆ, ਬੜੀ ਮੁਸ਼ਕਲ ਨਾਲ ਬਚ ਕੇ ਨਿਕਲਿਆਂ।’ ਸੁੱਚਾ ਉਸਦੀ ਬਦਲੀ ਹੋਈ ਭੀੜੀ ਜਿਹੀ ਕਮੀਜ਼ ਦੇਖ ਕੇ ਕਹਿੰਦਾ ਹੈ।
‘ਆਹ ਸ਼ਰਟ ਤਾਂ ਆਪਣੀ ਪਾ ਆਉਂਦਾ!’
ਗੋਰਿਆਂ ਦੇ ਧੁਰ ਅੰਦਰ ਛਿਪੀ ਨਸਲਵਾਦ ਨੂੰ ਪ੍ਰਗਟਾਉਣ ਦਾ ਵੀ ਨਾਟਕੀ ਪ੍ਰਬੰਧ ਪੜ੍ਹਨਯੋਗ ਹੈ। ਲੇਖਕ ਦੀ ਪ੍ਰਤਿਭਾ ਕਾਰਨ ਇਨ੍ਹਾਂ ਸਤਰਾਂ ਨਾਲ ਮੋਹਨਦੇਵ ਦਾ ਅੜ੍ਹਬ ਸੁਭਾ ਵੀ ਪ੍ਰਗਟ ਹੋ ਜਾਂਦਾ ਹੈ। ਮੋਹਨਦੇਵ ਦੇ ਦਫ਼ਤਰ ਵਿੱਚ ਇੱਕ ਗੋਰਾ ‘ਐਡਵਰਡ ਨਾਮੀ ਹੈ ਅਤੇ ਮੋਹਨਦੇਵ ਦਾ ਦੋਸਤ ਇੱਕ ‘ਸੈਮ’ ਨਾਮੀ ਜਮੀਕਨ ਆਦਮੀ ਹੈ। ਸੈਮ ਅਤੇ ਐਡਵਰਡ ਦੇ ਸੰਵਾਦ ਵਿੱਚੋਂ ਨਸਲਵਾਦੀ ਵਿਚਾਰਾਂ ਦਾ ਭਾਂਡਾ ਕਿਵੇਂ ਭੱਜਦਾ ਹੈ? ਇਸ ਬਾਰੇ ਲੇਖਕ ਦਾ ਬ੍ਰਿਤਾਂਤ ਵੀ ਪੜ੍ਹਨਯੋਗ ਹੈ।
‘ਬਾਅਦ ਵਿੱਚ ਸੈਮ ਐਡਵਰਡ ਨੂੰ ਇੱਕ ਪਾਸੇ ਕਰਕੇ ਆਖਦਾ ਹੈ, ਦੇਖ ਐਡੀ, ਤੂੰ ਮੋਹਨ ਨੂੰ ਟੋਟਕੇ ਨਾ ਮਾਰਿਆ ਕਰ, ਤੈਨੂੰ ਉਸਨੇ ਕਿਸੇ ਦਿਨ ਕੁੱਟ ਧਰਨਾ , ਇਵੇਂ ਤੁਹਾਡੀ ਦੋਨਾਂ ਦੀ ਜਾਬ ਜਾ ਸਕਦੀ ਹੈ।
‘ਮੈਨੂੰ ਪਤਾ ਪਰ ਮੈਂ ਇਹਦੇ ਬਾਰੇ ਆਪਣੇ ਹੈਡ ਕੋਲ ਸ਼ਕਾਇਤ ਕੀਤੀ ਹੋਈ ਐ।’
‘ਇਵੇਂ ਤਾਂ ਉਹ ਵੀ ਤੇਰੀ ਸ਼ਕਾਇਤ ਰੇਸ ਰੀਲੇਸ਼ਨ ਕਮੇਟੀ ਕੋਲ ਕਰ ਸਕਦੈ।’
‘ਪਰ ਉਹ ਆਪਣੀ ਸ਼ਕਾਇਤ ਦਾ ਸੱਚ ਕਿਵੇਂ ਸਿੱਧ ਕਰੇਗਾ, ਕੌਣ ਗਵਾਹੀ ਦੇਵੇਗਾ ਉਹਦੇ ਹੱਕ ਵਿੱਚ?’
‘ਮੈਂ ਜਿਉਂ ਆਂ।’
ਪਾਲਾ ਸਿੰਘ ਜਦ ਬਿਮਾਰੀਆਂ ਦੇ ਘੇਰੇ ਵਿੱਚ ਘੱਤ ਜਾਂਦਾ ਹੈ ਤਾਂ ਆਪਣੇ ਗੌਰਵ ਨੂੰ ਤਿਆਗ ਦਿੰਦਾ ਹੈ। ਮੋਹਨ ਇੱਕ ਦਿਨ ਉਸ ਨਾਲ ਧੁਰ ਹਿਰਦਿਓ ਸੰਵਾਦ ਰਚਾਉਦਾ ਪਾਲਾ ਸਿੰਘ ਤੋਂ ਪੁੱਛਦਾ ਹੈ।
‘ਡੈਡ, ਹੁਣ ਤੂੰ ਸਾਰੀ ਵੱਰੀ ਛੱਡ ਦੇ ਤੇ ਆਪਣੀ ਸਿਹਤ ਦਾ ਧਿਆਨ ਰੱਖ। ਕੀ ਕਹਿੰਦਾ ਡਾਕਟਰ?’
‘ਹੁਣ ਮੈਂ ਠੀਕ ਆਂ, ਬਚ ਗਿਆਂ। ।।।ਮੋਹਨ, ਪੁੱਤ ਇੱਕ ਵਾਰੀ ਮੈਂ ਤੇਰੇ ਤੇ ਅਮਰ ਨਾਲ ਪੱਬ ਨੂੰ ਜਾਣਾ ਚਾਹੁੰਨਾਂ, ਜਿੱਦਾਂ ਆਪਾਂ ਪਹਿਲਾਂ ਕਦੇ ਜਾਇਆ ਕਰਦੇ ਸੀ।’
‘ਪਰ ਸਵੋਰਡ (sword) ਘਰ ਛੱਡ ਕੇ ਜਾਣੀ ਹੋਏਗੀ।’ ਉਸਦੀ ਗੱਲ ਤੇ ਪਾਲਾ ਸਿੰਘ ਹੱਸਣ ਲੱਗਦਾ ਹੈ। ਮੋਹਨ ਆਖਦਾ ਹੈ।
‘ਡੈਡ, ਤੇਰੀ ਮਾਉਸਟੈਚ ਨੂੰ ਕੀ ਹੋ ਗਿਆ?’
‘ਕੁਸ਼ ਨਹੀਂ!’
ਇਹ ਡਾਊਨ ਕਿਉਂ ਆਂ?’ ਮੋਹਨ ਨੂੰ ਪਤਾ ਹੈ ਕਿ ਉਸ ਨੂੰ ਮੁੱਛਾਂ ਨੂੰ ਵੱਟ ਦੇ ਕੇ ਰੱਖਣ ਦੀ ਆਦਤ ਰਹੀ ਹੈ। ਹਰ ਵੇਲੇ ਮੁੱਛਾਂ ਦੇ ਕੁੰਡ ਬਣਾ ਕੇ ਰੱਖਦਾ। ਪਾਲਾ ਸਿੰਘ ਬੋਲਦਾ ਹੈ।
‘ਹਰ ਚੀਜ਼ ਦੀ ਇੱਕ ਉਮਰ ਹੁੰਦੀ ਆ, ਹੁਣ ਮੇਰੀ ਉਮਰ ਪਹਿਲਾਂ ਵਾਲੀ ਨਹੀਂ।’
‘ਡੈਡ, ਕੁਸ਼ ਨਹੀਂ ਹੋਇਆ ਤੇਰੀ ਉਮਰ ਨੂੰ, ਲਿਆ ਏਹਨਾਂ ਨੂੰ ਸਵਿੰਗ ਕਰਾਂ ਤੇ ਮੁੜ ਕੇ ਖੜ੍ਹੀਆਂ ਕਰਾਂ।’
ਆਪਣੇ ਵਿਪਾਰਾਂ ਵਿੱਚ ਸਥਾਪਤ ਹੋਏ ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਦੀਆਂ ਆਰਥਕ ਪ੍ਰਾਪਤੀਆਂ, ਉਨ੍ਹਾਂ ਦਾ ਪਰਿਵਾਰਾਂ ਪ੍ਰਤੀ ਆਪਣਾ ਫ਼ਰਜ਼, ਵਲੈਤੀ ਕਲਚਰ ਵਿੱਚ ਯੋਨਿਕ ਹੁਲੜਵਾਜ਼ੀਆਂ ਦੀ ਆਹਟ ਵਿੱਚ ਕੀਤੀਆਂ ਗਲਤੀਆਂ, ਕੰਮਾਂ ਕਾਰਾਂ ਦੀ ਵਿਵਸੱਥਾ ਕਾਰਨ ਬੱਚਿਆਂ ਨੂੰ ਸਹੀ ਸੇਧ ਨਾ ਦੇ ਸਕਣਾ, ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਿਦਰੋਹ, ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਨਾਲ ਕੰਮ ਕਰ ਰਹੇ ਗੋਰਿਆਂ ਦਾ ਨਸਲਵਾਦੀ ਰਵਈਆ ਜਿਵੇਂ ਉਚੀ ਵਿਦਿਆ ਅਤੇ ਤਜਰਬਿਆਂ ਦੇ ਹੁੰਦੇ ਹੋਇਆਂ ਵੀ ਮੁੱਖ ਪ੍ਰਬੰਧਕਾਂ ਵਲੋਂ ਤਰੱਕੀ ਨੂੰ ਰੋਕੀ ਰੱਖਣਾ, ਕੰਨਟੀਨ ਕਲਚਰ ਭਾਵ ਕਿ ਗੋਰੇ ਲੋਕਾਂ ਦਾ ਚਾਹ ਪਾਣੀ ਪੀਦਿਆਂ ਆਪਣੇ ਸਾਥੀਆਂ ਨਾਲ ਰਲ ਕੇ ਚੁਗਲੀਆਂ ਕਰਦਿਆਂ ਕਾਲੇ ਰੰਗ ਦੇ ਲੋਕਾਂ ਦਾ ਮਜ਼ਾਕ ਉਡਾਉਣਾ, (ਲੇਖਕ ਦੇ ਬ੍ਰਿਤਾਂਤ ਅਨੁਸਾਰ ‘ਰੇਸ ਰੀਲੇਸ਼ਨ ਕਾਨੂੰਨ ਬਣਿਆ ਹੋਇਆ ਹੋਣ ਕਰਕੇ ਉਹ ਚੁਗਲਖੋਰ ਕਿਸੇ ਦੇ ਸਨਮੁੱਖ ਹੋ ਕੇ ਅਜਿਹੀ ਟਿਪਣੀ ਨਹੀਂ ਕਰ ਸਕਦੇ। ਏਥੇ ਬ੍ਰਿਟਿਸ਼ ਕਾਨੂੰਨ ਪ੍ਰਣਾਲੀ ਦੇ ਮਹੱਤਵ ਨੂੰ ਬਾਖੂਬੀ ਦਰਸਾਇਆ ਗਿਆ ਹੈ), ਅੰਤਰ-ਜਾਤੀ ਵਿਆਹਾਂ ਕਾਰਨ ਖੰਡਿਤ ਹੋਏ ਪੰਜਾਬੀ ਪਰਿਵਾਰ, ਗੋਰਿਆਂ ਦਾ ਨਸਲਵਾਦੀ ਰਵਈਆਂ ਅਤੇ ਅੰਤਰਜਾਤੀ ਹੋਏ ਵਿਆਹਾਂ ਨੂੰ ਖੁਸ਼ੀ ਖੁਸ਼ੀ ਕਬੂਲਣਾ, ਫੌਜੀਆਂ ਦਾ ਸੱਸਤੇ ਰੇਟਾਂ ਨਾਲ ਰਾਤ ਦਿਨ ਹੱਢ-ਭੰਨਵੀਂ ਮਿਹਨਤ ਕਰਨਾ, ਇੰਮੀਗਰੇਸ਼ਨ ਵਾਲਿਆਂ ਵਲੋਂ ਫੜੇ ਜਾਣ ਤੋਂ ਡਰਨਾ, ਮਾਪਿਆਂ ਦੀ ਗਹਿਣੇ ਹੋਈ ਜ਼ਮੀਨ ਨੂੰ ਛਡਾਉਣ ਵਾਸਤੇ ਤਰਲੋ-ਮੱਛੀ ਹੋਣਾ, ਪੀ ਆਰ ਪ੍ਰਾਪਤ ਕਰਨ ਵਾਸਤੇ ਗਲੀਆਂ ਬਾਜ਼ਾਰਾਂ ਵਿੱਚ ਏਥੇ ਦੀਆਂ ਜੰਮ ਪਲ ਕੁੜੀਆਂ ਨੂੰ ਵਰਗਲਾਉਣਾ, ਪਹਿਲੀ ਪੀੜ੍ਹੀ ਦੇ ਸਥਾਪਤ ਪ੍ਰਵਾਸੀਆਂ ਵਲੋਂ ਫੌਜਣਾਂ ਅਤੇ ਫਰੈਸ਼ਣਾਂ ਦੀਆਂ ਮਜ਼ਬੂਰੀਆਂ ਅਤੇ ਬੇਵਸੀਆਂ ਦਾ ਫਾਇਦਾ ਉਠਾ ਕੇ ਕਾਮਿਕ ਸ਼ੋਸ਼ਣ ਕਰਨਾ ਆਦਿ ਘਟਨਾਵਾਂ ਦਾ ਯਥਾਰਥ ਇਸ ਨਾਵਲਿਟ ਰਾਹੀਂ ਪੇਸ਼ ਹੋਇਆ ਹੈ। ਭਾਵੇਂ ਇਹ ਯਥਾਰਥ ਪ੍ਰਵਾਸੀਆਂ ਨੇ ਆਪਣੇ ਹੱਡੀਂ ਹੰਢਾਇਆ ਹੈ ਪਰ ਇਸ ਯਥਾਰਥ ਨੂੰ ਪੇਸ਼ ਕਰਨ ਵਿੱਚ ਲੇਖਕ ਬਹੁਤ ਸੁਹਿਰਦ ਰਿਹਾ ਹੈ। ਜਿਸ ਮੌਲਕਿਤਾ ਨਾਲ ਇਸ ਯਥਾਰਥ ਦਾ ਕਥਾ ਪ੍ਰਬੰਧ ਹਰਜੀਤ ਅਟਵਾਲ ਨੇ ਪੇਸ਼ ਕੀਤਾ ਹੈ ਉਸ ਦਾ ਇਹ ਬ੍ਰਿਤਾਂਤ ਇੱਕ ਵਿਲੱਖਣ ਕਲਾ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਵਿਲੱਖਣ ਕਲਾ ਹੀ ਇਸ ਨਾਵਲਿਟ ਨੂੰ ਕਲਾਤਮਿਕ ਅਤੇ ਮਿਆਰੀ ਸਾਹਿਤਕ ਰਚਨਾ ਬਣਾਉਦੀ ਹੈ। ਸੋਲਵੀ ਸਦੀ ਦੇ ਵਿਸ਼ਵ ਪੱਧਰ ਉਪਰ ਪੜ੍ਹੇ ਜਾਣ ਵਾਲੇ ਅੰਗਰੇਜ਼ੀ ਲੇਖਕ ਵਿਲੀਅਮ ਸ਼ੇਕਸਪੀਅਰ ਨੇ ਆਪਣੀਆਂ ਰਚਨਾਵਾਂ ਵਿੱਚ ਸਿਰਜੇ ਯਥਾਰਥ ਵਾਂਗ ਹਰਜੀਤ ਨੇ ਆਪਣੇ ਨਾਵਲ ਵਿੱਚ ਆਪਣੇ ਹੀ ਚੁਗਿਰਦੇ ਦੇ ਯਥਾਰਥ ਨੂੰ ਸਿਰਜਿਆ ਹੈ। ਕਿਸੇ ਰਚਨਾ ਵਿੱਚ ਯਥਾਰਥਿਕਤਾ ਹੀ ਉਸ ਰਚਨਾ ਨੂੰ ਅਮਰ ਬਣਾਉਦੀ ਹੈ। ਹਰਜੀਤ ਅਟਵਾਲ ਦੀ ਇਸ ਲਿਖਤ ਵਿੱਚ ਫਰਕ ਏਨਾ ਹੈ ਕਿ ਸ਼ੇਕਸਪੀਅਰ ਦਾ ਸਾਹਿਤ ਥੇਟਰ ਦੀ ਤਕਨੀਕ ਵਿੱਚ ਫਿਟ ਹੁੰਦਾ ਹੈ ਪਰ ਹਰਜੀਤ ਅਟਵਾਲ ਦਾ ਇਹ ਯਥਾਰਥ ਇੱਕ ਨਾਵਲਿਟ ਦੀ ਵਿਧੀ ਰਾਹੀਂ ਰੂਪਮਾਨ ਹੋਇਆ ਹੈ। ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਬਾਕੀ ਨਹੀਂ ਕਿ ਇਹ ਨਾਵਲਿਟ ਵਿਸ਼ਵ ਭਰ ਵਿੱਚ ਪੰਜਾਬੀ ਪਾਠਕਾਂ ਰਾਹੀਂ ਉਤਨੇ ਹੀ ਉਤਸ਼ਾਹ ਨਾਲ ਪੜ੍ਹਿਆ ਜਾਵੇਗਾ।
****
‘ਗੁਰਮੇਲ ਸਿਆਂ, ਜਦ ਏਸ ਮੁਲਕ ਵਿੱਚ ਆ ਈ ਗਏ ਤਾਂ ਕਾਹਦਾ ਮਰੂੰ ਮਰੂੰ! ।।।ਲੋਕਾਂ ਨੇ ਸਾਡਾ ਨਾਂ ਫੌਜੀ ਐਵੇਂ ਨਹੀਂ ਧਰ ਦਿੱਤਾ, ਕੁਝ ਸੋਚ ਕੇ ਈ ਧਰਿਆ, ਇੰਡੀਆ ਵਿੱਚ ਫੌਜੀ ਹਥਿਆਰ ਬਿਨ੍ਹਾਂ ਨਹੀਂ ਹੋਣਾ ਚਾਹੀਦਾ ਤੇ ਸਾਊਥਹਾਲ ਦਾ ਫੌਜੀ ਕੰਮ ਬਿਨ੍ਹਾਂ ਨਹੀਂ ਰਹਿਣਾ ਚਾਹੀਦਾ, ਏਸ ਲਈ ਸਵੇਰੇ ਬੈਗ ਵਿੱਚ ਪਾ ਕੇ ਸੈਂਡਵਿੱਚ, ਜਾ ਖੜ੍ਹ, ਜਿੰਨੇ ਦਿਨ ਕੰਮ ਨਹੀਂ ਮਿਲਦਾ ਗਲਾਸੀ ਮੇਰੀ ਰਹੀ।’
ਗੁਰਮੇਲ ਅਤੇ ਸੁੱਚਾ ਕਮਰੇ ਅੰਦਰ ਅਜਿਹੀ ਵਾਰਤਾਲਾਪ ਅਲਾਪਦੇ ਹਨ ਤਾਂ ਗੁਰਦੇਵ ਉਨ੍ਹਾਂ ਦੇ ਕਮਰੇ ਨੂੰ ਖੋਲ੍ਹ ਕੇ ਦੇਖਦਾ ਕਹਿੰਦਾ ਹੈ।
‘ਅੱਛਾ ਤੂੰ ਐਂ, ਮੈਂ ਕਿਹਾ ਪਤਾ ਨਹੀਂ ਕੌਣ ਗੱਲਾਂ ਕਰੀ ਜਾਂਦਾ, ਮੈਨੂੰ ਦੂਜੇ ਰੂਮ ‘ਚੋਂ ਏਦਾਂ ਲਗਦਾ ਸੀ ਜਿਦਾਂ ਆਂਡਿਆਂ ਤੇ ਬੈਠੀ ਕੁਕੜੀ ਕੁੜ ਕੁੜ ਕਰਦੀ ਹੁੰਦੀ ਆ।’
‘ਮਾਮਾ, ਤੈਨੂੰ ਹੁਣ ਐਡੇ ਐਡੇ ਬੰਦੇ ਕੁਕੜੀਆਂ ਦਿਸਦੇ ਆ।’ ਗੁਰਮੇਲ ਗੁਸੇ ਵਿੱਚ ਆਉਂਦਾ ਕਹਿੰਦਾ ਹੈ ਅਤੇ ਗੁਰਦੇਵ ਫਿਰ ਆਖਦਾ ਹੈ।
‘ਜਿੱਦਾਂ ਤੂੰ ਛੈੱਡ ‘ਚ ਰਹਿੰਨਾ ਉਹ ਖੁੱਡਾ ਨਹੀਂ ਤਾਂ ਹੋਰ ਕੀ ਆ!’
ਪੱਚੀ ਨੰਬਰ ਵਿੱਚ ਮੇਜਰ ਵੀ ਰਹਿੰਦਾ ਹੈ। ਉਸ ਦੀ ਮਹਿਬੂਬਾ ਕੰਨੋਂ ਬੋਲੀ ਹੈ। ਬੋਲੀ ਦਾ ਘਰ ਵਾਲਾ ਰਾਤਾਂ ਉਪਰ ਕੰਮ ਕਰਦਾ ਹੈ। ਮੇਜਰ ਨੂੰ ਪਤਾ ਹੈ ਕਿ ਉਹ ਕੰਮ ਉਪਰ ਹੋਵੇਗਾ ਤਾਂ ਬੋਲੀ ਦੇ ਘਰ ਜਾਣ ਵਾਸਤੇ ਉਹ ਸੁਚੇ ਨਾਲ ਆਪਣੀ ਮੱਦਦ ਵਾਸਤੇ ਸੰਵਾਦ ਰਚਾਉਦਾ ਹੈ। ਸੁੱਚੇ ਵਲੋਂ ਨਾ ਜਵਾਬ ਆਉਣ ਬਾਅਦ ਮੇਜਰ ਕੁਝ ਦੇਰ ਸੋਚ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਬਾਹਰ ਨਿਕਲ ਜਾਂਦਾ ਹੈ। ਬੋਲੀ ਦਾ ਘਰ ਨਾਲ ਦੀ ਸੜਕ ਤੇ ਹੀ ਹੈ। ਲੇਖਕ ਕਾਂਡਾ ਦੇ ਅਜਿਹੇ ਨਾਟਕੀ ਅੰਤ ਕਰਕੇ ਪਾਠਕਾਂ ਨੂੰ ਕਹਾਣੀ ਨਾਲ ਜੋੜੀ ਰੱਖਦਾ ਹੈ। ਅੱਧੇ ਘੰਟੇ ਬਾਅਦ ਮੇਜਰ ਸਾਹੋ ਸਾਹੀ ਹੋਇਆ ਅੰਦਰ ਆ ਵੜਦਾ ਹੈ। ਸੁੱਚਾ ਉਸਦਾ ਫਿਕਰ ਕਰਦਾ ਪੁੱਛਦਾ ਹੈ।
‘ਕੀ ਹੋਇਆ?’
‘ਸਾਲੇ ਦੀ ਅੱਜ ਛੁੱਟੀ ਸੀ ਤੇ ਸ਼ੌਪਾਂ ਨੂੰ ਗਿਆ ਹੋਇਆ ਸੀ, ਉਤੋਂ ਆ ਗਿਆ, ਬੜੀ ਮੁਸ਼ਕਲ ਨਾਲ ਬਚ ਕੇ ਨਿਕਲਿਆਂ।’ ਸੁੱਚਾ ਉਸਦੀ ਬਦਲੀ ਹੋਈ ਭੀੜੀ ਜਿਹੀ ਕਮੀਜ਼ ਦੇਖ ਕੇ ਕਹਿੰਦਾ ਹੈ।
‘ਆਹ ਸ਼ਰਟ ਤਾਂ ਆਪਣੀ ਪਾ ਆਉਂਦਾ!’
ਗੋਰਿਆਂ ਦੇ ਧੁਰ ਅੰਦਰ ਛਿਪੀ ਨਸਲਵਾਦ ਨੂੰ ਪ੍ਰਗਟਾਉਣ ਦਾ ਵੀ ਨਾਟਕੀ ਪ੍ਰਬੰਧ ਪੜ੍ਹਨਯੋਗ ਹੈ। ਲੇਖਕ ਦੀ ਪ੍ਰਤਿਭਾ ਕਾਰਨ ਇਨ੍ਹਾਂ ਸਤਰਾਂ ਨਾਲ ਮੋਹਨਦੇਵ ਦਾ ਅੜ੍ਹਬ ਸੁਭਾ ਵੀ ਪ੍ਰਗਟ ਹੋ ਜਾਂਦਾ ਹੈ। ਮੋਹਨਦੇਵ ਦੇ ਦਫ਼ਤਰ ਵਿੱਚ ਇੱਕ ਗੋਰਾ ‘ਐਡਵਰਡ ਨਾਮੀ ਹੈ ਅਤੇ ਮੋਹਨਦੇਵ ਦਾ ਦੋਸਤ ਇੱਕ ‘ਸੈਮ’ ਨਾਮੀ ਜਮੀਕਨ ਆਦਮੀ ਹੈ। ਸੈਮ ਅਤੇ ਐਡਵਰਡ ਦੇ ਸੰਵਾਦ ਵਿੱਚੋਂ ਨਸਲਵਾਦੀ ਵਿਚਾਰਾਂ ਦਾ ਭਾਂਡਾ ਕਿਵੇਂ ਭੱਜਦਾ ਹੈ? ਇਸ ਬਾਰੇ ਲੇਖਕ ਦਾ ਬ੍ਰਿਤਾਂਤ ਵੀ ਪੜ੍ਹਨਯੋਗ ਹੈ।
‘ਬਾਅਦ ਵਿੱਚ ਸੈਮ ਐਡਵਰਡ ਨੂੰ ਇੱਕ ਪਾਸੇ ਕਰਕੇ ਆਖਦਾ ਹੈ, ਦੇਖ ਐਡੀ, ਤੂੰ ਮੋਹਨ ਨੂੰ ਟੋਟਕੇ ਨਾ ਮਾਰਿਆ ਕਰ, ਤੈਨੂੰ ਉਸਨੇ ਕਿਸੇ ਦਿਨ ਕੁੱਟ ਧਰਨਾ , ਇਵੇਂ ਤੁਹਾਡੀ ਦੋਨਾਂ ਦੀ ਜਾਬ ਜਾ ਸਕਦੀ ਹੈ।
‘ਮੈਨੂੰ ਪਤਾ ਪਰ ਮੈਂ ਇਹਦੇ ਬਾਰੇ ਆਪਣੇ ਹੈਡ ਕੋਲ ਸ਼ਕਾਇਤ ਕੀਤੀ ਹੋਈ ਐ।’
‘ਇਵੇਂ ਤਾਂ ਉਹ ਵੀ ਤੇਰੀ ਸ਼ਕਾਇਤ ਰੇਸ ਰੀਲੇਸ਼ਨ ਕਮੇਟੀ ਕੋਲ ਕਰ ਸਕਦੈ।’
‘ਪਰ ਉਹ ਆਪਣੀ ਸ਼ਕਾਇਤ ਦਾ ਸੱਚ ਕਿਵੇਂ ਸਿੱਧ ਕਰੇਗਾ, ਕੌਣ ਗਵਾਹੀ ਦੇਵੇਗਾ ਉਹਦੇ ਹੱਕ ਵਿੱਚ?’
‘ਮੈਂ ਜਿਉਂ ਆਂ।’
ਪਾਲਾ ਸਿੰਘ ਜਦ ਬਿਮਾਰੀਆਂ ਦੇ ਘੇਰੇ ਵਿੱਚ ਘੱਤ ਜਾਂਦਾ ਹੈ ਤਾਂ ਆਪਣੇ ਗੌਰਵ ਨੂੰ ਤਿਆਗ ਦਿੰਦਾ ਹੈ। ਮੋਹਨ ਇੱਕ ਦਿਨ ਉਸ ਨਾਲ ਧੁਰ ਹਿਰਦਿਓ ਸੰਵਾਦ ਰਚਾਉਦਾ ਪਾਲਾ ਸਿੰਘ ਤੋਂ ਪੁੱਛਦਾ ਹੈ।
‘ਡੈਡ, ਹੁਣ ਤੂੰ ਸਾਰੀ ਵੱਰੀ ਛੱਡ ਦੇ ਤੇ ਆਪਣੀ ਸਿਹਤ ਦਾ ਧਿਆਨ ਰੱਖ। ਕੀ ਕਹਿੰਦਾ ਡਾਕਟਰ?’
‘ਹੁਣ ਮੈਂ ਠੀਕ ਆਂ, ਬਚ ਗਿਆਂ। ।।।ਮੋਹਨ, ਪੁੱਤ ਇੱਕ ਵਾਰੀ ਮੈਂ ਤੇਰੇ ਤੇ ਅਮਰ ਨਾਲ ਪੱਬ ਨੂੰ ਜਾਣਾ ਚਾਹੁੰਨਾਂ, ਜਿੱਦਾਂ ਆਪਾਂ ਪਹਿਲਾਂ ਕਦੇ ਜਾਇਆ ਕਰਦੇ ਸੀ।’
‘ਪਰ ਸਵੋਰਡ (sword) ਘਰ ਛੱਡ ਕੇ ਜਾਣੀ ਹੋਏਗੀ।’ ਉਸਦੀ ਗੱਲ ਤੇ ਪਾਲਾ ਸਿੰਘ ਹੱਸਣ ਲੱਗਦਾ ਹੈ। ਮੋਹਨ ਆਖਦਾ ਹੈ।
‘ਡੈਡ, ਤੇਰੀ ਮਾਉਸਟੈਚ ਨੂੰ ਕੀ ਹੋ ਗਿਆ?’
‘ਕੁਸ਼ ਨਹੀਂ!’
ਇਹ ਡਾਊਨ ਕਿਉਂ ਆਂ?’ ਮੋਹਨ ਨੂੰ ਪਤਾ ਹੈ ਕਿ ਉਸ ਨੂੰ ਮੁੱਛਾਂ ਨੂੰ ਵੱਟ ਦੇ ਕੇ ਰੱਖਣ ਦੀ ਆਦਤ ਰਹੀ ਹੈ। ਹਰ ਵੇਲੇ ਮੁੱਛਾਂ ਦੇ ਕੁੰਡ ਬਣਾ ਕੇ ਰੱਖਦਾ। ਪਾਲਾ ਸਿੰਘ ਬੋਲਦਾ ਹੈ।
‘ਹਰ ਚੀਜ਼ ਦੀ ਇੱਕ ਉਮਰ ਹੁੰਦੀ ਆ, ਹੁਣ ਮੇਰੀ ਉਮਰ ਪਹਿਲਾਂ ਵਾਲੀ ਨਹੀਂ।’
‘ਡੈਡ, ਕੁਸ਼ ਨਹੀਂ ਹੋਇਆ ਤੇਰੀ ਉਮਰ ਨੂੰ, ਲਿਆ ਏਹਨਾਂ ਨੂੰ ਸਵਿੰਗ ਕਰਾਂ ਤੇ ਮੁੜ ਕੇ ਖੜ੍ਹੀਆਂ ਕਰਾਂ।’
ਆਪਣੇ ਵਿਪਾਰਾਂ ਵਿੱਚ ਸਥਾਪਤ ਹੋਏ ਪਹਿਲੀ ਪੀੜ੍ਹੀ ਦੇ ਪ੍ਰਵਾਸੀਆਂ ਦੀਆਂ ਆਰਥਕ ਪ੍ਰਾਪਤੀਆਂ, ਉਨ੍ਹਾਂ ਦਾ ਪਰਿਵਾਰਾਂ ਪ੍ਰਤੀ ਆਪਣਾ ਫ਼ਰਜ਼, ਵਲੈਤੀ ਕਲਚਰ ਵਿੱਚ ਯੋਨਿਕ ਹੁਲੜਵਾਜ਼ੀਆਂ ਦੀ ਆਹਟ ਵਿੱਚ ਕੀਤੀਆਂ ਗਲਤੀਆਂ, ਕੰਮਾਂ ਕਾਰਾਂ ਦੀ ਵਿਵਸੱਥਾ ਕਾਰਨ ਬੱਚਿਆਂ ਨੂੰ ਸਹੀ ਸੇਧ ਨਾ ਦੇ ਸਕਣਾ, ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਵਿਦਰੋਹ, ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਨਾਲ ਕੰਮ ਕਰ ਰਹੇ ਗੋਰਿਆਂ ਦਾ ਨਸਲਵਾਦੀ ਰਵਈਆ ਜਿਵੇਂ ਉਚੀ ਵਿਦਿਆ ਅਤੇ ਤਜਰਬਿਆਂ ਦੇ ਹੁੰਦੇ ਹੋਇਆਂ ਵੀ ਮੁੱਖ ਪ੍ਰਬੰਧਕਾਂ ਵਲੋਂ ਤਰੱਕੀ ਨੂੰ ਰੋਕੀ ਰੱਖਣਾ, ਕੰਨਟੀਨ ਕਲਚਰ ਭਾਵ ਕਿ ਗੋਰੇ ਲੋਕਾਂ ਦਾ ਚਾਹ ਪਾਣੀ ਪੀਦਿਆਂ ਆਪਣੇ ਸਾਥੀਆਂ ਨਾਲ ਰਲ ਕੇ ਚੁਗਲੀਆਂ ਕਰਦਿਆਂ ਕਾਲੇ ਰੰਗ ਦੇ ਲੋਕਾਂ ਦਾ ਮਜ਼ਾਕ ਉਡਾਉਣਾ, (ਲੇਖਕ ਦੇ ਬ੍ਰਿਤਾਂਤ ਅਨੁਸਾਰ ‘ਰੇਸ ਰੀਲੇਸ਼ਨ ਕਾਨੂੰਨ ਬਣਿਆ ਹੋਇਆ ਹੋਣ ਕਰਕੇ ਉਹ ਚੁਗਲਖੋਰ ਕਿਸੇ ਦੇ ਸਨਮੁੱਖ ਹੋ ਕੇ ਅਜਿਹੀ ਟਿਪਣੀ ਨਹੀਂ ਕਰ ਸਕਦੇ। ਏਥੇ ਬ੍ਰਿਟਿਸ਼ ਕਾਨੂੰਨ ਪ੍ਰਣਾਲੀ ਦੇ ਮਹੱਤਵ ਨੂੰ ਬਾਖੂਬੀ ਦਰਸਾਇਆ ਗਿਆ ਹੈ), ਅੰਤਰ-ਜਾਤੀ ਵਿਆਹਾਂ ਕਾਰਨ ਖੰਡਿਤ ਹੋਏ ਪੰਜਾਬੀ ਪਰਿਵਾਰ, ਗੋਰਿਆਂ ਦਾ ਨਸਲਵਾਦੀ ਰਵਈਆਂ ਅਤੇ ਅੰਤਰਜਾਤੀ ਹੋਏ ਵਿਆਹਾਂ ਨੂੰ ਖੁਸ਼ੀ ਖੁਸ਼ੀ ਕਬੂਲਣਾ, ਫੌਜੀਆਂ ਦਾ ਸੱਸਤੇ ਰੇਟਾਂ ਨਾਲ ਰਾਤ ਦਿਨ ਹੱਢ-ਭੰਨਵੀਂ ਮਿਹਨਤ ਕਰਨਾ, ਇੰਮੀਗਰੇਸ਼ਨ ਵਾਲਿਆਂ ਵਲੋਂ ਫੜੇ ਜਾਣ ਤੋਂ ਡਰਨਾ, ਮਾਪਿਆਂ ਦੀ ਗਹਿਣੇ ਹੋਈ ਜ਼ਮੀਨ ਨੂੰ ਛਡਾਉਣ ਵਾਸਤੇ ਤਰਲੋ-ਮੱਛੀ ਹੋਣਾ, ਪੀ ਆਰ ਪ੍ਰਾਪਤ ਕਰਨ ਵਾਸਤੇ ਗਲੀਆਂ ਬਾਜ਼ਾਰਾਂ ਵਿੱਚ ਏਥੇ ਦੀਆਂ ਜੰਮ ਪਲ ਕੁੜੀਆਂ ਨੂੰ ਵਰਗਲਾਉਣਾ, ਪਹਿਲੀ ਪੀੜ੍ਹੀ ਦੇ ਸਥਾਪਤ ਪ੍ਰਵਾਸੀਆਂ ਵਲੋਂ ਫੌਜਣਾਂ ਅਤੇ ਫਰੈਸ਼ਣਾਂ ਦੀਆਂ ਮਜ਼ਬੂਰੀਆਂ ਅਤੇ ਬੇਵਸੀਆਂ ਦਾ ਫਾਇਦਾ ਉਠਾ ਕੇ ਕਾਮਿਕ ਸ਼ੋਸ਼ਣ ਕਰਨਾ ਆਦਿ ਘਟਨਾਵਾਂ ਦਾ ਯਥਾਰਥ ਇਸ ਨਾਵਲਿਟ ਰਾਹੀਂ ਪੇਸ਼ ਹੋਇਆ ਹੈ। ਭਾਵੇਂ ਇਹ ਯਥਾਰਥ ਪ੍ਰਵਾਸੀਆਂ ਨੇ ਆਪਣੇ ਹੱਡੀਂ ਹੰਢਾਇਆ ਹੈ ਪਰ ਇਸ ਯਥਾਰਥ ਨੂੰ ਪੇਸ਼ ਕਰਨ ਵਿੱਚ ਲੇਖਕ ਬਹੁਤ ਸੁਹਿਰਦ ਰਿਹਾ ਹੈ। ਜਿਸ ਮੌਲਕਿਤਾ ਨਾਲ ਇਸ ਯਥਾਰਥ ਦਾ ਕਥਾ ਪ੍ਰਬੰਧ ਹਰਜੀਤ ਅਟਵਾਲ ਨੇ ਪੇਸ਼ ਕੀਤਾ ਹੈ ਉਸ ਦਾ ਇਹ ਬ੍ਰਿਤਾਂਤ ਇੱਕ ਵਿਲੱਖਣ ਕਲਾ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਵਿਲੱਖਣ ਕਲਾ ਹੀ ਇਸ ਨਾਵਲਿਟ ਨੂੰ ਕਲਾਤਮਿਕ ਅਤੇ ਮਿਆਰੀ ਸਾਹਿਤਕ ਰਚਨਾ ਬਣਾਉਦੀ ਹੈ। ਸੋਲਵੀ ਸਦੀ ਦੇ ਵਿਸ਼ਵ ਪੱਧਰ ਉਪਰ ਪੜ੍ਹੇ ਜਾਣ ਵਾਲੇ ਅੰਗਰੇਜ਼ੀ ਲੇਖਕ ਵਿਲੀਅਮ ਸ਼ੇਕਸਪੀਅਰ ਨੇ ਆਪਣੀਆਂ ਰਚਨਾਵਾਂ ਵਿੱਚ ਸਿਰਜੇ ਯਥਾਰਥ ਵਾਂਗ ਹਰਜੀਤ ਨੇ ਆਪਣੇ ਨਾਵਲ ਵਿੱਚ ਆਪਣੇ ਹੀ ਚੁਗਿਰਦੇ ਦੇ ਯਥਾਰਥ ਨੂੰ ਸਿਰਜਿਆ ਹੈ। ਕਿਸੇ ਰਚਨਾ ਵਿੱਚ ਯਥਾਰਥਿਕਤਾ ਹੀ ਉਸ ਰਚਨਾ ਨੂੰ ਅਮਰ ਬਣਾਉਦੀ ਹੈ। ਹਰਜੀਤ ਅਟਵਾਲ ਦੀ ਇਸ ਲਿਖਤ ਵਿੱਚ ਫਰਕ ਏਨਾ ਹੈ ਕਿ ਸ਼ੇਕਸਪੀਅਰ ਦਾ ਸਾਹਿਤ ਥੇਟਰ ਦੀ ਤਕਨੀਕ ਵਿੱਚ ਫਿਟ ਹੁੰਦਾ ਹੈ ਪਰ ਹਰਜੀਤ ਅਟਵਾਲ ਦਾ ਇਹ ਯਥਾਰਥ ਇੱਕ ਨਾਵਲਿਟ ਦੀ ਵਿਧੀ ਰਾਹੀਂ ਰੂਪਮਾਨ ਹੋਇਆ ਹੈ। ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਬਾਕੀ ਨਹੀਂ ਕਿ ਇਹ ਨਾਵਲਿਟ ਵਿਸ਼ਵ ਭਰ ਵਿੱਚ ਪੰਜਾਬੀ ਪਾਠਕਾਂ ਰਾਹੀਂ ਉਤਨੇ ਹੀ ਉਤਸ਼ਾਹ ਨਾਲ ਪੜ੍ਹਿਆ ਜਾਵੇਗਾ।
****
No comments:
Post a Comment