‘ਬ੍ਰਿਟਿਸ਼ ਬੌਰਨ ਦੇਸੀ’ ਨਾਵਲਿਟ ਦੇ ਅੰਤਰਗਤ ਅੰਤਰ-ਜਾਤੀ ਵਿਆਹਾਂ ਕਾਰਨ ਉਤਪੰਨ ਹੋਈਆਂ ਅੰਤਰ-ਸਮਾਜਿਕ, ਅੰਤਰ ਸੱਭਿਆਚਾਰਕ ਉਲਝਣਾਂ, ਨਸਲਵਾਦ ਅਤੇ ਖੰਡਿਤ ਪਰਿਵਾਰਕ ਸਿਸਟਮ।

ਸ਼ਬਦ ਨਾਵਲ ਇਟਾਲੀਅਨ ਸ਼ਬਦ ਨਾਵੇਲਾ’ (novella) ਤੋਂ ਲਿਆ ਗਿਆ ਹੈ। ਮੱਧ-ਕਾਲੀਨ ਯੁਗ ਵਿੱਚ ਇਸ ਸ਼ਬਦ ਦਾ ਭਾਵ ਉਸ ਕਹਾਣੀ ਨਾਲ ਸੰਬੰਧਤ ਹੁੰਦਾ ਸੀ ਜਿਹੜੀ ਸੱਚਮੁੱਚ ਵਾਪਰੀ ਹੋਵੇ ਅਤੇ ਉਸ ਕਹਾਣੀ ਵਿੱਚ ਕਿਸੇ ਇੱਕ ਪਾਤਰ ਦੇ ਬਹੁ-ਪੱਖੀ ਜੀਵਨ ਕਾਲ ਦਾ ਬ੍ਰਿਤਾਂਤ ਹੋਵੇ। ਕਹਾਣੀ ਰਾਹੀਂ ਮੁੱਖ ਪਾਤਰ ਦੇ ਪ੍ਰੇਮ, ਵੀਰਤਾ ਅਤੇ ਉਸਦੇ ਸਮਾਜਕ ਰੋਲ  ਦਾ ਵਿਸਤਾਰਤ ਵਰਨਣ ਹੁੰਦਾ ਹੈ। ਮੁੱਖ ਪਾਤਰ ਮੁੱਢ ਤੋਂ ਅਖੀਰ ਤੱਕ ਨਾਵਲ ਵਿੱਚ ਵਾਪਰਦੀ ਹਰ ਘਟਨਾ ਨਾਲ ਸੰਬੰਧਤ ਹੁੰਦਾ ਹੈ। ਨਾਵਲ ਦੇ ਅਰੰਭ ਵਿੱਚ ਨਾਵਲਕਾਰ ਪਾਠਕਾਂ ਨੂੰ ਪਾਤਰਾਂ ਦੇ ਸੁਭਾ, ਚਰਿਤਰ ਅਤੇ ਕਾਰਜਾਂ ਨਾਲ ਉਪਸਥਿੱਤ ਕਰਕੇ ਉਨ੍ਹਾਂ ਦੇ ਆਪਸੀ ਸੰਬੰਧਾਂ ਅਤੇ ਮਤ-ਭੇਦਾਂ ਬਾਰੇ ਜਾਣਕਾਰੀ ਦਿੰਦਾ ਹੈ। ਮੱਧ ਵਿੱਚ ਕਹਾਣੀ ਪਾਤਰਾਂ ਦੇ ਆਪਸੀ ਸੰਬੰਧਾਂ ਅਤੇ ਮੱਤ-ਭੇਦਾਂ ਦੇ ਮੁੱਖ ਕਾਰਨਾਂ ਨੂੰ ਕਈ ਢੰਗਾਂ ਨਾਲ ਪੇਸ਼ ਕਰਦੀ ਹੈ। ਮੁੱਖ ਪਾਤਰਾਂ ਦੇ ਅਚਾਨਕ ਕੀਤੇ ਗਏ ਚੰਗੇ ਮਾੜੇ ਵਿਹਾਰ ਨਾਲ ਪਾਠਕਾਂ ਨੂੰ ਅਚੰਭਤ ਕਰਨਾ ਹੁੰਦਾ ਹੈ। ਅੰਤ ਵਿੱਚ ਨਾਵਲਕਾਰ ਉਨ੍ਹਾਂ ਦੇ ਸੰਬੰਧਾਂ ਅਤੇ ਮੱਤ-ਭੇਦਾਂ ਦੇ ਮੁੱਖ ਕਾਰਨਾਂ ਦਾ ਨਾਟਕੀ ਹਾਲਤ ਰਾਹੀਂ ਨਿਰਣਾਤਮਕ ਫੈਸਲਾ ਦਿੰਦਾ ਹੈ। ਪਾਤਰਾਂ ਦੀ ਆਪਸ ਵਿੱਚੀ ਖਿਚੋਤਾਣ ਦੇ ਕਾਰਨਾਂ ਵਲੋਂ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੋਇਆ ਨਿਕਲਣ ਵਾਲੇ ਚੰਗੇ ਮਾੜੇ ਨਤੀਜਿਆਂ ਨੂੰ ਪੇਸ਼ ਕਰਦਾ ਹੈ। ਪਾਤਰ ਉਸਾਰੀ ਰਾਹੀਂ ਰਾਂਦਰੂ ਪਾਤਰਾਂ ਦੇ ਘਿਨਾਉਣੇ ਕਾਰਜਾਂ ਪ੍ਰਤੀ ਪਾਠਕਾਂ ਨੂੰ ਘ੍ਰਿਣਤ ਕਰਵਾਉਣਾ ਹੁੰਦਾ ਹੈ ਅਤੇ ਸਾਕਾਰਾਤਮਿਕ ਪਾਤਰਾਂ ਦੇ ਉਸਾਰੂ ਕਾਰਜਾਂ ਦੀ ਪਕੜ ਕਰਵਾਉਣ ਵਾਸਤੇ ਪਾਠਕਾਂ ਨੂੰ ਉਤਸ਼ਾਹਤ ਕਰਨਾ ਹੁੰਦਾ ਹੈ। ਨਾਵਲਕਾਰ ਨੇ ਇਹ ਵਿਚਾਰ ਪੇਸ਼ ਕਰਨਾ ਹੁੰਦਾ ਹੈ ਕਿ ਪਾਤਰ ਆਪਣੇ ਇਰਾਦੇ ਵਿੱਚ ਕਾਮਯਾਬ ਹੋ ਕੇ ਚੰਗੇ ਇਨਸਾਨ ਬਣਦੇ ਹਨ। ਰਾਂਦਰੂ ਪਾਤਰਾਂ  ਨੂੰ ਸਾਕਾਰਾਤਮਕ ਬਣਾਉਣਾ ਹੁੰਦਾ ਹੈ ਭਾਵ ਖ਼ਲਨਾਇਕ ਨੂੰ ਨਾਇਕ ਬਣਾਇਆ ਜਾਂਦਾ ਹੈ। ਪਾਤਰਾਂ ਦਾ ਅਜਿਹਾ ਅਕੀਦਾ ਨਾਵਲ ਦੀ ਢਿੱਲੀ ਗੋਂਦ ਨੂੰ ਸੰਘਣਾ ਅਤੇ ਸੰਯੁਕਤ ਕਰਨ ਦਾ ਕਾਰਜ ਕਰਦਾ ਹੈ। ਨਾਵਲ ਵਿੱਚ ਯੁਕਤੀ-ਸੰਗਤ ਕਹਾਣੀ ਦਾ ਵਹਾ, ਸਹਾਇਕ ਪਾਤਰਾਂ ਨਾਲ ਕਿਸੇ ਨਾ ਕਿਸੇ ਪ੍ਰਵਚਨ ਕਰਕੇ ਮੁੱਖ ਨਾਇਕ ਨਾਲ ਸੰਪਰਕ ਹੋਣਾ ਚਾਹੀਦਾ ਹੈ। ਜੋ ਕਹਾਣੀ ਦੀ ਗੋਂਦ ਨੂੰ ਪੀਂਡੀ ਕਰਦਾ ਹੈ। ਪਾਤਰਾਂ ਦਾ ਸੁਭਾ ਅਤੇ ਅਕੀਦਿਆਂ ਦਾ ਵਰਨਣ ਪਾਠਕ ਦੀ ਪੜ੍ਹਨ ਵਿੱਚ ਦਿਲਚਸਪੀ ਵਧਾਉਂਦਾ ਹੈ। ਨਾਵਲ ਵਿੱਚ ਜਲਵਾਗਰ ਹੋਏ ਪਾਤਰਾਂ ਰਾਹੀ ਯਥਾਰਥ ਵਿੱਚ ਪਏ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਜਾਦਾ ਹੈ। ਕਿਸੇ ਮਹਾਨ ਨਾਵਲ ਜਾਂ ਨਾਵਲਿਟ ਵਿੱਚ ਪਾਠਕਾਂ ਦੀ ਪੜ੍ਹਨ ਸ਼ਕਤੀ ਨੂੰ ਤਾਜ਼ਾ ਤਰੀਨ ਕਰਨ ਵਾਸਤੇ ਦ੍ਰਿਸ਼ ਚਿਤਰਣ ਦੀ ਚਿਤਰਕਾਰੀ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਪਹਿਲਾਂ ਪਹਿਲਾਂ ਇਟਲੀ ਦੇ ਨਾਵਲਕਾਰਾਂ ਵਾਂਗ ਸਮਾਜ ਵਿੱਚ ਉਭਰ ਕੇ ਆਏ ਕਿਸੇ ਵਿਸ਼ੇਸ਼ ਵਿਅਕਤੀ ਦਾ ਜੀਵਨ ਕਾਲ ਬਿਆਨਣ ਦੇ ਨਾਲ ਨਾਲ ਪਰਿਵਾਰਕ, ਧਾਰਮਿਕ, ਰਾਜਨੀਤਕ, ਸਮਾਜਕ ਅਤੇ ਸੱਭਿਆਚਾਰਕ ਪਰਾਪਤੀਆਂ ਦਾ ਬ੍ਰਿਤਾਂਤ ਹੁੰਦਾ ਸੀ ਜਿਵੇਂ ਭਾਈ ਵੀਰ ਸਿੰਘ ਦੇ ਨਾਵਲਸੁੰਦਰੀਵਿੱਚ ਉਪਸਥਿੱਤ ਹੈ। ਕਿਸੇ ਰਚਨਾ ਵਿੱਚ ਅੱਗੇ ਕੀ ਹੋਵੇਗਾ ਅਜਿਹੀ ਉਤਸੁਕਤਾ ਕਾਇਮ ਰਹਿਣੀ ਵੀ ਉਸ ਰਚਨਾ ਦਾ ਦੈਬੀ ਗੁਣ ਹੁੰਦਾ ਹੈ। ਅਧੁਨਿਕ ਵਿੱਚ ਪੰਜਾਬੀ ਨਾਵਲ ਦੀ ਤਕਨੀਕ ਵਿੱਚ ਬਹੁਤਾ ਫਰਕ ਨਹੀਂ ਪਿਆ ਪਰ ਜੇਕਰ ਕੋਈ ਫਰਕ ਹੈ ਤਾਂ ਵਿਸ਼ੈ-ਵਸਤੂ ਵਿੱਚ ਹੀ ਬਦਲਾਓ ਆਇਆ ਹੈ। ਪੰਜਾਬੀ ਦੇ ਅਧੁਨਿਕ ਨਾਵਲ ਵਿੱਚ ਪੰਜਾਬ ਵਿੱਚ ਦਿਨੋਂ ਦਿਨ ਬਦਲ ਰਹੀਆਂ ਧਾਰਮਿਕ, ਵਿਦਿਅਕ, ਰਾਜਨੀਤਕ, ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਪਰਿਵਾਰਕ ਪਰਸਿਥੱਤੀਆਂ ਦਾ ਬਿਆਨ ਹੁੰਦਾ ਹੈ। ਕਈ ਵਾਰ ਇਤਿਹਾਸਕ ਪ੍ਰਤੀਕਾਂ ਰਾਹੀਂ ਵਰਤਮਾਨ ਵਿੱਚ ਪੰਜਾਬੀ ਨਾਵਲ ਲਿਖਿਆ ਜਾਂਦਾ ਹੈ ਜਿਵੇਂ ਡਾ: ਸਵਰਨ ਚੰਦਨ ਦਾ ਨਾਵਲ ਉਜਾੜਾਅਤੇ ਗੁਰਦਿਆਲ ਸਿੰਘ ਦਾ ਨਾਵਲ ਆਹਣਆਦਿ।

ਕਾਵਿ-ਸੰਗ੍ਰਹਿ ‘ਮੌਨ ਦੀ ਅਗਨ’ ਵਿੱਚ ਭਖ਼ਦੀ ਅੰਤਰ-ਆਤਮਾ ਦੀਆਂ ਪ੍ਰੇਮ ਭਾਵਨਾਵਾਂ ਦਾ ਮੁਲਾਂਕਣ।

ਹਰਮਨਜੀਤ ਦੀ ਈ-ਪੁਸਤਕ ‘ਮੌਨ ਦੀ ਅਗਨ’ ਪੜ੍ਹਨ ਵਾਸਤੇ ਮਿਲੀ। ਈ-ਮੇਲ ਵਿੱਚ ਲਿਖਿਆ ਹੋਇਆ ਸੀ ਕਿ ਇਸ ਪੁਸਤਕ ਬਾਰੇ ਆਪਣੇ ਵਿਚਾਰ ਵਿਸਥਾਰ ਨਾਲ ਲਿਖਣ ਦੀ ਕ੍ਰਿਪਾਲਤਾ ਕਰਨੀ। ਦੀਖਿਅਤ ਪੜ੍ਹਾਈ ਕਰਨ ਤੋਂ ਪਤਾ ਚਲਿਆ ਕਿ ਏਨੀ ਛੋਟੀ 61 ਪੰਨਿਆਂ ਦੀ ਪੁਸਤਕ ਵਿੱਚ ਮਨੁੱਖ ਦੀ ਚੁੱਪ ਵਿੱਚ ਬੋਧ-ਗਿਆਨ ਦਾ ਸਾਗਰ ਛਲਕ ਰਿਹਾ ਹੈ। ਏਨੇ ਸਫਿ਼ਆਂ ਵਿੱਚ ਹੀ ਇਨ੍ਹਾਂ ਕਵਿਤਾਵਾਂ ਦਾ ‘ਅਰਬਦ ਨਰਬਦ ਧੂੰਧੂਕਾਰਾ’ ਤੋਂ ਲੈ ਕੇ ‘ਬਿਗ-ਬੈਂਗ’ (ਹਸ਼ਰ) ਤੱਕ ਦਾ ਸਫ਼ਰ ਹੈ। ਇਸ ਬ੍ਰਹਿਮੰਡ ਦੀ ਕੁਦਰਤ ਵਿੱਚ ਅਨੇਕਾ ਮੌਨਧਾਰਿਕ ਪ੍ਰਵਿਰਤੀਆਂ ਆਪਣਾ ਕਾਰਜ ਕਰ ਰਹੀਆਂ ਹਨ। ਇਹ ਬ੍ਰਹਿਮੰਡ ਤਾਂ ਭਾਵੇਂ ਉਡਣ ਤਸ਼ਤਰੀਆਂ ਦੇ ਸ਼ੋਰ ਨੂੰ ਆਪਣੀ ਬੁੱਕਲ ਵਿੱਚ ਲੁਕਾਉਦਾ ਹੈ ਪਰ ਬ੍ਰਹਿਮੰਡ ਆਪ ਬਹੁਤ ਚੁੱਪ ਹੈ। ਆਕਰਸ਼ਣ ਸ਼ਕਤੀ ਘਟ ਜਾਣ ਨਾਲ ਉਪਗ੍ਰਹਿਾਂ (asteriods) ਦੇ ਹਿੱਲਣ ਨਾਲ ਕਦੇ ਕਦੇ ਬ੍ਰਹਿਮੰਡ ਵਿੱਚ ਇਕ ਦਮ ਸ਼ੋਰ ਵੀ ਮਚ ਜਾਂਦਾ ਹੈ। ਸਾਡੇ ਇਸ ਗਲੋਬ ਦੇ ਕੁਦਰਤ ਦੇ ਨਜ਼ਾਰੇ ਸਾਰੇ ਦੇ ਸਾਰੇ ਹੀ ਚੁੱਪ ਹਨ। ਕੁਦਰਤ ਦੀ ਚੁੱਪ ਨੂੰ ਤੋੜਨ ਵਾਲੇ ਅਸੀਂ ਇਸ ਵਿੱਚ ਰਹਿਣ ਵਾਲੇ ਹੀ ਹਾਂ। ਚੰਦ ਤਾਰੇ ਅਤੇ ਸੂਰਜ ਚੜ੍ਹਦਾ ਅਤੇ ਲਹਿੰਦਾ ਕਦੇ ਰੌਲਾ ਨਹੀਂ ਪਾਉਂਦਾ। ਦਿਨ ਅਤੇ ਰਾਤ ਬਦਲਣ ਨਾਲ ਕਦੇ ਕੋਈ ਸ਼ੋਰ ਨਹੀਂ ਹੁੰਦਾ। ਰੁੱਤਾਂ ਬਦਲਣ ਨਾਲ ਕਦੇ ਕੋਈ ਖੜਕਾ ਨਹੀਂ ਹੁੰਦਾ। ਅਸੀਂ ਹੀ ਹਾਂ ਜਾਂ ਸਾਡੀ ਵਰਤੋਂ ਵਿੱਚ ਆਉਣ ਵਾਲੇ ਪਦਾਰਥ ਹੀ ਹਨ ਜੋ ਇਸ ਕੁਦਰਤ ਦੀ ਚੁੱਪ ਨੂੰ ਤੋੜਦੇ ਹਨ। ਠੀਕ ਇਸੇ ਤਰ੍ਹਾਂ ਕਵੀ ਦੀ ਅੰਤਰ-ਆਤਮਾ ਵਿੱਚ ਤਾਂ ਮੌਨ ਹੈ ਪਰ ਜਦ ਦੁਨੀਆਵੀ ਪ੍ਰਵਿਰਤੀਆਂ ਦਾ ਅਸਰ ਮਨ ਉਪਰ ਭਾਰੂ ਹੋ ਜਾਂਦਾ ਹੈ ਤਾਂ ਆਪ-ਹੁਦਰੇ ਬੇਕਾਬੂ ਹੋ ਕੇ ਇੱਕ ਫੌੜੇ ਦੇ ਫਿਸਣ ਵਾਗ ਕਈ ਵਾਰ ਇਹ ਮੌਨ ਦਰਦਨਾਕ ਧੁਨੀਆਂ ਵਿੱਚ ਬਦਲ ਜਾਂਦਾ ਹੈ। ਕਈ ਵਾਰ ਗੁਸੇ ਦੇ ਪ੍ਰਭਾਵ ਨਾਲ ਬੰਬ ਦੇ ਫਟਣ ਵਾਂਗ ਫਟ ਜਾਂਦਾ ਹੈ। ਮੌਨ ਦੀ ਪਰਿਭਾਸ਼ਾ ਕਈ ਅਰਥਾ ਵਿੱਚ ਲਿਖੀ ਜਾ ਸਕਦੀ ਹੈ। ਧਰਤੀ ਹੇਠਾਂ ਦੱਬਿਆ ਲਾਵਾ ਫੁਟਣ ਤੋਂ ਪਹਿਲਾ ਸਦੀਆਂ ਭਰ ਸ਼ਾਂਤ ਰਹਿੰਦਾ ਹੈ। ਜਦ ਉਸ ਵਿੱਚ ਕਈ ਅੰਤਰ-ਗੈਸਾਂ ਕਰਮਸ਼ੀਲ ਹੁੰਦੀਆਂ ਹਨ ਤਾਂ ਉਹ ਫੁਟਣ ਲੱਗ ਜਾਂਦਾ ਹੈ। ‘ਮੌਨ ਦੀ ਅਗਨ’ ਪੁਸਤਕ ਦੇ ਰਚਨਾਤਮਿਕ ਕਾਰਜ ਵਿੱਚ ਇਸੇ ਤਰ੍ਹਾਂ ਕਵੀ ਨੇ ਮੌਨ ਦੀ ਸਥਿੱਤੀ ਵਿੱਚ ਮਨੁੱਖ ਦੀ ਅੰਤਰ ਆਤਮਾ ਅੰਦਰ ਕਈ ਪਨਪ ਰਹੀਆਂ ਪ੍ਰੇਮ ਭਾਵਨਾਵਾਂ ਦੇ ਦੁਬੰਦ ਕਾਰਨ ਉਹ ਅੰਤਰ-ਮੁਖੀ ਮੌਨ ਦੀ ਸਥਿੱਤੀ ਤੋਂ ਬਾਹਰਮੁਖੀ ਗਤੀ-ਵਿਧੀਆ ਵੱਲ ਰੁਚਿਤ ਹੋ ਜਾਂਦਾ ਹੈ। ਮੌਨ ਇੱਕ ਉਸ ਬੰਬ ਦੀ ਤਰ੍ਹਾਂ ਹੈ ਜਿਹੜਾ ਫਟਣ ਤੋਂ ਪਹਿਲਾਂ ਸਥੂਲ ਹੁੰਦਾ ਹੈ। ਜਦ ਬੰਬ ਨੂੰ ਅੱਗ ਦਾ ਸਪਰਸ਼ ਮਿਲਦਾ ਹੈ ਤਾਂ ਧਮਾਕੇ ਨਾਲ ਫਟ ਕੇ ਕਣ ਕਣ ਹੋ ਕੇ ਵਿਖਰ ਜਾਂਦਾ ਹੈ। ਹਰਮਨਜੀਤ ਦੀ ਸ਼ਾਇਰੀ ਦੇ ਸਹੀ ਅਰਥ ਵੀ ਅਜਿਹੇ ਹੀ ਹਨ। ਜਦ ਕਿਸੇ ਦੇ ਮਨ ਵਿੱਚ ਧਾਰੇ ਮੌਨ ਦੀਆਂ ਪ੍ਰੇਮ ਭਾਵਨਾਵਾਂ ਨੂੰ ਦੁਨੀਆਂ ਦਾ ਸਪਰਸ਼ ਹੁੰਦਾ ਹੈ ਤਾਂ ਉਹ ਉਸਦੀਆਂ ਪ੍ਰੇਮ ਭਾਵਨਾਵਾਂ ਅਗਨ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਭਾਵ ਉਨ੍ਹਾਂ ਦੇ ਮਨ ਦੂਈ ਦੁਵੈਤ ਅੰਦਰ ਗ੍ਰਸ ਜਾਂਦੇ ਹਨ। ਕਿਸੇ ਅਚੰਭੇ ਵਾਲੀ ਗੱਲ ਨੂੰ ਸੁਣਨ ਤੋਂ ਬਾਅਦ ਹੀ ਭਾਵਨਾਵਾਂ ਨੂੰ ਕੋਈ ਠੇਸ ਲਗਦੀ ਹੈ। ਕਵੀ ਦਾ ਅਕੀਦਾ ਹੈ ਕਿ ਜਦ ਅਸੀਂ ਕਿਸੇ ਨਾਲ ਵਾਰਤਾਲਾਪ ਰਚਾਉਦੇ ਹਾਂ ਤਾਂ ਜਵਾਬ ਦੇਣ ਤੋਂ ਪਹਿਲਾਂ ਅਸੀਂ ਮੌਨ (reticence) ਅਵਸੱਥਾ ਵਿੱਚ ਜ਼ਰੂਰ ਹੁੰਦੇ ਹਾਂ ਭਾਵੇਂ ਇਸ ਸਥਿੱਤੀ ਵਿੱਚ ਇੱਕ ਸੈਕਿੰਟ ਵੀ ਕਿਉਂ ਨਾ ਹੋਈਏ। ਇਸ ਪੁਸਤਕ ਰਾਹੀਂ ਮੌਨ ਦੀ ਪਰਿਭਾਸ਼ਾ ਸਿਰਜਦਾ ਹਰਮਨਜੀਤ ਅਮਰੀਕਨ ਕਵੀ ‘ਜੀਰਾਡ ਮੈਨਲੀ ਹੱਪਕਿਨ’ ਦੇ ਰਚਨਾਤਮਿਕ ਕਾਰਜ ਨੂੰ ਅੱਗੇ ਤੋਰਦਾ ਹੈ। ਕਦੇ ਇਹ ਮੌਨ ਹਕਾਨੀ, ਰਕਾਨੀ ਅਤੇ ਰੂਹਾਨੀ ਪ੍ਰੇਮ ਪਿਆਰ ਦੀਆਂ ਬਾਤਾਂ ਜਦ ਪਾਉਦਾ ਹੈ ਤਾਂ ਬ੍ਰਿਹੋਂ ਤੋਂ ਪਾਰ ਹੋਣ ਵਾਸਤੇ ਬ੍ਰਿਤਾਂਤ ਛੇੜ ਲੈਂਦਾ ਹੈ। ਕਦੇ ਇਸ ਮੌਨ ਵਿੱਚੋਂ ਗਿਆਨ ਉਗਮ ਪੈਂਦਾ ਹੈ। ਹਰਮਨਜੀਤ ਇਸ ਮੌਨ ਵਿੱਚ ਹੀ ਛੁਪੀ ਹੋਈ ਖੁਸ਼ੀ ਨੂੰ ਮਹਿਸੂਸ ਕਰਦਾ ਜਦ ਬਾਹਰਮੁਖੀ ਦੁਖਾਂ ਨੂੰ ਮਹਿਸੂਸ ਕਰਦਾ ਹੈ ਤਾਂ ਉਸਦਾ ਮੌਨ ਹੰਝੂਆਂ ਨਾਲ ਨ੍ਹਾਤਾ ਧੋਤਾ ਜਾਂਦਾ ਹੈ ਅਤੇ ਬੜੇ ਸਹਿਜ ਨਾਲ ਆਪਣੇ ਦਿਲ ਦੀ ਪੀੜਾਂ ਨੂੰ ਲੋਕ ਅਰਪਨ ਕਰ ਜਾਂਦਾ ਹੈ।

ਚੰਨ ਜੰਡਿਆਲਵੀ ਦੇ ਗੀਤ ਅਤੇ ਗਾਇਕ ਇੱਕ ਅਧਿਐਨ।

ਲੋਕਾਂ ਰਾਹੀਂ ਰਚੇ ਗਏ ਗੀਤਾਂ ਨੂੰ ਲੋਕ ਗੀਤ ਆਖਿਆ ਜਾਂਦਾ ਹੈ। ਲੋਕ ਗੀਤਾਂ ਦਾ ਰਚਣਹਾਰਾ ਕੋਈ ਇੱਕ ਵਿਸ਼ੇਸ਼ ਕਵੀ ਨਹੀਂ ਹੁੰਦਾ। ਲੋਕ ਗੀਤ ਨੂੰ ਸੰਵਾਰਨ ਵਾਲੇ ਸਮੇਂ ਸਮੇਂ ਵੱਖੋ ਵੱਖਰੇ ਲੋਕ ਹੁੰਦੇ ਹਨ। ਲੋਕ ਗੀਤ ਕਿਸੇ ਸਭਿਆਚਾਰ ਦੀ ਰੂਹ ਹੁੰਦੇ ਹਨ। ਕਿਸੇ ਕੌਮ, ਦੇਸ਼ ਜਾਂ ਕਬੀਲੇ ਦਾ ਸਭਿਆਚਾਰ ਸਮੇਂ ਸਮੇਂ ਦੂਜਿਆਂ ਸਭਿਆਚਾਰਾਂ ਦਾ ਅਸਰ ਕਬੂਲਦਾ ਬਦਲਦਾ ਰਹਿੰਦਾ ਹੈ। ਇਹ ਬਦਲਾਉ ਸਭਿਆਚਾਰ ਆਪਣੇ ਰੀਤੀ ਰਿਵਾਜਾਂ ਨੂੰ ਰਾਸ ਆਉਂਣ ਉਪਰ ਹੀ ਬਦਲਦੇ ਹਨ। ਸਭਿਆਚਾਰ ਵਿੱਚ ਰੀਤੀ ਰਿਵਾਜ ਭੀ ਉਹੀ ਬਦਲਦੇ ਹਨ ਜਿਹਰੇ ਲੋਕ ਮਾਨਸ ਨੂੰ ਮਨਜ਼ੂਰ ਹੋ ਜਾਂਦੇ ਹਨ । ਕਿਸੇ ਇੱਕ ਵਿਅੱਕਤੀ ਦੇ ਰਿਵਾਜ ਬਦਲਣ ਨਾਲ ਸਮੂਹਿਕ ਰਿਵਾਜ ਕਦੇ ਨਹੀਂ ਬਦਲਦੇ। ਲੋਕ ਗੀਤਾਂ ਵਿੱਚ ਸ਼ਬਦਾਵਲੀ ਸਰਲ ਅਤੇ ਸੌਖੀ ਹੁੰਦੀ ਹੈ ਜਿਹੜੀ ਆਮ ਲੋਕ ਬੋਲਦੇ ਹਨ। ਲੋਕ ਗੀਤਾਂ ਵਿੱਚ ਰੀਤੀ ਰਿਵਾਜ, ਪਹਿਨਣ-ਖਾਣ, ਰਾਜਨੀਤਕ, ਇਤਿਹਾਸਕ, ਭੂਗੋਲਿਕ,ਧਾਰਮਕ ਅਤੇ ਸਮਾਜਕ ਪਹਿਲੂਆਂ ਨੂੰ ਅਪਨਾਇਆ ਜਾਂਦਾ ਹੈ। ਲੋਕ ਗੀਤ ਕਿਸੇ ਸਭਿਆਚਾਰ ਦੀ ਮਹੱਤਵਪੂਰਣ ਵੰਨਗੀ ਹੁੰਦੇ ਹਨ। ਪੰਜਾਬ ਦੇ ਲੋਕ ਗੀਤ ਪੰਜਾਬੀ ਸਭਿਆਚਾਰ ਦੀ ਆਤਮਾ ਦੀ ਆਵਾਜ਼ ਹਨ। ਲੋਕ ਗੀਤ ਪੀੜ੍ਹੀਉਂ ਪੀੜ੍ਹੀ ਤੁਰਿਆ ਆ ਰਿਹਾ ਮੌਖਿਕ ਸਾਹਿਤ ਹੁੰਦਾ ਹੈ। ਲੋਕ ਗੀਤ ਕਿਸੇ ਜਾਤੀ ਦੇ ਅੰਤਰੀਵ ਜ਼ਜਬਿਆਂ ਦੇ ਮਨੋਭਾਵਾਂ ਦਾ ਸਹਿਜ ਪ੍ਰਗਟਾ ਹੁੰਦੇ ਹਨ। ਜੇਕਰ ਅਸੀਂ ਕਵਿਤਾ ਨੂੰ ਕਿਸੇ ਆਤਮਾ ਦੀ ਭਾਵਾਂ ਗੁੱਧੀ ਰਚਨਾ ਕਹਿੰਦੇ ਹਾਂ ਤਾਂ ਗੀਤਾਂ ਤੋਂ ਸੁੱਚੀ ਕੋਈ ਹੋਰ ਕਵਿਤਾ ਨਹੀਂ ਹੋ ਸਕਦੀ। ਗੀਤ ਵੇਗ ਵਿੱਚ ਆਏ ਭਾਵ ਅਨੁਭਾਵ ਹੁੰਦੇ ਹਨ। ਲੋਕ ਗੀਤਾਂ ਦਾ ਵਰਗੀਕਰਨ ਹੇਠ ਲਿਖੇ ਦੀ ਤਰ੍ਹਾਂ ਹੁੰਦਾ ਹੈ ।
1) ਅਨੁਸ਼ਠਾਨਤਗਤ ਗੀਤ।           2) ਕਾਰਜਗੱਤ ਗੀਤ।                 
3) ਪ੍ਰੇਮ ਪਿਆਰ ਦੇ ਗੀਤ।             4) ਸੂਰਮਗਤੀ ਦੇ ਗੀਤ।
5) ਕਾਰ ਵਿਹਾਰ ਦੇ ਗੀਤ।            6) ਜਾਤੀਗਤ ਗੀਤ।                  
7) ਰੁੱਤਾਂ ਤਿਉਹਾਰਾਂ ਦੇ ਗੀਤ।         8) ਲੋਕ ਗਥਾਵਾਂ ਦੇ ਗੀਤ।

ਪ੍ਰਗਤੀਵਾਦੀ ਕਵੀ ਪ੍ਰਕਾਸ਼ ਆਜ਼ਾਦ ਦੀ ਕਾਵਿ-ਚੇਤਨਾ ਦੇ ਅੰਤਰਗਤ ਮਾਨਵ-ਵਾਦੀ ਤਰਕ।

ਪ੍ਰਕਾਸ਼ ਆਜ਼ਾਦ ਰਚਿਤ ਪੁਸਤਕਾਂ ਜਿਵੇਂ ਦਰਪਣ, ਉਭਾਰ ਨਿਖਾਰ, ਪਿਘਲਦਾ ਲਾਵਾ, ਜਦ ਰੋਈ ਧਰਤ ਪੰਜਾਬ ਦੀ ਅਤੇ ਹਯਾਤੀ ਦਾ ਨੂਰ ਮੇਰੇ ਅਧਿਐਨ ਵਿੱਚ ਆਈਆਂ ਹਨ। ਉਸਦੀ ਹਰ ਪੁਸਤਕ ਦੇ ਪਾਠ ਉਪ੍ਰੰਤ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਰ ਪੁਸਤਕ ਵਿਚਲੀਆਂ ਕਵਿਤਾਵਾਂ ਵਿੱਚ ਲੋਕ-ਗਾਥਾਵਾਂ ਦੇ ਵਿਧਾਨ ਦੀਆਂ ਯੁਗਤਾਂ ਪਾਈਆਂ ਜਾਂਦੀਆਂ ਹਨ। ਹਰ ਕਵਿਤਾ ਦੂਜੀ ਕਵਿਤਾ ਤੋਂ ਵੱਧ ਕਲਾਤਮਿਕ ਅਤੇ ਮਿਆਰੀ ਪੜ੍ਹਨ ਨੂੰ ਮਿਲੀਆਂ ਹਨ।
ਲੋਕ ਗਾਥਾਵਾਂ ਭਾਵੇਂ ਕਿਸੇ ਅਗਿਆਤ ਲੇਖਕ ਦੀਆਂ ਹੁੰਦੀਆਂ ਹਨ ਪਰ ਜੇਕਰ ਕਿਸੇ ਲੇਖਕ ਵਲੋਂ ਲਿਖੀ ਗਈ ਰਚਨਾ ਵਿੱਚ ਲੋਕ ਗਾਥਾ ਦਾ ਗੁਣ ਹੋਵੇ ਤਾਂ ਉਸ ਲਿਖਤ ਨੂੰ ਵੀ ਲੋਕ ਗਾਥਾ ਹੀ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਲੋਕ ਗਾਥਾ ਨੂੰ (Folk ballad) ਕਿਹਾ ਜਾਂਦਾ ਹੈ। ਲੋਕ ਗਾਥਾਵਾਂ ਦੇ ਪ੍ਰਮਾਣਤ ਗੁਣ ਹਨ ਜਿਵੇਂ ਕਲਾਤਮਿਕ ਅਭਿਵਿਅਕਤੀ, ਬਨਾਵਟੀ ਸੂਖ਼ਮਤਾਵਾਂ ਦਾ ਨਾ ਹੋਣਾ, ਜਿਨ੍ਹਾਂ ਵਿੱਚ ਇਤਿਹਾਸਕ ਅਤੇ ਭਗੋਲਿਕ ਯਥਾਰਥ ਹੋਵੇ, ਪਰੰਪਰਾਗਤ ਸੰਗੀਤਮਈ ਕਥਾਨਕ ਹੋਣ ਜਿਸ ਰਾਹੀਂ ਵੀਰ ਰਸ ਅਤੇ ਸਿ਼ੰਗਾਰ ਰਸ ਹੋਵੇ, ਸਫੂਰਤੀਦਾਇਕ, ਸੰਗੀਤਾਮਿਕ ਅਤੇ ਉਤਸ਼ਾਹ-ਜਨਕ ਹੋਣ ਆਦਿ। ਲੋਕ-ਗਾਥਾਵਾਂ ਦੀ ਭਾਸ਼ਾ ਸਰਲ ਹੋਣ ਕਰਕੇ ਆਲੰਕਾਰਿਕ ਸ਼ੈਲੀ ਨਹੀਂ ਹੁੰਦੀ। ਪ੍ਰਕਾਸ਼ ਆਜ਼ਾਦ ਦੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਅਤੇ ਰੁਬਾਈਆਂ ਦੀ ਅਭਿਵਿਅਕਤੀ ਲੋਕ ਗਾਥਾਵਾਂ ਦੇ ਸਾਮਾਨਾਰਥਕ ਹੀ ਸਮਝੀਆ ਜਾ ਸਕਦੀਆਂ ਹਨ।

ਮਹਿੰਦਰ ਦਿਲਬਰ, ਵਿਭਿੰਨ ਵਿਸਿ਼ਆਂ ਅਤੇ ਵਿਵਿਧ ਵਿਧਾਵਾਂ ਦਾ ਕਵੀ।

‘ਕਾਲਾ ਗੁਲਾਬ ਚਿੱਟੀ ਮਹਿਕ’ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੇ ਕਵੀ, ਗ਼ਜ਼ਲਗੋ ਅਤੇ ਗੀਤਕਾਰ ਹਨ ਬਹੁਤ ਹੀ ਸੁਲਝੇ ਹੋਏ ਅਤੇ ਅਨੁਭਵੀ ਸਾਹਿਤਕਾਰ ਮਹਿੰਦਰ ਸਿੰਘ ਦਿਲਬਰ ਜਿਸਦੀਆਂ ਰਚਨਾਵਾਂ ਵਿੱਚ ਮਾਨਵ-ਵਾਦੀ ਵਿਚਾਰ, ਪ੍ਰਕ੍ਰਿਤੀ ਦੇ ਕਾਇਦੇ ਕਾਨੂੰਨ ਅਤੇ ਪ੍ਰਦੂਸ਼ਣ, ਬਸਤੀਵਾਦੀ ਵਲੋਂ ਅਰੰਭਿਆਂ ਅੰਤਰ-ਰਾਸ਼ਟਰੀ ਅਤੰਕਵਾਦ, ਸਮਾਜਿਕ ਵਿਸੰਗਤੀਆਂ ਅਤੇ ਸਮਾਜਿਕ ਤਬਦੀਲੀਆਂ, ਸੱਭਿਆਚਾਰਕ ਭਿੰਨਤਾ, ਰਾਜਨੀਤਕ ਨੇਤਾਵਾਂ ਦਾ ਸ਼ੋਸ਼ਣ, ਮਜ਼ਦੂਰ ਅਤੇ ਮਾਲਕ ਦਾ ਸੰਬੰਧ, ਅਮੀਰੀ ਅਤੇ ਗਰੀਬੀ ਗ੍ਰਸਤ ਲੋਕ, ਧਾਰਮਿਕ ਅੰਧ-ਵਿਸ਼ਵਾਸ, ਰਾਸ਼ਟਰਵਾਦ ਦੇ ਪੈਰੋਕਾਰਾਂ ਦੇ ਚਰਿਤਰ ਅਤੇ ਧੜਾ ਧੜ ਬਣ ਰਹੇ ਜੰਗੀਂ ਸਾਜਾਂ ਸਾਮਾਨਾ ਉਪਰ ਪ੍ਰਸ਼ਨ ਚਿੰਨ੍ਹ ਲਾਉਣ ਵਾਲੇ ਵਿਚਾਰ ਅੰਕਿਤ ਹਨ। ਖਾਸ ਕਰ ਦਿਲਬਰ ਪੰਜਾਬ, ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਵਿੱਚ ਆ ਰਹੀਆਂ ਗਿਰਾਵਟਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਦਾ ਹੈ। ਪੱਛਮੀ ਕਲਚਰ ਵਿੱਚ ਧੁੱਸ ਦਿੰਦੇ ਪੰਜਾਬੀਆਂ ਵਾਸਤੇ ਉਹ ਬਹੁਤ ਫਿਕਰਮੰਦ ਹੈ। ਪੰਜਾਬੀਆਂ ਦੀਆਂ ਪਰਵਾਸੀ ਚੇਤਨਾਵਾਂ ਅਤੇ ਪੰਜਾਬ ਦੀ ਧਰਤੀ ਦਾ ਭੂਹੇਰਵਾ ਅਤੇ ਮੁਹੇਰਵਾ ਕਵਿਤਾਵਾਂ ਵਿੱਚ ਬਰਕਰਾਰ ਪੜ੍ਹਿਆ ਜਾਂਦਾ ਹੈ। ਕਵੀ ਨੇ ਆਪਣੀਆਂ ਕਵਿਤਾਵਾਂ ਰਾਹੀ ਸ਼ਹੀਦਾਂ ਦੀ ਕੀਰਤੀ ਵੀ ਗਾਈ ਹੈ।
‘ਮੈਨੂੰ ਤਾਂ
ਕਿਸੇ ਵੀ ਤਿਉਹਾਰ ਤੋਂ
ਵੱਡਾ ਲੱਗਦਾ ਹੈ ਮਨਾਉਣਾ
ਇਹ ਤੇਰਾ ਸ਼ਹੀਦੀ ਦਿਨ।     ਸ਼ਹੀਦ ਪੰਨਾ 79    

ਵਰਿੰਦਰ ਪਰਿਹਾਰ ਦੀ ‘ਕੁਦਰਤ’, ਕਾਦਰ ਦੀ ਕਲਾ ਨੂੰ ਸਮਰਪਤ ਸ਼ਬਦਾਂ ਦੀ ਸ਼ਾਇਰੀ।

ਸੌਰਮੰਡਲ ਵਿਚ ਕਈ ਪੁਲਾੜ ਹਨ। ਹਿੰਦੂ ਨਸ਼ੱਤਰ ਵਿਗਿਆਨੀ ਇਨ੍ਹਾਂ ਪੁਲਾੜਾਂ ਨੂੰ ਬ੍ਰਹਿਮੰਡ ਦਾ ਨਾਮ ਦਿੰਦੇ ਹਨ ਅਤੇ ਉਨ੍ਹਾਂ ਦਾ ਵਿਚਾਰ ਹੈ ਕਿ ਇਨ੍ਹਾਂ ਬ੍ਰਹਿਮੰਡਾਂ ਵਿਚ ਕਈ ਗ੍ਰਹਿ ਘੁੰਮਦੇ ਹਨ। ਇਥੇ ਇਹ ਗੱਲ ਵਰਨਣ ਕਰਨੀ ਵੀ ਬਣਦੀ ਹੈ ਕਿ ਯੂਰਪ ਵਿਚ ਇਨ੍ਹਾਂ ਗ੍ਰਹਿਾਂ ਦੇ ਨਾਮ ਰੋਮ ਦੇ ਦੇਵੀ ਦੇਵਤਿਆਂ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ। ਅਨੇਕਾਂ ਪ੍ਰਕਾਰ ਦੇ ਇਹ ਗ੍ਰਹਿ ਆਪੋ ਆਪਣੀ ਆਕਰਸ਼ਣ ਸ਼ਕਤੀ ਅਨੁਸਾਰ ਆਪੋ ਆਪਣੇ ਬ੍ਰਹਿਮੰਡ ਦੇ ਵਿਚਕਾਰ ਆਪੋ ਆਪਣੇ ਦਾਇਰੇ ਵਿਚ ਘੁੰਮਦੇ ਹਨ ਅਤੇ ਇਹ ਸਾਰੇ ਬ੍ਰਹਿਮੰਡ ਅਤੇ ਗ੍ਰਹਿ ਸੂਰਜ ਗਿਰਦ ਇੰਝ ਘੁੰਮਦੇ ਹਨ ਜਿਵੇਂ ਚੱਕੀ ਦਾ ਪੁੜ ਆਪਣੀ ਨਾਭ ਦੁਆਲੇ ਘੁੰਮਦਾ ਹੈ। ਇਨ੍ਹਾਂ ਸਾਰੇ ਗ੍ਰਹਿਾਂ ਦੇ ਵਿਹਲੇ ਥਾਂ ਵਿਚਕਾਰ ਇਕ ‘ਬਲੈਕ-ਹੋਲ’ ਹੈ। ਇਹ ਬਲੈਕ ਹੋਲ ਕਿਸੇ ਦਰਿਆ ਦੀ ਮੰਝਧਾਰ ਵਾਂਗ ਅਤੇ ਜਾਂ ਕਹਿ ਲਵੋ ਕਿ ‘ਵਾਵਰੋਲੇ ਵਾਂਗ ਆਪਣੀ ਆਕਰਸ਼ਣ ਸ਼ਕਤੀ ਵਿਚਕਾਰ ਘੁੰਮਦਾ ਹੈ। ਘਟ ਆਕਰਸ਼ਣ ਸ਼ਕਤੀ ਵਾਲੇ ਗ੍ਰਹਿ ਸੂਰਜ ਦੁਆਲੇ ਘੁੰਮਦੇ ਘੁੰਮਦੇ ਜਦ ਇਸ ਬਲੈਕ-ਹੋਲ ਦੇ ਕਿਨਾਰੇ ਤੱਕ ਉਪੜ ਜਾਂਦੇ ਹਨ ਤਾਂ ਉਹ ਬਲੈਕ-ਹੋਲ ਦੀ ਲਪੇਟ ਵਿਚ ਆ ਕੇ ਬਲੈਕ-ਹੋਲ ਦੀ ਮੰਝਧਾਰ ਵਿਚ ਹੀ ਘੁੰਮਣ-ਘੇਰੀਆਂ ਖਾਂਦੇ ਖਾਂਦੇ ਕਿਸੇ ਦੂਸਰੇ ਸੌਰ ਮੰਡਲ ਵੱਲ ਇਸ ਤਰ੍ਹਾਂ ਨਿਕਲ ਜਾਂਦੇ ਹਨ ਜਿਵੇਂ ਕੋਈ ‘ਵਾਵਰੋਲਾ ਧਰਤੀ ਤੋਂ ਕੋਈ ਪਦਾਰਥ ਚੁੱਕ ਕੇ ਉਪਰ ਤੱਕ ਲੈ ਜਾਂਦਾ ਹੈ। ਇਸ ਤਰ੍ਹਾਂ ਉਹ ਗ੍ਰਹਿ ਬਲੈਕ-ਹੋਲ ਦੀ ਤਹਿ ਵਿਚ ਚਲੇ ਜਾਂਦੇ ਹਨ। ਉਸ ਤੋਂ ਬਾਅਦ ਉਹ ਕਿਥੇ ਜਾਂਦੇ ਹਨ ਇਸ ਬਾਰੇ ਵਿਗਿਆਨੀਆਂ ਨੇ ਕੋਈ ਦਾਅਵਾ ਨਹੀਂ ਕੀਤਾ ਪਰ ਮੇਰੇ ਉਪਰ ਲਿਖਣ ਅਨੁਸਾਰ ਖਿਆਲ ਹੈ ਕਿ ਉਹ ਕਿਸੇ ਦੂਸਰੇ ਸੌਰ ਮੰਡਲ ਵਿਚ ਦਾਖਲ ਹੁੰਦੇ ਹੋਣਗੇ ਜਿਹੜੇ ਇਕ ਦੂਜੇ ਸੌਰ ਮੰਡਲ ਦੇ ਗ੍ਰਹਿਾਂ ਦਾ ਆਦਾਨ ਪ੍ਰਦਾਨ ਕਰਦੇ ਰਹਿੰਦੇ ਹੋਣਗੇ। ਸਾਡੇ ਸੌਰਮੰਡਲ ਦਾ ਧਰਤੀ ਵੀ ਇਕ ਗ੍ਰਹਿ ਹੈ। ਇਹ ਹੈ ਕੁਦਰਤ ਦਾ ਨਿਯਮ ਜਿਹੜਾ ਸਥਿਰ ਹੈ, ਅਨਿਖੜ ਹੈ। ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਪੜ੍ਹ ਕੇ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਆਪਣੀ ਪੁਸਤਕ ‘ਕੁਦਰਤ’ ਵਿਚ ਕੁਦਰਤ ਦੇ ਨਿਯਮਾਂ ਦੀ ਗੱਲ ਨਹੀਂ ਕਰਦਾ ਸਗੋਂ ਉਹ ਇਸ ਗਲੋਬ ਵਿਚ ਨਿਸਰਦੇ ਇਸ ਪ੍ਰਕ੍ਰਿਤਕ ਵਾਤਾਵਰਣ ਦੇ ਨਿਯਮਾਂ ਦੀ ਗੱਲ ਲਿਖਦਾ ਹੈ।

ਪਾਠ-ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਦੇ ਸੰਦਰਭਾਂ ਵਿੱਚ ਅੰਤਰ-ਰਾਸ਼ਟਰੀ ਘਟਨਾਵਾਂ ਦੇ ਆਧਾਰ ਅਤੇ ਸਮਾਧਾਨ।

ਸਾਹਿਰ ਲੁਧਿਆਣਵੀ ਅਤੇ ਡਾ: ਸਾਥੀ ਲੁਧਿਆਣਵੀ ਇਹ ਦੋਵੇਂ ਨਾਮ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਹਨ। ਇਹ ਨਾਮ ਉਸ ਸਮੇਂ ਤੋਂ ਪ੍ਰਸਿੱਧ ਹਨ ਜਦ ਲੁਧਿਆਣੇ ਸ਼ਹਿਰ ਵਿੱਚ ਕੋਈ ਦਸਤਕਾਰੀ ਨਹੀਂ ਸੀ ਹੁੰਦੀ। ਇਨ੍ਹਾਂ ਦੋਵਾਂ ਨਾਵਾਂ ਨੂੰ ਸੁਣਦਾ ਪਾਠਕ ਸ਼ਾਂਤ ਮਹਾਂਸਾਗਰ ਵਾਂਗ ਸ਼ਾਂਤ ਲੁਧਿਆਣੇ ਨੂੰ ਆਪਣੇ ਮਨ ਵਿੱਚ ਵਸਿਆ ਵੇਖਦਾ ਹੈ। ਸਾਹਿਰ ਲੁਧਿਆਣਵੀ ਫਿਲਮੀ ਦਸਤਕਾਰੀ ਦਾ ਸੁਪ੍ਰਸਿੱਧ ਗੀਤਕਾਰ ਹੋਇਆ ਹੈ। ਸਾਥੀ ਲੁਧਿਆਣਵੀ ਨੂੰ Doctrate of Arts from University of East London for life time achievements in the field of broadcasting and, writing and journalism. ਵੀ ਮਿਲ ਚੁੱਕੀ ਹੈ ਅਤੇ ਛੇਵੇਂ ਦਹਾਕੇ ਤੋਂ ਸਮਰੱਥ ਪੰਜਾਬੀ ਵਾਰਤਕ ਲੇਖਕ ਕਰਕੇ ਜਾਣਿਆ ਜਾਂਦਾ ਹੈ। ਸ਼੍ਰੀਮਤੀ ਕੈਲਾਸ਼ ਪੁਰੀ ਨੂੰ ਡਾ: ਸਾਥੀ ਲੁਧਿਆਣਵੀ ਦੀ ਸਮਕਾਲਣ ਵਾਰਤਕ ਲੇਖਿਕਾ ਤਾਂ ਕਿਹਾ ਜਾ ਸਕਦਾ ਹੈ, ਉਸਦੀ ਲਿਖਤ ਵਿੱਚ ਮਰਦ ਔਰਤ ਦੀਆਂ ਯੌਨਿਕ ਸਮੱਸਿਆਂਵਾ ਅਤੇ ਸਮਾਜਕ ਉਲਝਣਾਂ ਦੇ ਵਰਤਾਰੇ ਹਨ ਪਰ ਸਾਥੀ ਲੁਧਿਆਣਵੀ ਦੀ ਵਾਰਤਕ ਵਿੱਚ ਪਾਰ-ਯੌਨਿਕ, ਪਾਰ-ਸੱਭਿਆਚਾਰਕ ਅਤੇ ਪਾਰ-ਸਮਾਜਕ ਸਮੱਸਿਆਵਾਂ ਨੂੰ ਤਰਜੀਹ ਦਿੱਤੀ ਗਈ ਹੈ। ਇਸ ਕਰਕੇ ਡਾ: ਸਾਥੀ ਲੁਧਿਆਣਵੀ ਸ਼੍ਰੀਮਤੀ ਕੈਲਾਸ਼ਪੁਰੀ ਤੋਂ ਅਗਲੇਰੇ ਚਰਣ ਦਾ ਵਾਰਤਕ ਲੇਖਕ ਹੈ। ਭਾਵੇਂ ਪ੍ਰਿੰ: ਸੁਖਜਿੰਦਰ ਸਿੰਘ ਸੰਘਾ ਨੇ ਵਲੈਤ ਵਿੱਚ ‘ਅੱਖੀਂ ਡਿੱਠਾ ਵਲੈਤ’ ਨਾਮੀ ਵਾਰਤਕ ਦੀ ਪੁਸਤਕ ਸਾਥੀ ਲੁਧਿਆਣਵੀ ਦੀ ਵਾਰਤਕ ਦੀ ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਤੋਂ ਪਹਿਲਾਂ ਛਪਵਾ ਲਈ ਸੀ ਇਸਦਾ ਮਤਲਬ ਇਹ ਨਹੀਂ ਕਿ ਉਹ ਵਲੈਤ ਦਾ ਪਹਿਲਾ ਵਾਰਤਕ ਲੇਖਕ ਹੈ। ਡਾ: ਸਾਥੀ ਲੁਧਿਆਣਵੀ ਛੇਵੇਂ ਦਹਾਕੇ ਦੇ ਅੱਧ ਤੋਂ ਵਲੈਤ ਦੇ ਸਪਤਾਹਿਕ ਅਖ਼ਬਾਰਾਂ ਵਿੱਚ ਇੱਕ ਵਾਰਤਕ ਲਿਖਾਰੀ ਕਰਕੇ ਛਪਦਾ ਰਿਹਾ ਹੈ। ਇਸੇ ਕਰਕੇ ਸਾਥੀ ਵਲੈਤ ਦਾ ਸਰਵੋਤਮ ਵਾਰਤਕ ਲਿਖਾਰੀ ਹੈ। ਛੇਵੇਂ ਦਹਾਕੇ ਵਿੱਚ ਪੰਜਾਬ ਦੀਆਂ ਦੈਨਿਕ ਅਖ਼ਬਾਰਾਂ ਅਤੇ ਮਾਸਿਕ ਰਸਾਲਿਆਂ ਵਿੱਚ ਸਾਥੀ ਲੁਧਿਆਣਵੀ ਇੱਕ ਸਮਰੱਥ ਵਾਰਤਕ ਲੇਖਕ ਵਜੋਂ ਲਗਾਤਾਰ ਛਪਦਾ ਰਿਹਾ ਹੈ। ਉਨ੍ਹਾਂ ਦਿਨਾ ਵਿੱਚ ਪੰਜਾਬ ਵਿੱਚ ਵੀ ਵਾਰਤਕ ਲਿਖਣ ਵਾਲੇ ਲੇਖਕ ਉਂਗਲਾਂ ਉਪਰ ਹੀ ਗਿਣੇ ਜਾ ਸਕਦੇ ਸਨ। ਵਲੈਤ ਵਿੱਚ ਭਾਵੇਂ ਪ੍ਰੀਤਮ ਸਿੱਧੂ ਵੀ ਇੱਕ ਵਾਰਤਕ ਲੇਖਕ ਕਰਕੇ ਜਾਣਿਆ ਜਾਂਦਾ ਹੈ ਪਰ ਉਸਦੀ ਲਿਖਤ ਸਿਰਫ਼ ਅਤੇ ਸਿਰਫ਼ ਪੰਜਾਬੀ ਸਮਾਜਕ ਉਲਝਣਾਂ ਵਿੱਚ ਹੀ ਉਲਝੀ ਪੜ੍ਹੀ ਜਾਂਦੀ ਹੈ ਜਦ ਕਿ ਸਾਥੀ ਲੁਧਿਆਣਵੀ ਦੀ ਵਾਰਤਕ ਵਿੱਚ ਸਮੇਂ ਦੀਆਂ ਅੰਤਰ-ਰਾਸ਼ਟਰੀ ਸਮੱਸਿਆਵਾਂ ਦਾ ਵਰਨਣ ਪੜ੍ਹਿਆ ਜਾਂਦਾ ਹੈ। ਇਸ ਕਰਕੇ ਵੀ ਸਾਥੀ ਲੁਧਿਆਣਵੀ ਵਲੈਤ ਦਾ ਸ੍ਰਵੋਤਮ ਵਾਰਤਕ ਲਿਖਾਰੀ ਹੈ। ਇਸ ਤੋਂ ਬਾਅਦ ਹਰਭਜਨ ਸਿੰਘ ਦਰਦੀ ਅਤੇ ਹਰੀਸ਼ ਮਲਹੋਤਰਾ ਵੀ ਇੱਕ ਵਾਰਤਕ ਲਿਖਾਰੀ ਕਰਕੇ ਜਾਣੇ ਜਾਣ ਲੱਗੇ ਹਨ। ਉਨ੍ਹਾਂ ਦੀ ਲਿਖੀ ਵਾਰਤਕ ਵਿੱਚ ਵੀ ਪੰਜਾਬੀ ਸੰਸਕ੍ਰਿਤੀ ਦੀ ਦੁਰਗਤੀ ਪੱਛਮ ਦੇ ਵਰਤਾਰਿਆਂ ਵਿੱਚ ਫਸੀ ਨਜ਼ਰ ਆਉਦੀ ਹੈ। ਇਸ ਲੇਖ ਦੇ ਲੇਖਕ ਨੇ ਵੀ ਇੱਕ ਸਾਲ ਤੋਂ ਵੱਧ ਸਮੇਂ ਤੱਕ 2004/5 ਵਿੱਚ ਹਰ ਹਫ਼ਤੇ ‘ਰੌਲਾ ਰੱਪਾ’ ਸਿਰਲੇਖ ਹੇਠ ਲੇਖ ਲਿਖੇ ਅਤੇ ਬਰਮਿੰਘਮ ਤੋਂ ਨਿਕਲ ਰਹੇ ਸਪਤਾਹਕ ਅਖ਼ਬਾਰ ਵਿੱਚ ਲਗਾਤਾਰ ਹਰ ਹਫ਼ਤੇ ਛਪਦੇ ਰਹੇ ਹਨ। ਜਿਸਦੇ ਫਲਸਰੂਪ ਮੇਰੀ ਕਰੀਏਟਿਵ ਲਿਖਤ ਵਿੱਚ ਖੜੌਤ ਆ ਗਈ ਸੀ ਪਰ ਡਾ: ਸਾਥੀ ਲੁਧਿਆਣਵੀ ਨੇ ਕਰੀਏਟਿਵ ਕਾਰਜ ਨੂੰ ਸਮਾਨਾਂਤਰ ਜ਼ਾਰੀ ਰੱਖਿਆ ਹੈ। ਇਹ ਉਸਦੀ ਜ਼ੀਨ ਵਿੱਚ ਐਕਸਟਰਾ ਐਨਰਜੀ ਦਾ ਹੀ ਕਮਾਲ ਹੈ। ਵਰਤਮਾਨ ਵਿੱਚ ਵਲੈਤ ਵਿੱਚ ਖੁੰਬਾਂ ਵਾਂਗ ਵਾਰਤਕ ਲੇਖਕ ਉਠੇ ਹਨ ਜਿਨ੍ਹਾਂ ਵਿੱਚ ਹਰਬਖ਼ਸ਼ ਸਿੰਘ ਮਕਸੂਦਪੁਰੀ ਵੀ ਵਲੈਤ ਵਿੱਚ ਇੱਕ ਵਾਰਤਕ ਲੇਖਕ ਦੇ ਤੌਰ ਉਪਰ ਜਾਣਿਆ ਜਾਣ ਲੱਗਾ ਹੈ। ਹਰਬਖ਼ਸ਼ ਮਕਸੂਦਪੁਰੀ ਦੀ ਵਾਰਤਕ ਵਿੱਚ ਪੰਜਾਬੀ ਵਿੱਚ ਕੀਤੇ ਗਏ ਅਨੁਵਾਦਕ ਵੇਦ ਅਤੇ ਪੁਰਾਣਾ ਦੀ ਤਰਜਮਾਨੀ ਹੈ। ਉਹ ਵੀ ਡਾ: ਸਾਥੀ ਲੁਧਿਆਣਵੀ ਨਾਲੋਂ ਥੋੜਾ ਹਟ ਕੇ ਵਾਰਤਕ ਲੇਖਕ ਹੈ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਜਿਹੜੀ ਮੇਰੇ ਅਧਿਐਨ ਵਿੱਚ ਆਈ ਹੈ, ਇਸ ਪੁਸਤਕ ਤੋਂ ਪਹਿਲਾਂ ਸਾਥੀ ਨੇ ਸੱਤ ਪੁਸਤਕਾਂ ਵੱਖੋ ਵੱਖਰੇ ਵਿਸਿ਼ਆਂ ਉਪਰ ਛਪਵਾਈਆਂ ਹਨ। ਉਸਦੀਆਂ ਤਿੰਨ ਸੰਪਾਦਤ ਪੁਸਤਕਾਂ ਵੀ ਛਪੀਆਂ ਹਨ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਦਾ ਵਿਸ਼ਾ-ਵਸਤੂ ਉਪ੍ਰੋਕਤ ਸਭ ਪੁਸਤਕਾਂ ਤੋਂ ਵੱਖਰਾ ਹੈ। ਇਸ ਪੁਸਤਕ ਵਿੱਚ ਸਾਥੀ ਸਮਾਜ-ਵਿਗਿਆਨਵੇਤਾ ਬਣ ਕੇ ਸਮਾਜਕ ਉਲਝਣਾ ਨੂੰ ਵਿਗਿਆਨਕ ਢੰਗਾਂ ਨਾਲ ਚਿਤਰਦਾ ਹੈ। ਇਥੋਂ ਤੱਕ ਕਿ ਸਮਾਜਵਾਦ ਨੂੰ ਸ਼ਾਸ਼ਕੀ ਪ੍ਰਬੰਧਾਂ ਨਾਲ ਹੋਏ ਸਮਾਜਕ ਸ਼ੋਸ਼ਣਾ ਨਾਲ ਜੋੜਦਾ ਹੈ। ਇਨ੍ਹਾਂ ਰਲਵੇਂ ਮਿਲਵੇਂ ਸਿਧਾਂਤਾਂ ਦੀ ਹੋਈ ਪੁਸ਼ਟੀ ਕਾਰਨ ਸਾਥੀ ਲੁਧਿਆਣਵੀ ਸੋਸ਼ੀਓ-ਪੁਲੀਟੀਕਲ ਵਾਰਤਕ ਲੇਖਕ ਬਣ ਜਾਂਦਾ ਹੈ। ਭਾਵੇਂ ਉਸਦੇ ਅਜਿਹੇ ਲੇਖਾਂ ਵਿੱਚ ਪ੍ਰਚਲਤ ਮਸਲੇ ਪੜ੍ਹੇ ਜਾਂਦੇ ਹਨ ਪਰ ਉਨ੍ਹਾਂ ਲੇਖਾਂ ਵਿੱਚ ਆਏ ਵਿਚਾਰ ਸਾਹਿਤਕ ਅਤੇ ਕਰੀਏਟਿਵਿਟੀ ਦਾ ਅਭਿਆਸ ਮੰਗਦੇ ਹਨ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਵਿੱਚ ਸੰਨ 1985 ਤੋਂ ਲੈ ਕੇ ਸੰਨ 2007 ਦੁਰਾਨ ਲਿਖੇ ਕੋਈ 45 ਕੁ ਉਲੇਖ ਪੜ੍ਹਨ ਨੂੰ ਮਿਲਦੇ ਹਨ। ‘ਦੋ ਸ਼ਬਦ’ ਸਿਰਲੇਖ ਵਿੱਚ ਲੇਖਕ ਲਿਖਦਾ ਹੈ, ‘ਵਾਰਤਕ ਦੀ ਮਹੱਤਤਾ ਦਾ ਅਹਿਸਾਸ ਮੈਨੂੰ ਪੱਛਮ ਵਿੱਚ ਰਹਿ ਕੇ ਵਧੇਰੇ ਹੋਇਆ। ਜਿਥੇ ਪੰਜਾਬੀ ਸਾਹਿਤ ਨੂੰ ਸਾਡੇ ਆਲੋਚਕ ਕਵਿਤਾ, ਕਹਾਣੀ, ਅਤੇ ਨਾਵਲ ਨੂੰ ਹੀ ਮਿੱਥੀ ਬੈਠੇ ਹਨ ਤੇ ਨਿਬੰਧਕਾਰੀ ਨੂੰ ਹਮੇਸ਼ਾ ਦੂਜਾ ਦਰਜਾ ਹੀ ਦੇਈ ਰੱਖਦੇ ਹਨ, ਉਹ ਪੱਛਮ ਵਿੱਚ ਕਵਿਤਾ, ਕਹਾਣੀ ਤੇ ਨਾਵਲ ਨੂੰ ਫਿਕਸ਼ਨ ਦੇ ਖ਼ਾਨੇ ਵਿੱਚ ਰੱਖਦਿਆਂ ਹੋਇਆਂ ਫ਼ੈਕਚੂਅਲ ਲੇਖਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਬਲਕਿ ਕਹਿਣਾ ਚਾਹੀਦਾ ਹੈ ਕਿ ਇਥੋਂ ਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਫਿ਼ਕਸ਼ਨ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ। ਪੰਜਾਬੀ ਦੇ ਕਈ ਲੇਖਕ/ਆਲੋਚਕ ਸੋਸ਼ੀਓ-ਪੁਲੀਟੀਕਲ ਲੇਖਾਂ ਨੂੰ ਪੱਤਰਕਾਰੀ ਦਾ ਨਾਮ ਦੇ ਕੇ ਇਹ ਕਹਿਣ ਦੀ ਕੋਸਿ਼ਸ਼ ਕਰਦੇ ਹਨ ਕਿ ਇਹੋ ਜਿਹੇ ਲੇਖਾਂ ਨੂੰ ਲਿਖਣ ਲਈ ਕਰੀਏਟਿਵ ਮਾਈਂਡ ਦੀ ਅਵੱਸ਼ਕਤਾ ਨਹੀਂ ਹੁੰਦੀ।’

‘...ਤੇ ਕਾਨੂ ਮਰ ਗਿਆ’ ਸੰਕਲਨ ਦੀਆਂ ਕਹਾਣੀਆਂ ਦੇ ਸੰਰਚਨਾ ਪ੍ਰਬੰਧ ਵਿਚ ਉਤਰ-ਅਧੁਨਿਕਤਾ ਦੇ ਸੰਕਲਪ।

ਕਹਾਣੀ ਸੰਗ੍ਰਹਿ ‘...ਤੇ ਕਾਨੂ ਮਰ ਗਿਆ’ ਦੀਆਂ ਕੁਲ ਦਸ ਕਹਾਣੀਆਂ 152 ਪੰਨਿਆਂ ਉਪਰ ਅੰਕਿਤ ਹਨ। ਮੈਂ ਆਪਣੇ ਵਿਚਾਰ ਉਪ੍ਰੋਕਤ ਸਿਰਲੇਖ ਅਨੁਸਾਰ ਹੀ ਲਿਖਣ ਵਾਸਤੇ ਵਿਸ਼ੇਸ਼ਾਧ੍ਰਿਕ੍ਰਿਤ ਹੋ ਰਿਹਾਂ ਹਾਂ।
ਸਾਹਿਤਕ ਭਾਸ਼ਾ ਕਲਾਤਮਿਕ ਜੁਗਤਾਂ ਨੂੰ ਸਿਰਜਦੀ ਹੈ। ਲੇਖਕ ਇਨ੍ਹਾਂ ਜੁਗਤਾਂ ਰਾਹੀਂ ਗੈਰ-ਕੁਦਰਤੀ ਅੰਸ਼ਾਂ ਨੂੰ ਨਿੰਦਦਾ ਹੈ। ਸੰਤੋਖ ਧਾਲੀਵਾਲ ਯੂਰਪ ਵਿਚ ਆਜ਼ਾਦ ਕਾਮਿਕ ਰੁਚੀਆਂ ਕਾਰਨ ਪੈਣ ਵਾਲੇ ਸਮਾਜਕ ਨਿਘਾਰ, ਧਾਰਮਿਕ ਅੰਧ-ਵਿਸ਼ਵਾਸ਼, ਰਾਜਨੀਤਕ ਅਤੇ ਸੱਭਿਆਚਾਰਕ ਪਰਦੂਸ਼ਣ ਆਦਿ ਨੂੰ ਆਪਣੀਆਂ ਰਚਨਾਵਾਂ ਰਾਹੀਂ ਮਿਟਾਉਣਾ ਚਾਹੁੰਦਾ ਹੈ। ਕਹਾਣੀ ਦੇ ਸੰਗਠਤ ਕਾਰਜ ਵਾਸਤੇ ਭਾਸ਼ਾ ਰਾਹੀਂ ਉਸਰੀਆਂ ਅਜਿਹੀਆਂ ਜੁਗਤਾਂ ਸਾਹਿਤਕ ਅਤੇ ਕਲਾਤਮਿਕ ਹੁੰਦੀਆਂ ਹਨ। ਇਹ ਜੁਗਤਾਂ ਹੀ ਕਿਸੇ ਕਹਾਣੀ ਦੇ ਰੂਪ ਨੂੰ ਟਕਸਾਲੀ ਬਣਾਉਦੀਆਂ ਹਨ। ਕਹਾਣੀ ਦਾ ਰੂਪ ਸਾਹਿਤਕ ਭਾਸ਼ਾ ਰਾਹੀਂ ਹੀ ਉਜਾਗਰ ਹੁੰਦਾ ਹੈ। ਸਾਹਿਤਕ ਭਾਸ਼ਾ ਵਿਚ ਪ੍ਰਤੀਕ, ਬਿੰਬ, ਚਿੰਨ੍ਹ, ਯਥਾਰਥ ਨਾਲ ਸੰਬੰਧਤ ਕਲਪਨਾ, ਰਸ ਅਤੇ ਅਲੰਕਾਰ ਹੁੰਦੇ ਹਨ। ਅਜਿਹੀ ਭਾਸ਼ਾ ਵਾਲੀਆਂ ਜੁਗਤਾਂ ਹੀ ਕਲਾਤਮਿਕ ਹੁੰਦੀਆਂ ਹਨ। ਕਿਸੇ ਰਚਨਾ ਦੇ ਰੂਪ ਨੂੰ ਜਾਨਣ ਵਾਸਤੇ ਸਿੱਧੇ ਤੌਰ ਉਪਰ ਆਖਿਆ ਜਾ ਸਕਦਾ ਹੈ ਕਿ ਜਿਵੇਂ ਇਕ ਗਲਾਸ ਹੈ। ਇਹ ਕਹਾਣੀ ਦਾ ਵਿਸ਼ਾ ਵਸਤੂ ਹੈ। ਗਲਾਸ ਵਿਚ ਭਰੇ ਪਾਣੀ ਨੂੰ ਕਹਾਣੀ ਦਾ ਰੂਪ ਆਖਿਆ ਜਾ ਸਕਦਾ ਹੈ। ਕਹਾਣੀ ਵਿਚ ਕਲਾਤਮਿਕ ਰੂਪ ਦੀ ਪਛਾਣ ਕਿਸੇ ਕਥਾਨਕ, ਪਾਤਰ ਉਸਾਰੀ, ਅਕੀਦਾ, ਕਥਾ-ਪ੍ਰਸੰਗ ਅਤੇ ਕਹਾਣੀ ਦੀ ਗੋਂਦ ਤੋਂ ਹੀ ਹੁੰਦੀ ਹੈ। ਜਿਵੇਂ ਕਹਾਣੀ ਵਿਚ ਵਿਗਿਆਨਕ ਭਾਸ਼ਾ ਰਾਹੀਂ ਕਹਾਣੀਕਾਰ ਵਲੋਂ ਅਨੇਕਾਂ ਜੁਗਤਾਂ ਸਿਰਜੀਆਂ ਜਾਂਦੀਆਂ ਹਨ, ਠੀਕ ਇਸੇ ਤਰ੍ਹਾਂ ਕਹਾਣੀ ਦੇ ਰੂਪ ਨੂੰ ਸੁਆਰਨ ਸਿ਼ੰਗਰਨ ਵਾਸਤੇ ਕਹਾਣੀਕਾਰ ਵਿਭਿੰਨ ਜੁਗਤਾਂ ਦਾ ਆਸਰਾ ਲੈਂਦਾ ਹੈ। ਕਹਾਣੀਕਾਰ ਕਿਸੇ ਵੀ ਜੁਗਤ ਦਾ ਪ੍ਰਯੋਗ ਕਰੇ ਪਰ ਉਸ ਜੁਗਤ ਵਿਚ ਵਿਗਿਆਨਕ ਭਾਸ਼ਾ ਦੀ ਹੋਂਦ ਹੀ ਉਸ ਜੁਗਤ ਨੂੰ ਸਾਹਿਤਕ ਰੂਪ ਦਿੰਦੀ ਹੈ। ਵਿਗਿਆਨਕ ਭਾਸ਼ਾ ਹੀ ਸਾਹਿਤਕ ਭਾਸ਼ਾ ਹੁੰਦੀ ਹੈ ਅਤੇ ਇਸ ਭਾਸ਼ਾ ਵਿਚਲੇ ਮਾਨਵ-ਵਾਦੀ, ਸਮਾਜ-ਸੁਧਾਰਕ ਅਤੇ ਸੱਭਿਆਚਾਰਕ ਵਿਸ਼ੇ ਹੀ ਕਹਾਣੀ ਨੂੰ ਕਲਾਤਮਿਕ, ਸਾਹਿਤਕ ਅਤੇ ਵਿਆਪਕ ਕਹਾਣੀ ਬਣਾ ਸਕਦੇ ਹਨ। ਸੰਤੋਖ ਧਾਲੀਵਾਲ ਦੇ ਕਹਾਣੀ ਸੰਗ੍ਰਹਿ ‘ਤੇ ਕਾਨੂ ਮਰ ਗਿਆ’ ਦੀਆਂ ਕਹਾਣੀਆਂ ਨੂੰ ਉਪ੍ਰੋਕਤ ਕਸਵੱਟੀਆਂ ਉਪਰ ਪਰਖ ਕੇ ਆਪਣੇ ਵਿਚਾਰ ਲਿਖਾਗਾਂ ਕਿ ਕਹਾਣੀਆਂ ਦੀ ਸਾਹਿਤਕ ਮਹਤੱਤਾ ਕਿਹੜੇ ਫਰਮੈਟ ਦੀ ਵਲੱਗਣ ਵਿਚ ਆਉਂਦੀ ਹੈ।

ਈਸ਼ਰ ਸਿੰਘ ਭਾਈਆ ਦੀ ਸਿਰਜਾਨਮਿਕਤਾ ਦੇ ਅੰਤਰਗਤਿ ਹਾਸਰਸ ਪ੍ਰਬੰਧ ਅਤੇ ਸੁਧਾਰਕ ਪ੍ਰਵਿਰਤੀਆਂ।

ਸਿਆਣਾ ਮਨੁੱਖ ਕਿਸੇ ਦੇ ਕਮਲਪੁਣੇ ਉਪਰ ਹੱਸੇਗਾ। ਉੱਚੀ ਜਾਤ ਵਾਲਾ ਨੀਵੀਂ ਜਾਤ ਦੀਆਂ ਹਰਕਤਾਂ ਉਪਰ ਹੱਸੇਗਾ ਅਤੇ ਨੀਵੀਂ ਜਾਤ ਵਾਲੇ ਉੱਚੀ ਜਾਤ ਵਾਲਿਆਂ ਦੀ ਫੋਕੀ ਹੈਂਕੜ ਉਪਰ ਹੱਸਣਗੇ। ਪੜ੍ਹਿਆ ਲਿਖਿਆ ਅਨਪੜ੍ਹਾਂ ਉਪਰ ਹੱਸੇਗਾ। ਨੇਤਾ ਪਰਜਾ ਨੂੰ ਮੂਰਖ਼ ਬਣਾ ਕੇ ਹੱਸੇਗਾ। ਬੁੱਢੇ ਬੱਚਿਆਂ ਦੀਆਂ ਤੋਂਤਲੀਆਂ ਗੱਲਾਂ ਉਪਰ ਹੱਸਣਗੇ ਅਤੇ ਬੱਚੇ ਬੁੱਢਿਆਂ ਦੀਆਂ ਲਾਚਾਰੀਆਂ ਉਪਰ ਹੱਸਣਗੇ। ਧਾਰਮਿਕ ਮਨੁੱਖ ਅਧਰਮੀਆਂ ਦੀ ਅਨੈਤਿਕਤਾ ਉਪਰ ਹੱਸੇਗਾ ਅਤੇ ਅਧਰਮੀ ਧਾਰਮਿਕ ਮਨੁੱਖ ਦੇ ਅੰਧਵਿਸ਼ਵਾਸ਼ ਉਪਰ ਹੱਸੇਗਾ। ਕਾਰੀਗਰ ਅਨਜਾਣ ਲੋਕਾਂ ਦੇ ਕਾਰਜ ਉਪਰ ਹੱਸਣਗੇ। ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਦੇ ਅੜੀਅਲ ਸੁਭਾ ਉਪਰ ਹੱਸੇਗਾ ਅੜੀਅਲ ਸੁਭਾ ਵਾਲੇ ਸਾਧੂ ਲੋਕਾਂ ਦਾ ਮੌਜੂ ਬਣਾਉਣਗੇ। ਇਨਸਾਨ ਜਾਨਵਰਾਂ ਉਪਰ ਹੱਸੇਗਾ ਅਤੇ ਕਈ ਇਨਸਾਨ ਦੂਜੇ ਇਨਸਾਨ ਦੀਆਂ ਜਾਨਵਰਾਂ ਵਾਲੀਆਂ ਰੁਚੀਆਂ ਉਪਰ ਹੱਸਣਗੇ। ਪੰਡਤ ਕਿਸੇ ਨੂੰ ਵਹਿਮਾਂ ਵਿਚ ਫਸਾ ਕੇ ਹੱਸੇਗਾ ਅਤੇ ਵਰਤਮਾਨ ਵਿਚ ਕਈ ਲੋਕ ਪੰਡਤ ਦੀ ਲੰਗੋਟੀ ਅਤੇ ਬੋਦੀ ਉਪਰ ਹੱਸਣਗੇ। ਕਈ ਲੋਕ ਐਵੇਂ ਹੱਸੀ ਜਾਣ ਵਾਲਿਆਂ ਉਪਰ ਵੀ ਹੱਸਦੇ ਹਨ। ਹਿੰਦੂ ਮੁਸਲਮਾਨ ਸਿੱਖ ਈਸਾਈ। ਸਾਰੇ ਹਨ ਭਾਈ ਭਾਈ। ਇਸ ਕਰਕੇ ਇਹ ਸਾਰੇ ਭਾਈ ਇਕ ਦੂਜੇ ਨੂੰ ਖੁਸ਼ ਕਰਨ ਵਾਸਤੇ ਹੱਸਣਗੇ। ਹਿੰਦੀ ਚੀਨੀ ਭਾਈ ਭਾਈ ਵਾਲੇ ਨਾਹਰੇ ਨੂੰ ਸੁਣ ਕੇ ਜੋ ਹਾਸੋਹੀਣੀ ਹੋਈ ਸੀ, ਅਜਿਹੀ ਹਾਸੋਹੀਣੀ ਨੂੰ ਅੰਤਰ-ਰਾਸ਼ਟਰੀ ਆਖਿਆ ਜਾ ਸਕਦਾ ਹੈ। ਮਰਦ ਔਰਤ ਦੇ ਚਰਿਤਰਾਂ ਉਪਰ ਹੱਸਣਗੇ ਅਤੇ ਔਰਤਾਂ ਮਰਦਾਂ ਦੀਆਂ ਕਮਜ਼ੋਰੀਆਂ ਉਪਰ ਹੱਸਣਗੀਆਂ। ਨਕਲੀਆਂ ਦੀਆਂ ਨਕਲਾਂ ਸੁਣ ਕੇ ਆ ਰਹੇ ਹਾਸੇ ਨੂੰ ਅਸੀਂ ਫੁਟਕਲ ਹਾਸਾ

ਕਾਵਿ-ਸੰਗ੍ਰਹਿ ‘ਕਿਰਦੀ ਮਿੱਟੀ’ ਪ੍ਰਤੀਕਾਤਮਕ ਕਾਵਿ


ਦਰਸ਼ਨ ਬੁਲੰਦਵੀ ਪ੍ਰਤੀਕਾਤਮਿਕ ਕਵੀ ਹੈ। ਉਹ ਹਰ ਰਚਨਾ ਮਕਬੂਲ ਹੋਈ ਹੈ ਜਿਸ ਵਿਚ ਯਥਾਰਥਿਕਤਾ ਹੋਵੇ। ਬੁਲੰਦਵੀ ਦੀਆਂ ਕਵਿਤਾਵਾਂ ਵਿਚ ਯਥਾਰਥਿਕਤਾ ਦਾ ਭੇਦ ਪੁਸਤਕ ਦੇ ਨਾਮ ਵਿਚ ਹੀ ਹੈ। ਜਿਵੇਂ ‘ਕਿਰਦੀ ਮਿੱਟੀ’ ਅਤੇ ਕਿਰਦੀ ਰੇਤ ਦੇ ਪ੍ਰਤੀਕ ਦਾ ਰਹਿਸ ਹੈ। ਇਸੇ ਕਰਕੇ ਦਰਸ਼ਨ ਦੇ ਕਾਵਿ-ਦਰਸ਼ਨ ਵਿਚ ਆਮ ਪਾਠਕ ਦਾ ਕਾਵਿ ਜਗਤ ਨਾ ਹੁੰਦਾ ਹੋਇਆ ਮਹਿਜ ਇਹ ਕਾਵਿ-ਫੁਲਵਾੜੀ ਬੁੱਧੀ-ਜੀਵੀਆਂ ਦੀ ਰੂਹ ਨੂੰ ਸਰਸ਼ਾਰ ਕਰਦੀ ਹੈ। ਕਵਿਤਾ ਦੀ ਸੰਰਚਨਾ ਵਾਸਤੇ ਕਲਪਨਾ ਸਮੱਗਰੀ ਹੁੰਦੀ ਹੈ ਅਤੇ ਇਸ ਸਮੱਗਰੀ ਵਿਚ ਯਥਾਰਥਿਕਤਾ ਮਿਸ਼ਰਤ ਦ੍ਰਵ ਹੁੰਦਾ ਹੈ। ਕਿਸੇ ਕਲਪਨਾ ਦਾ ਕਲਾਤਮਿਕ ਹੋਣਾ, ਵਰਤੇ ਗਏ ਪ੍ਰਤੀਕਾਂ ਦੀ ਯਥਾਰਥਿਕਤਾ ਉਪਰ ਨਿਰਭਰ ਹੁੰਦਾ ਹੈ। ਯਥਾਰਥ ਅਤੇ ਪ੍ਰਤੀਕ ਦੇ ਸੁਮੇਲ ਨੂੰ ਮੁਹਾਵਰਾ ਕਿਹਾ ਜਾਂਦਾ ਹੈ। ਇਹ ਸੁਮੇਲ, ਪਾਠਕ ਗੁਰਬਾਣੀ ਅਤੇ ਲੋਕ ਗੀਤਾਂ ਵਿਚ ਨਿੱਤ ਪੜ੍ਹਦਾ ਅਤੇ ਸੁਣਦਾ ਹੈ। ਬੁੱਧੀ-ਜੀਵੀਆਂ ਵਾਸਤੇ ਦਰਸ਼ਨ ਬੁਲੰਦਵੀ ਦੀ ਕਵਿਤਾ ਵੀ ਲੋਕ-ਗਥਾਵਾਂ ਵਰਗੀ ਹੀ ਹੈ। ਦਰਸ਼ਨ ਦੇ ਦਰਸ਼ਨ ਵਿਚ ਆਤਮਿਕ ਵਿਗਿਆਨ, ਪਰਿਵਾਰਕ ਨਿਘਾਰ, ਇਤਿਹਾਸਕ ਅਤੇ ਧਾਰਮਿਕ ਕਥਾਵਾਂ, ਸਮਾਜਕ ਵਿਸੰਗਤੀਆਂ, ਰਾਜਨੀਤਕ ਸ਼ੋਸ਼ਣ ਅਤੇ ਪੰਜਾਬੀ ਸੱਭਿਆਚਾਰਕ ਤਰਕ ਦੇ ਆਧਾਰ ਵਿਚ ਹੋਏ ਪਰਿਵਰਤਨ ਦੇ ਯਥਾਰਥ ਨੂੰ ਢੁਕਵੇਂ ਪ੍ਰਤੀਕਾਂ ਦੇ ਸਿਰਜਨਾਤਮਿਕ ਕਾਰਜ ਵਿਚ ਸੁਹਜ ਦਾ ਪ੍ਰਗਟਾ ਤੱਤਪਰ ਹੈ। ਪੁਸਤਕ ‘ਕਿਰਦੀ ਮਿੱਟੀ’ ਵਿਚ ਸੁਹਜ ਸ਼ਬਦਾਵਲੀ, ਵਿਚਾਰਾਂ, ਪ੍ਰਤੀਕਾਂ ਅਤੇ ਆਲੰਕਾਰਾਂ ਰਾਹੀਂ ਉਤਪਨ ਹੁੰਦਾ ਹੈ ਅਤੇ ਇਹ ਸੁਹਜ ਹੀ ਉਸਨੂੰ ਪ੍ਰਵਾਸੀ ਸਾਹਿਤਕਾਰਾਂ ਨਾਲੋਂ ਨਿਖੇੜ ਕੇ ਪੰਜਾਬੀ ਅਤੇ ਪੰਜਾਬੀਅਤ ਦੀ ਕੈਨਵੈਸ ਉਪਰ ਉਕਰਿਆ ਗਲੋਬਲ ਸਾਹਿਤਕਾਰ ਬਣਾਉਦਾ ਹੈ। 

‘ਇਕ ਦਹਾਕਾ ਇਕ ਝਾਤ’ ਦੇ ਲੇਖਕਾਂ ਦੇ ਵਿਚਾਰ, ਲਿਖਣ ਪ੍ਰਕਿਰਿਆ ਅਤੇ ਸਰੋਤ

ਕਿਰਪਾਲ ਸਿੰਘ ਪੂਨੀ, ਅਜਮੇਰ ਕਵੈਂਟਰੀ, ਇੰਦਰਜੀਤ ਸਿੰਘ ‘ਜੀਤ’, ਸਾਥੀ ਲੁਧਿਆਣਵੀ, ਸੰਤੋਖ ਧਾਲੀਵਾਲ, ਸਤਿਪਾਲ ਸਿੰਘ ਡੁਲਕੂ, ਹਰਬਖ਼ਸ਼ ਮਕਸੂਦਪੁਰੀ, ਮਿਹਰ ਸਿੰਘ ਕੰਗ, ਹਰਜੀਤ ਅਟਵਾਲ, ਕੁਲਵੰਤ ਸਿੰਘ ਢੇਸੀ, ਡਾ: ਮਹਿੰਦਰ ਗਿੱਲ, ਡਾ: ਕਰਨੈਲ ਸ਼ੇਰਗਿੱਲ, ਡਾ: ਦੇਵਿੰਦਰ ਕੌਰ, ਦਰਸ਼ਨ ਸਿੰਘ ਧੀਰ, ਮੋਤਾ ਸਿੰਘ (ਐਕਸ ਮੇਅਰ), ਪ੍ਰਕਾਸ਼ ਸਿੰਘ ਆਜ਼ਾਦ, ਡਾ: ਰਤਨ ਰੀਹਲ, ਵਰਿੰਦਰ ਪਰਿਹਾਰ, ਪ੍ਰੋ: ਨਵਰੂਪ ਮਾਗੋ, ਮਹਿੰਦਰ ਸਿੰਘ ਖਿੰਡਾ, ਮੱਖਣ ਸਿੰਘ ਜੌਹਲ, ਸੰਤੋਖ ਸਿੰਘ ਹੇਅਰ, ਪ੍ਰੋ: ਕੁਲਜੀਤ, ਹਰਬੰਸ ਸਿੰਘ ਜੰਡੂਲਿੱਤਰਾਂਵਾਲਾ, ਚੰਨ ਜੰਡਿਆਲਵੀ, ਤੇਜਕੋਟਲੇ ਵਾਲਾ, ਮਨਜੀਤ ਸਿੰਘ ਕਮਲਾ, ਪ੍ਰਕਾਸ਼ ਸਿੰਘ ਆਜ਼ਾਦ ਆਦਿ ਪੰਜਾਬੀ ਲੇਖਕ ਸਭਾ ਕਵੈਂਟਰੀ ਵਲੋਂ ਸੰਪਾਦਤ ਪੁਸਤਕ ‘ਇਕ ਦਹਾਕਾ ਇਕ ਝਾਤ’ ਦੇ ਤੱਤਕਰੇ ਦੀ ਲੜੀ ਅਨੁਸਾਰ ਇਸ ਪੁਸਤਕ ਦੇ ਲੇਖਕ ਹਨ। ਭਾਵੇਂ ਸਭਾ ਦੇ ਦਾਇਰੇ ਵਿਚ ਇੰਗਲੈਂਡ ਦੇ ਇਕ ਤਿਹਾਈ ਲੇਖਕ ਆ ਜਾਂਦੇ ਹਨ ਪਰ ਤਸਵੀਰਾਂ ਰਾਹੀ ਪਾਠਕ ਅੰਦਾਜ਼ਾ ਲਾਉਦਾ ਹੈ ਕਿ ਇਹ ਸਭਾ ਪਿਛਲੇ ਦਸਾਂ ਸਾਲਾਂ ਤੋਂ ਵਿਸ਼ਵ ਭਰ ਦੇ ਲੇਖਕਾਂ ਨੂੰ ਇਕ ਮੰਚ ਉਪਰ ਇੱਕਠਾ ਕਰਕੇ ਸਾਲ ਵਿਚ ਦੋ ਵਾਰ ਸਾਹਿਤਕ ਮੇਲੇ ਕਰਵਾਉਦੀ ਰਹੀ ਹੈ।
ਇਸ ਪੁਸਤਕ ਦੀ ਸੰਪਾਦਿਕ ਵਿਧੀ ਬਾਰੇ ਜੇ ਆਖੀਏ ਤਾਂ ਇਸ ਵਿੱਚ ਸੱਤ ਵਿਚਾਰ ਪ੍ਰਧਾਨ ਨਜ਼ਰ ਆਉਦੇ ਹਨ। ਭਾਵ ਇੰਝ ਲਗਦਾ ਹੈ ਕਿ ਹਰ ਮੈਂਬਰ ਵਲੋਂ ਇਕ ਸੁਝਾਅ ਇਸ ਪੁਸਤਕ ਦਾ ਸੰਕਲਨ ਕਰਤਾ ਹੈ।

ਇੱਕ ਹੋਰ ਹਾਸਰਸ ਕਵੀ - ਗੁਰਦੇਵ ਸਿੰਘ ‘ਮਠਾੜੂ’

ਕਿਸੇ ਸਾਹਿਤ ਵਿੱਚ ਕਿਸੇ ਵੀ ਵਿਸ਼ੇ ਬਾਰੇ ਲਿਖਣ ਵਾਸਤੇ ਇਹ ਜਰੂਰੀ ਹੁੰਦਾ ਹੈ ਕਿ ਪਹਿਲਾਂ ਇਹ ਨਿਰਣਾ ਕਰ ਲਈਏ ਕਿ ਉਸ ਵਿਸ਼ੇ ਬਾਰੇ ਵਾਸਤਵ ਵਿੱਚ ਕੋਈ ਵਿਧਾ ਜਾਂ ਉਪ-ਵਿਧਾ ਹੈ। ਹਾਸਰਸ ਨੂੰ ਪ੍ਰਮਾਣੀਕਰਨ ਜਾਂ ਮਿਆਰੀਕਰਨ ਵਾਸਤੇ ਅੱਜ ਤੱਕ ਪੰਜਾਬੀ ਸਾਹਿਤ ਵਿੱਚ ਕੋਈ ਚਿੰਨ੍ਹਤ ਵਿਧਾ ਦਾ ਨਿਰੂਪਣ ਨਹੀਂ ਹੈ ਪਰ ਵਿਅੰਗ ਨੂੰ ਬਹੁਤ ਚਿਰਾਂ ਤੋਂ ਵਿਭਿੰਨ ਵਿਧਾਵਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਅਜੇ ਵੀ ਅਸੀਂ ਹਾਰਸ ਨੂੰ ਵਿਅੰਗ ਕਹਿਣ ਦੀ ਸਥਿੱਤੀ ਵਿੱਚ ਨਹੀਂ ਹਾਂ। ਹਾਸਰਸ ਨੂੰ ਕਲਾਤਮਿਕ ਸਾਹਿਤ ਨਹੀਂ ਗਿਣਿਆ ਜਾਂਦਾ। ਜਿਆਦਾ ਤੋਂ ਜਿਆਦਾ ਅਸੀਂ ਹਾਸਰਸ ਨੂੰ ਮਖੌਲ ਕਰਕੇ ਹੀ ਪਛਾਣਦੇ ਹਾਂ। ਕਿਸੇ ਕੋਲੋਂ ਮਖੌਲ ਵਾਲੀਆਂ ਗੱਲਾਂ ਸੁਣ ਕੇ ਜਾਂ ਪੜ੍ਹ ਕੇ ਅਸੀਂ ਆਪਣਾ ਮਨ ਪ੍ਰਚਾਵਾ ਕਰ ਲੈਂਦੇ ਹਾਂ। ਜਿਹੜਾ ਹਾਸਰਸ ਮਨੁੱਖ ਦਾ ਮਨ ਪ੍ਰਚਾਵਾ ਕਰ ਸਕਦਾ ਹੈ ਅਸੀਂ ਉਸ ਅੰਸ਼ ਨੂੰ ਇੱਕ ਮਖੌਲ ਕਿਉਂ ਸਮਝਦੇ ਹਾਂ। ਸਿਰਫ ਰੌਲਾ ਏਸੇ ਗੱਲ ਦਾ ਹੈ। ਹਾਸਰਸ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਮਖੌਲ ਦੇ ਭਾਵ-ਅਰਥਾਂ ਨੂੰ ਬਦਲਣ ਦੀ ਜਰੂਰਤ ਹੈ। ਨਾ ਹੀ ਪੰਜਾਬੀ ਸਾਹਿਤ ਅੰਦਰ ਹਾਸਰਸ ਦੀ ਹੋਂਦ ਤੋਂ ਮੁਨਕਰ ਹੋਣਾ ਬਣਦਾ ਹੈ ਅਤੇ ਨਾ ਹੀ ਪੰਜਾਬੀ ਸਾਹਿਤ ਅੰਦਰ ਹਾਸਰਸ ਰਚਨਾਵਾਂ ਦੀ ਕੋਈ ਥੋੜ ਹੈ। ਹਾਸਰਸ ਤਾਂ ਕੀ ਵਿਅੰਗ ਅਜੇ ਵੀ ਪੰਜਾਬੀ ਸਾਹਿਤ ਵਿੱਚ ਪ੍ਰਮਾਣਤ ਹੋਣ ਵਾਸਤੇ ਛਟਪਟਾ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦ ਹੋਰ ਦੇਸ਼ਾਂ ਦੀਆਂ ਜ਼ਬਾਨਾਂ ਵਾਂਗ ਪੰਜਾਬੀ ਸਾਹਿਤ ਅੰਦਰ ਵੀ ਹਾਸਰਸ ਅਤੇ ਹਾਸ-ਵਿਅੰਗ ਨੂੰ ਇੱਕ ਦਿਨ ਸਮਾਨਪੂਰਣ ਸਥਾਨ ਪਰਾਪਤ ਹੋ ਕੇ ਹੀ ਰਹੇਗਾ। ਇਸ ਕਰਕੇ ਕਿ ਹਾਸਰਸ ਅਤੇ ਹਾਸ ਵਿਅੰਗ ਲਿਖਣ ਵਾਲੇ ਸਾਹਿਤਕਾਰ ਦਿਨੋ ਦਿਨ ਵੱਧ ਰਹੇ ਹਨ। ਸਿਰਜੇ ਜਾ ਚੁੱਕੇ ਅਤੇ ਸਿਰਜੇ ਜਾ ਰਹੇ ਪੰਜਾਬੀ ਸਾਹਿਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਹਾਣੀ  ਅਤੇ ਉਪਨਿਆਸ ਦੇ ਮਗਰੋਂ ਹਾਸਰਸ ਅਤੇ ਹਾਸ ਵਿਅੰਗ ਨੂੰ ਵੀ ਪੰਜਾਬੀ ਸਾਹਿਤ ਅੰਦਰ ਬਣਦਾ ਸਥਾਨ ਜਰੂਰ ਪ੍ਰਾਪਤ ਹੋਵੇਗਾ। ਹਾਲ ਦੀ ਘੜੀ ਇਹ ਮੰਨ ਕੇ ਹੀ ਤੁਰਨਾ ਹੈ ਹਾਸਰਸ ਅਤੇ ਹਾਸ ਵਿਅੰਗ ਦਾ ਪੰਜਾਬੀ ਸਾਹਿਤ ਅੰਦਰ ਕੋਈ ਸਾਰਥਿਕ ਸਥਾਨ ਨਹੀਂ ਹੈ। ਪਰ ਮੈਨੂੰ ਹਾਸਰਸ ਵਿੱਚ ਅਨੰਤ ਸੰਭਾਵਨਾਵਾਂ ਲੱਗਦੀਆਂ ਹਨ। ਭਵਿੱਖ ਵਿੱਚ ਹਾਸਰਸ ਅਤੇ ਹਾਸ ਵਿਅੰਗ ਪੰਜਾਬੀ ਸਾਹਿਤ ਅੰਦਰ ਇਕ ਪ੍ਰਤਿਸ਼ਟ ਹੋਣ ਦਾ ਸੁਪਨਾ ਸਾਕਾਰ ਕਰ ਰਿਹਾ ਹੈ। ਸੁਪਨੇ ਕਦੇ ਸੱਚ ਵੀ ਹੋ ਜਾਂਦੇ ਹਨ। ਗੁਰਦੇਵ ਸਿੰਘ ‘ਮਠਾੜੂ’ ਜੀ ਦੀ ਪੁਸਤਕ ‘ਸਾਡਾ ਰੱਬ’ ਬਾਰੇ ਉਲੇਖ ਲਿਖਦਿਆਂ ਹਾਸਰਸ ਅਤੇ ਹਾਸ ਵਿਅੰਗ ਬਾਰੇ ਕਈ ਤੱਤ ਸਾਹਮਣੇ ਆਏ ਹਨ। ਮੇਰੀ ਜਾਚੇ ਉਨ੍ਹਾਂ ਤੱਤਾਂ ਦੇ ਆਧਾਰ ਉਪਰ ਇੱਕ ਦਿਨ ਹਾਸਰਸ ਅਤੇ ਹਾਸ ਵਿਅੰਗ ਨੂੰ ਪੰਜਾਬੀ ਸਾਹਿਤ ਅੰਦਰ ਕਿਸੇ ਵਿਧਾ ਦੇ ਰੂਪ ਨਾਲ ਜਰੂਰ ਪ੍ਰਮਾਣਿਆ ਜਾਏਗਾ।

ਨਵ-ਸ਼ੌਖੀ ਦੀਆਂ ਗ਼ਜ਼ਲਾਂ


ਦਲਜੀਤ ਬਹਾਦਰ ਖਾਨਖਾਨਾ ਦੀ ਜ਼ਿੰਦਗੀ ਵੀ ਇੱਕ ਨਿਆਰੀ ਲੀਲਾ ਹੈ। ਵਲੈਤ ਵਿੱਚ ਦਿਹਾੜੀਦਾਰ ਨੂੰ ਵੇਖੋ, ਉਹ ਆਪਣਾ ਦੁਪਹਿਰ ਦਾ ਖਾਣਾ ਝੋਲੇ ਵਿੱਚ ਪਾਈ, ਤੜਕਸਾਰ ਹੀ ਫੈਕਟਰੀਆਂ ਵੱਲ ਭੱਜਾ ਜਾ ਰਿਹਾ ਹੁੰਦਾ ਹੈ। ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਕੇ ਗਾਹਕਾਂ ਦੀ ਭੀੜ ਵਿੱਚ ਮਗਨ ਹੁੰਦੇ ਹਨ। ਵਪਾਰੀ ਲੋਕ ਇੱਕ ਪੌਂਡ ਦੇ ਦੋ ਪੌਂਡ ਬਣਾਉਂਣ ਦੇ ਯਤਨਾ ਵਿੱਚ ਰੁੱਝੇ ਹੋਏ ਹੁੰਦੇ ਹਨ। ਅਜਿਹੇ ਕੰਮਾਂ ਦੇ ਪ੍ਰਬੰਧਾਂ ਲਈ ਸੜਕਾਂ ਉੱਪਰ ਬੱਸਾਂ, ਟੈਕਸੀਆਂ, ਕਾਰਾਂ, ਮੋਟਰਸਾਈਕਲਾਂ ਅਤੇ ਆਸਮਾਨ ਵਿੱਚ ਹਵਾਈ ਜਹਾਜਾਂ ਆਪਣਾ ਹੀ ਸ਼ੋਰ ਮਚਾਇਆ ਹੋਇਆ ਹੁੰਦਾ ਹੈ ਪਰ ਦਲਜੀਤ ਬਹਾਦਰ ਖਾਨਖਾਨਾ ਇਨ੍ਹਾਂ ਸਾਰੀਆਂ ਹਰਕਤਾਂ ਨੂੰ ਅੱਖੋਂ ਪਰੋਖੇ ਕਰਕੇ, ਆਪਣੇ ਹੀ ਖਿਆਲਾਂ ਦੀ ਦੁਨੀਆਂ ਵਿੱਚ ਉਲਝਿਆ ਹੋਇਆ, ਆਪਣੇ ਇੱਕ ਹੱਥ ਵਿੱਚ ਰੱਦੀ ਕਾਗਜ਼ ਦਾ ੁਕਰਾ ਅਤੇ ਦੂਜੇ ਹੱਥ ਵਿੱਚ ਟੁੱਟਾ ਹੋਇਆ ਪੈਂਨ ਲੈ ਕੇ, ਮਨੁੱਕਤਾ ਦਾ ਮਸੀਹਾ ਬਣ ਕੇ ਕਦੇ ਕਹਾਣੀਆਂ ਲਿਖਦਾ ਹੈ, ਕਦੇ ਕਵਿਤਾਵਾਂ ਜੋੜਦਾ ਹੈ ਅਤੇ ਕਦੇ ਗ਼ਜ਼ਲਾਂ ਕਹਿੰਦਾ ਹੈ। ਹੱਥਲਾ ਗ਼ਜ਼ਲ ਸੰਗ੍ਰਹਿ ਇੱਕ ਅਜਿਹੀ ਲੜੀ ਦਾ ਹੀ ਇੱਕ ਮੋਤੀ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰ ਜਦ ਟੁੱਟੇ ਹੋਏ ਪੈਂਨ ਨਾਲ ਰੱਦੀ ਕਾਗਜ਼ ਦੇ ਟੁਕਰੇ ਉੱਪਰ ਉਕਰੇ ਜਾਂਦੇ ਹਨ ਤਾਂ ਇਵੇਂ ਲਗਦੇ ਹਨ ਜਿਵੇਂ ਚਿੱਕੜ ਵਿੱਚ ਕਮਲ ਦਾ ਫੁੱਲ ਖਿੜਿਆ ਹੋਇਆ ਹੁੰਦਾ ਹੈ। ਦਲਜੀ ਆਪਣੀ ਗ਼ਜ਼ਲ ਦੇ ਇੱਕ ਮਤਲੇ ਵਿੱਚ ਲਿਖਦਾ ਹੈ ;
ਕਾਗਜ਼ ਦੇ ਟੁਕੜਿਆਂ ਤੇ ਲਿਖਣਾ ਜਾਰੀ ਹੈ।।
ਬੀਮਾਰੀ ਦੀ ਬਸਤੀ ‘ਚ ਇਹ ਵੀ ਬੀਮਾਰੀ ਹੈ।।

ਅਗਲੇ ਚਰਣ ਦਾ ਹਸਤਾਖਸ਼ਰ


ਨਚਣੁ ਕੁਦਣੁ ਮਨ ਕਾ ਚਾਉ।
ਨਾਨਕ ਜਿਨ ਮਨਿ ਭਉ ਤਿਨਾ ਮਨਿ ਭਾਉ।3।


ਧੁਰੋਂ ਆਈ ਬਾਣੀ ਨੇ ਮਨੁੱਖ ਦੇ ਮਨ ਵਿੱਚ ਸ਼ਾਂਤੀ ਵਾਸਤੇ ਅਤੇ ਸਹਿਜ ਅਵਸਥਾ ਦੀ ਪ੍ਰਾਪਤੀ ਲਈ ਹਾਸਰਸ ਇੱਕ ਗੁਣ ਉਚਾਰਿਆ ਹੈ। ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ ਕਿ ਨਾਨਕ ਦੁਖੀਆ ਸਭ ਸੰਸਾਰੁ। ਕਿਸੇ ਨੂੰ ਸਰੀਰਕ ਦੁੱਖ ਹੈ। ਕਿਸੇ ਤਾਈਂ ਮਾਨਸਿਕ ਦੁੱਖ ਹੈ। ਕੋਈ ਪਰਿਵਾਰਕ ਦੁੱਖਾਂ ਵਿੱਚ ਗ੍ਰਸਿਆ ਹੋਇਆ ਹੈ। ਕਈ ਛਲਣੀ ਮਾਇਆ ਦੇ ਘੱਟ ਵੱਧ ਦੇ ਪ੍ਰਯਤਨਾਂ ਦੇ ਦੁੱਖਾਂ ਦੇ ਸਿ਼ਕਾਰ ਹੋਏ ਬੈਠੇ ਹਨ। ਇਹ ਦੁੱਖ ਆਪਣੀ ਅਗਿਆਨਤਾ ਕਾਰਨ ਇਨਸਾਨ ਨੇ ਆਪਣੇ ਆਪ ਸੁਹੇੜੇ ਹੋਏ ਹਨ। ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਤੇਜਾ ਸਿੰਘ ‘ਤੇਜ’ ਕੋਟਲੇਵਾਲਾ ਨੇ ਮਾਨਵ ਦੀਆਂ ਅਸ਼ੁਧੀਆਂ ਵਿਸੰਗਤੀਆਂ ਭਾਤੀ ਪੂਰਣਤਾਵਾਂ, ਕੁਮੰਤ੍ਰਿਤਾਵਾਂ, ਅਭਿਵੇਚਿਤਾਵਾਂ ਦਾ ਜਦੋਂ ਵਿਸ਼ਲੇਸ਼ਣ ਕੀਤਾ ਹੈ ਤਾਂ ਬੁੱਧੀ ਜੀਵਿਆਂ ਦੇ ਨਾਲ ਨਾਲ ਚੇਤੰਨ ਮਨਾ ਦੀ ਅਚੇਤਨਾ ਨੂੰ ਵੀ ਆਪਣੀਆਂ ਕੀਤੀਆਂ ਹੋਈਆਂ ਭੁੱਲਾਂ ਉਪਰ ਹਾਸਾ ਆਉਦਾ ਹੈ। ਬੁੱਧੀਜੀਵੀ ਅਤੇ ਆਲੋਚਕ ਜਿਹੜੇ ਹਾਸਰਸ  ਅਤੇ ਹਾਸ-ਵਿਅੰਗ ਨੂੰ ਅੱਜ ਤੱਕ

ਬਸੰਤ ਦੀ ਕਾਵਿ ਕਲਾ


ਸੁਣਿਆ ਜਾਂਦਾ ਹੈ ਕਿ ਧਨ, ਦੁੱਧ ਅਤੇ ਪੁੱਤਰ ਬਿਨ੍ਹਾਂ ਭਾਗਾਂ ਦੇ ਨਸੀਬ ਨਹੀਂ ਹੁੰਦੇ। ਜਿਥੋਂ ਤੱਕ ਮੇਰੀ ਬੁੱਧੀ ਦੀ ਸੀਮਾਂ ਦਾ ਸੰਕਲਪ ਹੈ, ਵਿਦਿਆ ਵੀ ਅਜਿਹੇ ਚੰਗੇ ਕਰਮਾਂ ਦੀ ਦੇਣ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇਨਸਾਨ ਵਿਦਿਆਰਥੀ ਹੁੰਦਾ ਹੈ। ਭਾਵੇਂ ਉਹ ਸਕੂਲ ਨਹੀਂ ਜਾਂਦਾ ਫਿਰ ਵੀ ਉਹ ਆਪਣੇ ਆਲੇ ਦੁਆਲੇ ਵਿੱਚ ਵਿਚਰਦਾ, ਜ਼ਮਾਨੇ ਦੀਆਂ ਗਤੀਆਂ ਵਿਧੀਆਂ ਨਾਲ ਟਕਰਾਉਦਾ ਹੋਇਆ ਨਿੱਤ ਦਿਨ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ।
ਵਿਦਵਤਾ ਭਰੇ ਲੇਖ, ਨਾਵਲ, ਨਾਟਕ, ਕਹਾਣੀਆਂ ਜਾਂ ਕਵਿਤਾਵਾਂ ਰਚਣੀਆਂ, ਇਹ ਵੀ ਇੱਕ ਰੱਬੀ ਦੇਣ ਹੈ। ਈਸਾ ਮੂਸਾ ਗੁਰੂ ਨਾਨਕ ਅਤੇ ਹੋਰ ਪੀਰ ਪੈਗੰਬਰ, ਜਿਨ੍ਹਾਂ ਨੇ ਦੁਨੀਆਂ ਨੂੰ ਅਲਹਾਮ ਦਿੱਤਾ ਉਹ ਵੀ ਦੁਨੀਆਂ ਉੱਤੇ ਹੋ ਰਹੇ ਜੁਲਮ ਅਤੇ ਸਿਤਮ ਦਾ ਅਕਸ ਸੀ।
ਜਿਵੇਂ ਰਗੜ ਨਾਲ ਅੱਗ ਬਲਦੀ ਹੈ। ਪਾਰਸ ਦੀ ਛੁਹ ਨਾਲ ਸੋਨਾ ਬਣਦਾ ਹੈ। ਇਵੇਂ ਹੀ ਦੁਨੀਆਂ ਦੀਆਂ ਸਮੱਸਿਆਵਾਂ ਨਾਲ ਸੰਘਰਸ਼ ਕਰਦਾ ਇਨਸਾਨ ਲੇਖਕ ਬਣ ਜਾਂਦਾ ਹੈ। ਲੇਖਕ ਦੁਨੀਆਂ ਵਿੱਚ ਘ੍ਰਿਣਾ, ਪਿਆਰ, ਹਾਸੇ ਰੋਣੇ, ਖੁਸ਼ੀਆਂ ਗ਼ਮੀਆਂ ਤੱਕਦਾ ਹੈ। ਉਨ੍ਹਾਂ ਦਾ ਅਸਰ ਲੇਖਕ ਦੇ ਮਨ ਨੂੰ ਬਿਹਬਲ ਕਰ ਜਾਂਦਾ ਹੈ। ਇਹ ਬਿਹਬਲਤਾ ਲਿਖਤ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਅਤੇ ਕਵਿਤਾ ਜਾਂ ਕਹਾਣੀ ਬਣ ਜਾਂਦੀ ਹੈ।

ਕਹਾਣੀ ਸੰਗ੍ਰਹਿ ‘ਖੂਹ ਦੀ ਮਿੱਟੀ’ ਦੇ ਕਹਾਣੀ ਪ੍ਰਬੰਧ ਦੇ ਅੰਤਰਗਤਿ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਯਥਾਰਥ।


ਕੁਦਰਤ ਵਿਗਿਆਨਕ ਹੈ। ਘੜੀ ਪਲ, ਦਿਨ ਰਾਤ, ਰੁੱਤਾਂ, ਸੂਰਜ ਚੰਦ ਤਾਰੇ ਅਤੇ ਇਹ ਸਾਰਾ ਬ੍ਰਹਿਮੰਡ ਹੀ ਨਿਯਮਬੱਧ ਹੈ। ਕਹਾਣੀ ਦੇ ਵੀ ਨਿਯਮ ਹੁੰਦੇ ਹਨ। ਕਲਾਤਮਕ ਕਹਾਣੀ ਵਿਚ ਸਮੇਂ ਅਤੇ ਸਥਾਨ ਦੀ ਏਕਤਾ ਹੁੰਦੀ ਹੈ। ਉਸ ਸਮੇਂ ਅਤੇ ਸਥਾਨ ਉਪਰ ਕਿਸੇ ਇਕ ਹੀ ਘਟਨਾ ਦਾ ਵਰਨਣ ਹੁੰਦਾ ਹੈ। ਬ੍ਰਿਤਾਂਤਕਾਰਾਂ ਦੀ ਗਿਣਤੀ ਉਪਰ ਪਾਬੰਦੀ ਨਹੀਂ ਹੁੰਦੀ। ਇਕ ਘਟਨਾ ਨੂੰ ਇੱਕੋ ਸਥਾਨ ਉਪਰ ਬਹੁਤੇ ਬ੍ਰਿਤਾਤਕਾਰ ਬਿਆਨ ਕਰ ਸਕਦੇ ਹਨ। ਜਿਵੇਂ ਸੱਥ ਵਿਚ ਬੈਠੇ ਲੋਕ ਮਰਨ ਵਾਲੇ ਦੇ ਕਿਰਦਾਰ ਅਤੇ ਕਾਰਜ ਨੂੰ ਦਰਸਾਉਦੇ ਹਨ। ਅਧੁਨਿਕ ਕਹਾਣੀ ਵਿਚ ਕਈ ਪ੍ਰਭਾਵ-ਖੇਤਰ ਵੀ ਹੋ ਸਕਦੇ ਹਨ। ਜਿਵੇ ਕਿਸੇ ਨੂੰ ਫੁੱਲ ਪੇਸ਼ ਕਰਨਾ ਹੋਵੇ ਤਾਂ ਕਈ ਅਨੁਸ਼ੰਗਿਕ ਅਤੇ ਬ੍ਰਿਤਾਂਤਕਾਰ ਹੋ ਸਕਦੇ ਹਨ। ਜਿਵੇਂ ਮੈਂ ਉਸਨੂੰ ਫੁੱਲ ਦਿੱਤਾ ਅਤੇ ਉਸਨੇ ਮੱਥੇ ਵੱਟ ਪਾਇਆ। ਅਸੀਂ ਉਸਨੂੰ ਮੁਸਕ੍ਰ੍ਰਾ ਕੇ ਫੁੱਲ ਦਿਤਾ ਅਤੇ ਉਸ ਨੇ ਮੁਸਕ੍ਰਾ ਕੇ ਮੇਰੇ ਹੱਥੋਂ ਫੁੱਲ ਫੜਿਆ। ਉਨ੍ਹਾਂ ਉਸਨੂੰ ਬੜੇ ਪਿਆਰ ਨਾਲ ਫੁੱਲ ਦਿਤਾ ਅਤੇ ਉਸਨੇ ਬੜੇ ਮੁਹ ਨਾਲ ਫੁੱਲ ਨੂੰ ਸਵੀਕਾਰ ਕੀਤਾ। ਉਸਨੇ ਬੜੇ ਅਦਾ ਨਾਲ ਫੁੱਲ ਆਪਣੀ ਪ੍ਰੇਮਕਾ ਨੂੰ ਦਿਤਾ ਅਤੇ ਪ੍ਰੇਮਕਾ ਨੇ ਵੀ ਆਪਣੀਆਂ ਅਦਾਵਾਂ ਨਾਲ ਫੁੱਲ ਨੂੰ ਉਸ ਦੇ ਹੱਥੋਂ ਫੜਿਆ ਆਦਿ ਅਤੇ ਪ੍ਰਤੀ ਅਨੁਸ਼ੰਗਿਕ ਨੂੰ ਜਿੰਨਾਂ ਵੀ ਮਰਜੀ ਵਧਾਇਆ ਜਾ ਸਕਦਾ ਹੈ। ਇਹ ਆਪਾਤ ਸੰਪਾਤ ਇਕੋ ਸਥਾਨ ਉਪਰ ਇਕੋ ਹੀ ਸਮੇਂ ਭਾਵੇਂ ਵਖੋ ਵੱਖਰੇ ਬ੍ਰਿਤਾਂਤਕਾਰਾਂ ਵਲੋਂ ਵਰਨਣ ਕੀਤਾ ਹੋਇਆ ਹੋਵੇ ਪਰ ਇਕੋ ਹੀ ਪਰਸੰਗ ਬਾਰੇ ਵਰਨਣ ਹੋਣ ਕਰਕੇ ਕਹਾਣੀ ਦੇ ਨਿਯਮਾਂ ਨੂੰ ਭੰਗ ਨਹੀਂ ਕਰਦਾ। ਕਈ ਕਹਾਣੀਆਂ ਪ੍ਰਤੀਕਾਤਮਕ ਵੀ ਹੋ ਸਕਦੀਆਂ ਹਨ। ਕਹਾਣੀ ਦੇ ਮਧਿਆਂਤਰ ਵਿਚ ਕਿਸੇ ਇਕ ਪ੍ਰਤੀਕ ਨੂੰ ਵਾਰ ਵਾਰ ਵਰਤਣ ਵਾਲੀਆਂ ਕਹਾਣੀਆਂ ਨੂੰ ਵੀ ਅਧੁਨਿਕ ਕਹਾਣੀਆਂ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ਉਪਰ ਮੋਰਾਂ ਵਾਲੀ ਚਾਦਰ ਉਪਰ ਉਸ ਕੁੜੀ ਨੇ ਆਖਰੀ ਤੋਪਾ ਭਰਿਆ। ਕਹਾਣੀ ਦੀ ਵਕੀਰਣਤਾ ਵਾਸਤੇ ਦੂਜੇ ਖੰਡ ਵਿਚ ਉਸੇ ਪ੍ਰਤੀਕ ਨੂੰ ‘ਮੋਰਾਂ ਵਾਲੀ ਚਾਦਰ ਨੂੰ ਉਸ ਕੁੜੀ ਨੇ ਆਪਣੇ ਦਾਜ ਵਾਸਤੇ ਤਿਆਰ ਕੀਤਾ ਅਤੇ ਤੀਸਰੇ ਖੰਡ ਵਿਚ ੳਸ ਕੁੜੀ ਨੇ ਮੋਰਾਂ ਵਾਲੀ ਚਾਦਰ ਨੂੰ ਮੁਕਲਾਵੇ ਵਾਲੀ ਰਾਤ ਨੂੰ ਆਪਣੇ ਪਲੰਘ ਉਪਰ ਵਛਾਇਆ। ਇਥੇ ਭਾਵੇਂ ਸਥਾਨ ਅਤੇ ਸਮੇਂ ਦੀ ਏਕਤਾ ਨਹੀਂ ਹੈ ਪਰ ਮੋਰਾਂ ਵਾਲੀ ਚਾਦਰ ਦਾ ਪ੍ਰਤੀਕਾਤਮਕ ਪ੍ਰਸੰਗ ਹੀ ਪਾਠਕ ਦੀ ਰੁਚੀ ਵਾਸਤੇ ਸਮੇਂ ਸਥਾਨ ਅਤੇ ਆਪਾਤ ਦਾ ਕਾਰਜ ਕਰਦਾ ਹੈ। ਅਸੀਮ ਸਥਾਨ ਵਿਭਿੰਨ ਸਮਾਂ ਅਤੇ ਅਣਗਿਣਤ ਅਨੁਸ਼ੰਗਿਕ ਵਾਲੀ ਕਹਾਣੀ ਨਹੀਂ ਹੁੰਦੀ ਸਗੋਂ ਉਸ ਵਾਰਤਕ ਨੂੰ ਨਾਵਲਿਟ ਜਾਂ ਨਾਵਲ ਆਖਿਆ ਜਾਵੇਗਾ, ਭਾਵੇਂ ਉਹ ਕਹਾਣੀ ਦਸ ਮੰਦਰਾਂ ਸਫੇ ਦੀ ਹੀ ਕਿਉਂ ਨਾ ਹੋਵੇ। ਕਹਾਣੀ ਜਾਂ ਅਧੁਨਿਕ ਕਹਾਣੀ ਵਿਚ ਪਾਤਰ ਉਸਾਰੀ ਦੇ ਸਿਧਾਂਤ ਵਿਚ ਅਲਪ ਕਾਲਕ ਫਰਕ ਵੀ ਨਹੀਂ ਹੈ। ਨਾਇਕ ਪਾਤਰਾਂ ਨੂੰ ਮਨੁੱਖ ਪੱਖੀ ਉਸਾਰਨਾ ਅਤੇ ਖਲਨਾਇਕ ਪਾਤਰਾਂ ਨੂੰ ਪਾਠਕਾਂ ਵਲੋਂ ਘ੍ਰਿਣਤ ਕਰਾਉਣਾ ਇਕ ਕਲਾਤਮਿਕ ਪਾਤਰ ਉਸਾਰੀ ਮੰਨਿਆ ਜਾਂਦਾ ਹੈ। ਪਾਤਰਾਂ ਦੀ ਸੂਰਤ ਸੀਰਤ ਅਤੇ ਪਹਿਰਾਵੇ ਬਾਰੇ ਜਾਣਕਾਰੀ ਇਸ ਕਰਕੇ ਲੋੜੀਂਦੀ ਹੈ ਕਿਉਂਕਿ ਪਾਠਕ ਜਾਨਣਾ ਚਹੁੰਦਾ ਹੁੰਦਾ ਹੈ ਕਿ ਉਹ ਕਿਹੋ ਜਿਹੇ ਵਿਅਕੱਤੀ ਨਾਲ ਸੰਵਾਦ ਰਚਾਉਦਾ ਹੈ। ਸ਼ਬਦਾਵਲੀ ਪਾਤਰਾਂ ਦੇ ਕਿਰਦਾਰਾਂ ਅਨੁਕੂ਼ਲ ਵਿਚਾਰ ਪ੍ਰਧਾਨ, ਠੇਠ ਅਤੇ  ਸਰਲ ਹੁੰਦੀ ਹੈ। ਵਿਸ਼ੇ ਨੈਤਿਕ ਅਤੇ ਮਨੁੱਖ ਹਿਤੈਸ਼ੀ ਹੁੰਦੇ ਹਨ। ਕਹਾਣੀ ਅਰੰਭ ਨਾਟਕੀ, ਮੱਧ ਵਿਚ ਆਪਣੇ ਚੁਣੇ ਹੋਏ ਵਿਸ਼ੇ ਦਾ ਵਿਸਥਾਰ ਅਤੇ ਅੰਤ ਸੁਧਾਰਕ ਹੋਣਾ ਚਾਹੀਦਾ ਹੈ। ਕਹਾਣੀ ਦੀ ਰਵਾਨੀ ਪਾਣੀ ਦੇ ਵਹਾ ਵਾਂਗ ਨਿਰੰਤਰ ਹੋਣੀ ਚਾਹੀਦੀ ਹੈ।